ਸਰੀ ਨਿਵਾਸੀ ਰਹਿਮਤ ਅਲੀ ਨੇ ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

ਸਰੀ ਨਿਵਾਸੀ ਰਹਿਮਤ ਅਲੀ ਨੇ ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

ਸਰੀ, (ਪਰਮਜੀਤ ਸਿੰਘ): ਸਰੀ ਨਿਵਾਸੀ ਰਹਿਮਤ ਲਈ ਨੇ ਬੀ.ਸੀ. 49 ਲਾਟਰੀ ਜਿੱਤੀ ਹੈ ਅਤੇ ਰਹਿਮਤ ਲਈ ਨੇ ਲਾਟਰੀ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਇਹ 2 ਮਿਲੀਅਨ ਡਾਲਰ ਦੀ ਰਾਸ਼ੀ ਜਿੱਤਣ ਦੀ ਖੁਸ਼ੀ ਆਪਣੀਆਂ ਨਿਊਜ਼ੀਲੈਂਡ ਰਹਿੰਦੀਆਂ ਧੀਆਂ ਨੂੰ ਇਥੇ ਬੁਲਾ ਕੇ ਅਤੇ ਸਾਰੇ ਪਰਿਵਾਰ ਨਾਲ ਸਾਂਝੀ ਕਰੇਗਾ।
ਰਹਿਮਤ ਅਲੀ ਨੇ ਲਾਟਰੀ ਜਿੱਤਣ ਤੋਂ ਬਾਅਦ ਦੱਸਿਆ ਕਿ ਪਹਿਲਾਂ ਉਸ ਨੂੰ ਯਕੀਨ ਨਹੀਂ ਹੋਇਆ ਕਿ ਉਸ ਨੇ ਲਾਟਰੀ ਜਿੱਤ ਲਈ ਹੈ ਕਿਉਂ ਕਿ ਉਸ ਨੂੰ ਜਿੱਤੀ ਹੋਈ ਰਾਸ਼ੀ ਦਾ ਪੂਰਾ ਪਤਾ ਨਹੀਂ ਸੀ। ਬਾਅਦ ‘ਚ ਜਦੋਂ ਉਸ ਨੇ ਰਿਲੇਟਰ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਪਤਾ ਲੱਗਾ ਕੇ ਉਸ ਨੇ ਸਭ ਤੋਂ ਵੱਡੀ ਰਕਮ 2 ਮਿਲੀਅਨ ਡਾਲਰ ਦੀ ਰਾਸ਼ੀ ਜਿੱਤੀ ਹੈ ਤਾਂ ਰਹਿਮਤ ਨੇ ਸਭ ਤੋਂ ਪਹਿਲਾਂ ਇਹ ਗੱਲ ਆਪਣੀ ਪਤਨੀ ਨਾਲ ਸਾਂਝੀ ਕੀਤੀ ਅਤੇ ਉਸ ਤੋਂ ਬਾਅਦ ਆਪਣੀ ਧੀ ਨੂੰ ਇਸ ਬਾਰੇ ਦੱਸਿਆ। ਰਹਿਮਤ ਅਲੀ ਨੇ ਕਿਹਾ ਕਿ ਮੈ ਕਦੇ ਸੋਚਿਆ ਨਹੀਂ ਸੀ ਕਿ ਮੈਂ ਇੰਨੀ ਵੱਡੀ ਰਕਮ ਜਿੱਤਾਂਗਾ ਮੈਂ ਸੱਚਮੁੱਚ ਹੈਰਾਨ ਸੀ।
ਅਲੀ ਨੇ ਕਿਹਾ ਉਹ ਕਾਫੀ ਸਮੇਂ ਤੋਂ ਲਾਟਰੀ ਖੇਡਦਾ ਰਿਹਾ ਹੈ ਅਤੇ ਉਹ ਕਵਿੱਕ ਪਿਕਸ ਨਾਲ ਜ਼ਿਆਦਾ ਖੇਡਿਆ ਹੈ। ਇਸ ਵਾਰ ਉਸ ਨੇ 128 ਸਟਰੀਟ ‘ਤੇ 7 ਇਲੈਵਨ ਤੋਂ ਆਪਣੀ ਟਿਕਟ ਖਰੀਦੀ ਸੀ ਜੋ ਕਿ ਉਸ ਲਈ ਲੱਕੀ ਸਾਬਤ ਹੋਈ।
ਜ਼ਿਕਰਯੋਗ ਹੈ ਕਿ ਇਸ ਸਾਲ ਬੀ.ਸੀ. 49 ਲਾਟਰੀ ਸਿਸਟਮ ਰਾਹੀਂ ਬੀ.ਸੀ. ਵਾਸੀ 17 ਮਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਜਿੱਤ ਚੁੱਕੇ ਹਨ।