ਬੀ.ਸੀ. ਲਿਬਰਲ ਪਾਰਟੀ ਦੇ ਮੁੱਖ ਆਗੂ ਕੇਵਿਨ ਫਾਲਕਨ ਨੇ ਜ਼ਿਮਨੀ ਚੋਣ ਜਿੱਤੀ 

ਬੀ.ਸੀ. ਲਿਬਰਲ ਪਾਰਟੀ ਦੇ ਮੁੱਖ ਆਗੂ ਕੇਵਿਨ ਫਾਲਕਨ ਨੇ ਜ਼ਿਮਨੀ ਚੋਣ ਜਿੱਤੀ

ਸਰੀ, (ਪਰਮਜੀਤ ਸਿੰਘ): ਬੀ.ਸੀ. ਲਿਬਰਲ ਪਾਰਟੀ ਦੇ ਮੁੱਖ ਆਗੂ ਕੇਵਿਨ ਫਾਲਕਨ ਨੇ ਜ਼ਿਮਨੀ ਚੋਣਾਂ ‘ਚ ਬਾਜ਼ੀ ਮਾਰ ਲਈ ਹੈ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਸੂਬੇ ਦੀ ਐਨ.ਡੀ.ਪੀ. ਪਾਰਟੀ ‘ਤੇ ਸਿੱਧਾ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਐਨ.ਡੀ.ਪੀ. ਨੂੰ ਵਿਧਾਨ ਸਭਾ ‘ਚ ਸਖ਼ਤ ਸੁਆਲ ਪੁੱਛਗੇ।

ਜ਼ਿਕਰਯੋਗ ਹੈ ਕਿ ਕੇਵਿਨ ਫਾਲਕਨ ਨੇ ਬੀਤੇ ਦਿਨੀਂ ਵੈਨਕੂਵਰ ਕੁਇਲਚੇਨਾ ਤੋਂ ਜ਼ਿਮਨੀ ਚੋਣ 6200 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਜੀਨੇਟ ਐਸ਼ੇ ਨੂੰ ਦੁਗਣੀਆਂ ਤੋਂ ਵੱਧ 2590 ਵੋਟਾਂ ਨਾਲ ਕਰਾਰੀ ਹਾਰ ਦਿੱਤੀ ਹੈ।

ਵੈਸੇ ਇਸ ਸੀਟ ਨੂੰ ਲਿਬਰਲਾਂ ਦਾ ਹੀ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਜਿਥੋਂ ਪਹਿਲਾਂ ਪਾਰਟੀ ਦੇ ਨੇਤਾ ਐਂਡਰਿਊ ਵਿਲਕਿਸਨ ਅਤੇ ਗੋਲਡਨ ਕੈਂਪਬੋਨ ਵੀ ਨੁਮਾਇੰਗਗੀ ਕਰ ਚੁੱਕੇ ਹਨ। ਚੋਣ ਜਿੱਤਣ ਤੋਂ ਬਾਅਦ ਆਪਣੇ ਦਫ਼ਤਰ ‘ਚ ਇਕੱਠੇ ਹੋਏ ਸਮੱਰਥਕਾਂ ਨੂੰ ਕੇਵਿਨ ਨੇ ਸੰਬੋਧਨ ਕਰਦਿਆ ਕਿਹਾ ਕਿ ਵੈਨਕੂਵਰ-ਕੁਇਲਚੇਨਾ ਦੇ ਵੋਟਰਾਂ ਨੇ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਸੋਂਪੀ ਗਈ ਹੈ। ਉਨ੍ਹਾਂ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਖਾਲੀ ਬਿਆਨਬਾਜ਼ੀ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਮੈਂ ਪਾਰਟੀ ਦੇ ਮੁੱਖ ਆਗੂ ਵਜੋਂ ਵਿਧਾਨ ਸਭਾ ‘ਚ ਲੋਕਾਂ ਦੀ ਭਲਾਈ ਲਈ ਲੋਕ ਮੁੱਦਿਆਂ ‘ਤੇ ਜ਼ੋਰਦਾਰ ਆਵਾਜ਼ ਉਠਾਵਾਂਗਾ।

ਜ਼ਿਕਰਯੋਗ ਹੈ ਕਿ ਕੇਵਿਨ ਫਾਲਕਨ ਨੇ ਇੱਕ ਦਹਾਕਾ ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖੀ ਸੀ ਅਤੇ ਫਰਵਰੀ ‘ਚ ਬੀ.ਸੀ. ਲਿਬਰਲ ਦੇ ਮੁੱਖ ਲੀਡਰ ਵਜੋਂ ਚੋਣ ਜਿੱਤ ਕੇ ਰਾਜਨੀਤੀ ‘ਚ ਵਾਪਸੀ ਕਰਦਿਆਂ ਸਭ ਨੂੰ ਹੈਰਾਨ ਕਰਨ ਦਿੱਤਾ ਸੀ। 59 ਸਾਲ ਦੇ ਫਾਲਕਨ ਨੇ ਆਪਣੇ ਪਰਿਵਾਰ ਨਾਲ ਅਤੇ ਵੈਨਕੂਵਰ ‘ਚ ਨਿਵੇਸ਼ਕ ਅਤੇ ਜਾਇਦਾਦ ਵਿਕਾਸ ਫਰਮ ਦੇ ਨਾਲ ਨਿੱਜੀ ਤੌਰ ਤੇ ਕੰਮ ਕਰਨ ਤੋਂ ਬਾਅਦ ਫਰਵਰੀ ‘ਚ ਦੁਬਾਰਾ ਰਾਜਨੀਤੀ ‘ਚ ਵਾਪਸ ਆਉਣ ਦਾ ਫੈਸਲਾ ਲਿਆ।

2001 ‘ਚ ਪਹਿਲੀ ਵਾਰ ਚੋਣ ਜਿੱਤਣ ਵਾਲੇ ਫਾਲਕਨ ਨੇ ਟਰਾਂਸਪੋਰਟੇਸ਼ਨ, ਸਿਹਤ, ਵਿੱਤ ਅਤੇ ਡਿਪਟੀ ਪ੍ਰੀਮੀਅਰ ਵਰਗੀਆਂ ਵੱਡੀਆਂ ਜਿੰਮੇਵਾਰੀਆਂ ਨਿਭਾ ਚੁੱਕੇ ਹਨ। ਫਾਲਕ 2011 ਦੀ ਲੀਡਰਸ਼ਿਪ ਚੋਣ ‘ਚ ਦੂਜੇ ਸਥਾਨ ‘ਤੇ ਰਹੇ ਸਨ ਅਤੇ ਕ੍ਰਿਸਟੀ ਕਲਾਰਕ ਤੋਂ ਹਾਰੇ ਸਨ।