ਵੀਰਪਾਲ ਭਗਤਾ ਸਰਬ-ਸੰਮਤੀ ਨਾਲ ਪ੍ਰੈਸ ਕਲੱਬ ਦੇ ਪ੍ਰਧਾਨ ਬਣੇ ਢਿੱਲੋਂ ਨੂੰ ਸਰਪ੍ਰਸਤ ਅਤੇ ਮਰਾਹੜ ਨੂੰ ਚੇਅਰਮੈਨ ਬਣਾਇਆ

ਵੀਰਪਾਲ ਭਗਤਾ ਸਰਬ-ਸੰਮਤੀ ਨਾਲ ਪ੍ਰੈਸ ਕਲੱਬ ਦੇ ਪ੍ਰਧਾਨ ਬਣੇ ਢਿੱਲੋਂ ਨੂੰ ਸਰਪ੍ਰਸਤ ਅਤੇ ਮਰਾਹੜ ਨੂੰ ਚੇਅਰਮੈਨ ਬਣਾਇਆ

ਭਗਤਾ ਭਾਈਕਾ : ਪ੍ਰੈਸ ਕਲੱਬ ਭਗਤਾ ਭਾਈਕਾ ਦੀ ਅੱਜ ਅਹਿਮ ਬੈਠਕ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕਲੱਬ ਵਲੋਂ ਪਿਛਲੇ ਸਮੇਂ ਕੀਤੀਆਂ ਗਈਆਂ ਗਤੀਵਿਧੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਕਲੱਬ ਦੀ ਚੋਣ ਕੀਤੀ ਗਈ, ਜਿਸ ਦੌਰਾਨ ਸਰਬ-ਸੰਮਤੀ ਨਾਲ ਪੱਤਰਕਾਰ ਵੀਰਪਾਲ ਭਗਤਾ ਨੂੰ ਮੁੜ ਪ੍ਰੈਸ ਕਲੱਬ ਭਗਤਾ ਭਾਈਕਾ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਕਲੱਬ ਦੇ ਪ੍ਰੈਸ ਸਕੱਤਰ ਜਜਵੀਰ ਸਿੰਘ ਜੱਜੂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਪੱਤਰਕਾਰ ਵੀਰਪਾਲ ਭਗਤਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਢਿੱਲੋਂ, ਚੇਅਰਮੈਨ ਰਾਜਿੰਦਰ ਸਿੰਘ ਮਰਾਹੜ, ਵਾਈਸ ਚੇਅਰਮੈਨ ਸੁਖਪਾਲ ਸਿੰਘ ਸੋਨੀ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਭਗਤਾ, ਜਨਰਲ ਸਕੱਤਰ ਬਿੰਦਰ ਜਲਾਲ, ਖਜਾਨਚੀ ਸਿਕੰਦਰ ਸਿੰਘ ਬਰਾੜ ਅਤੇ ਸਿਕੰਦਰ ਸਿੰਘ ਜੰਡੂ, ਹਰਜੀਤ ਸਿੰਘ ਢਿਲਵਾ ਅਤੇ ਰਾਜਿੰਦਰਪਾਲ ਸ਼ਰਮਾ ਨੂੰ ਮੈਂਬਰ ਲਿਆ ਗਿਆ ਹੈ। ਇਸ ਮੀਟਿੰਗ ਦੌਰਾਨ ਹਾਜਰੀਨ ਵਲੋਂ ਹਮੇਸ਼ਾ ਨਿਰਪੱਖਤਾ ਨਾਲ ਪੱਤਰਕਾਰੀ ਕਰਨ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆਙ ਇਸ ਸਮੇਂ ਨਵ ਨਿਯੁਕਤ ਪ੍ਰਧਾਨ ਵੀਰਪਾਲ ਭਗਤਾ ਨੇ ਕਿਹਾ ਕਿ ਪਿਛਲੇ ਸਮੇਂ ਵਾਂਗ ਕਲੱਬ ਵਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਦੇ ਮੁਫ਼ਤ ਕੈਂਪ ਲਗਾਉਣ ਦੀ ਪ੍ਰਕ੍ਰਿਆ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾਙ ਉਨ੍ਹਾਂ ਕਲੱਬ ਦੀਆਂ ਗਤੀਵਿਧੀਆਂ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਕਲੱਬ ਵਲੋਂ ਇਨਕਲਾਬੀ ਨਾਟਕ ਮੇਲਾ, ਕੋਵਿਡ-19 ਸਬੰਧੀ ਵੈਕਸੀਨ ਕੈਂਪ, ਅਧਾਰ ਕਾਰਡ ਸੁਧਾਈ ਕੈਂਪ ਲਗਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਹੀ ਲੋੜਵੰਦ ਲੜਕੀਆਂ ਅਤੇ ਵਿਧਵਾ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੀ ਕਲੱਬ ਵਲੋਂ ਵੰਡੀਆਂ ਗਈਆਂ ਹਨ।