ਸਿਟੀ ਆਫ਼ ਸਰੀ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਨਵੀਂ ਐਪ ਜਾਰੀ  

ਸਿਟੀ ਆਫ਼ ਸਰੀ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਨਵੀਂ ਐਪ ਜਾਰੀ

ਸਰੀ, (ਪਰਮਜੀਤ ਸਿੰਘ):  ਸਿਟੀ ਸਰੀ ਆਫ਼ ਸਰੀ ਵਲੋਂ ਲੋਕਾਂ ਨੂੰ ਕੁਦਰਤੀ ਆਫ਼ਤਾਂ ਜਿਵੇਂ ਕਿ ਭੂਚਾਲ, ਹੜ੍ਹ, ਖਰਾਬ ਮੌਸਮ ਅਤੇ ਹੋਰ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਕਰਨ ਲਈ ਐਮਰਜੈਂਸੀ ਅਲਰਟ ਭੇਜਣ ਲਈ ਨਵੀਂ ਐਪ ‘ਐਲਰਟਏਬਲ’ ਜਾਰੀ ਕੀਤੀ ਹੈ। ਸਿਟੀ ਆਫ਼ ਸਰੀ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਐਪ ਲਈ ਮੁਫ਼ਤ ਸਾਈਨਇਨ ਕਰ ਸਕਦੇ ਹਨ ਅਤੇ ਸਮੇਂ ਸਿਰ ਇਨ੍ਹਾਂ ਕੁਦਰਤੀ ਆਫ਼ਤਾਂ ਸਬੰਧੀ ਸੁਚੇਤ ਹੋ ਸਕਣਗੇ। ਸਰੀ ਫਾਇਰ ਚੀਫ਼ ਲੈਰੀ ਥਾਮਸ ਨੇ ਕਿਹਾ ਕਿ ‘ਐਲਰਟਏਬਲ’ ਐਪ ਰਾਹੀਂ ਸਰੀ ਨਿਵਾਸੀਆਂ ਨੂੰ ਸਿਧੇ ਤੌਰ ‘ਤੇ ਐਮਰਜੈਂਸੀ ਸਥਿਤੀ ਪ੍ਰਤੀ ਸੁਚੇਤ ਕੀਤਾ ਜਾ ਸਕੇਗਾ ਜਿਸ ਨਾਲ ਉਨ੍ਹਾਂ ਨੂੰ ਕਿਸੇ ਕੁਦਰਤੀ ਆਫ਼ਤ ‘ਚ ਫਸਣ ਤੋਂ ਪਹਿਲਾਂ ਪਤਾ ਲੱਗ ਸਕੇਗਾ। ਉਨ੍ਹਾਂ ਸਰੀ ਨਿਵਾਸੀਆਂ ਨੂੰ ਇਸ ਐਪ ਦਾ ਲਾਭ ਉਠਾਉਣ ਦੀ ਅਪੀਲ ਕਰਦਿਆ ਕਿਹਾ ਕਿ ਉਹ ਇਸ ਨੂੰ ਆਪਣੀਆਂ ਡਿਵਾਈਸਾਂ ‘ਚ ਡਾਊਨਲੋਡ ਜ਼ਰੂਰ ਕਰਨ।