ਕੈਨੇਡਾ ਨੂੰ ਆਪਣੀ ਫੌਜੀ ਲੋੜਾਂ ਨੂੰ ਵਧਾਉਣਾ ਚਾਹੀਦਾ ਹੈ : ਕੈਨੇਡੀਅਨ ਫੌਜ ਮੁਖੀ

ਕੈਨੇਡਾ ਨੂੰ ਆਪਣੀ ਫੌਜੀ ਲੋੜਾਂ ਨੂੰ ਵਧਾਉਣਾ ਚਾਹੀਦਾ ਹੈ : ਕੈਨੇਡੀਅਨ ਫੌਜ ਮੁਖੀ

ਔਟਵਾ : ਕੈਨੇਡਾ ਦੇ ਫ਼ੌਜ ਮੁਖੀ ਦਾ ਕਹਿਣਾ ਹੈ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਨੇ ਇੱਕ ਅਸਥਿਰ ਆਲਮੀ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਇਸ ਨਾਲ ਨਜਿੱਠਣ ਲਈ ਫੌਜੀ ਸਪਲਾਈ ਚੇਨ ਨੂੰ ਵੱਡੇ ਪੈਮਾਨੇ ‘ਤੇ ਤੇਜ਼ ਕਰਨ ਦੀ ਜ਼ਰੂਰਤ ਹੈ। ਵੇਨ ਨੇ ਕਿਹਾ ਕਿ ਮਿਲਿਟ੍ਰੀ ਲੋੜਾਂ ਦੀ ਮੰਗ ਵਧ ਰਹੀ ਹੈ, ਭਾਵੇਂ ਕੈਨੇਡਾ ਫਿਲਹਾਲ ਆਪਣੀਆਂ ਨਾਟੋ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੇ ਯੋਗ ਹੈ ਪਰ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਕੈਨੇਡੀਅਨ ਫ਼ੋਰਸਾਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਲਈ ਵੀ ਤਿਆਰ ਰਹਿਣ ਦੀ ਲੋੜ ਹੈ। ਵੇਨ ਨੇ ਕਿਹਾ ਕਿ ਕੈਨੇਡਾ ਇਸ ਗੱਲ ‘ਤੇ ਕੰਮ ਕਰ ਰਿਹਾ ਹੈ ਕਿ ਉਹ ਯੂਕਰੇਨ ਨੂੰ ਹੋਰ ਹਥਿਆਰਾਂ ਦੀ ਸਪਲਾਈ ਕਿਵੇਂ ਕਰੇਗਾ ; ਇਹ ਨਿਰਧਾਰਿਤ ਕਰਕੇ ਕਿ ਕੈਨੇਡਾ ਆਪਣੇ ਭੰਡਾਰਾਂ ਤੋਂ ਕੀ ਦੇ ਸਕਦਾ ਹੈ, ਕੈਨੇਡੀਅਨ ਫੌਜਾਂ ਨੂੰ ਆਪਣੇ ਉਦੇਸ਼ਾਂ ਲਈ ਕੀ ਚਾਹੀਦਾ ਹੈ ਅਤੇ ਕੀ ਖ਼ਰੀਦਿਆ ਜਾ ਸਕਦਾ ਹੈ। ਵੇਨ ਨੇ ਕਿਹਾ ਕਿ ਇਸ ਸਮੇਂ ਉਹਨਾਂ ਦੀ ਪ੍ਰਮੁੱਖ ਤਰਜੀਹ ਫ਼ੌਜ ਵਿਚ ਭਰਤੀ ਨੂੰ ਹੁਲਾਰਾ ਦੇਣਾ ਹੈ।
ਉਹਨਾਂ ਕਿਹਾ ਕਿ ਕੈਨੇਡੀਅਨ ਆਰਮਡ ਫ਼ੋਰਸੇਜ਼ ਵਿਚ ਵਧੇਰੇ ਭਰਤੀ ਕਰਕੇ ਇਸਦਾ ਪੁਨਰਗਠਨ ਕਰਨ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਕੈਨੇਡੀਅਨ ਫ਼ੌਜ ਨੂੰ ਸਾਈਬਰ ਖ਼ਤਰਿਆਂ ਨਾਲ ਨਜਿੱਠਣ ਦੇ ਯੋਗ ਹੋਣ ਅਤੇ ਤਕਨੀਕੀ ਸਹਾਇਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।