ਟੋਰਾਂਟੋ ‘ਚ 15000 ਵਰਕਰਜ਼ ਹੜ੍ਹਤਾਲ ‘ਤੇ ਜਾਣ ਕਾਰਨ ਘਰਾਂ ਦੀ ਉਸਾਰੀ ਅੱਧ ਵਿਚਕਾਰ ਲਟਕੀ

 

ਟੋਰਾਂਟੋ ‘ਚ 15000 ਵਰਕਰਜ਼ ਹੜ੍ਹਤਾਲ ‘ਤੇ ਜਾਣ ਕਾਰਨ ਘਰਾਂ ਦੀ ਉਸਾਰੀ ਅੱਧ ਵਿਚਕਾਰ ਲਟਕੀ

 

ਟਰਾਂਟੋ :  ਗ੍ਰੇਟਰ ਟੋਰਾਂਟੋ ਏਰੀਆ ਵਿੱਚ 15,000 ਕੰਸਟ੍ਰਕਸ਼ਨ ਵਰਕਰਜ਼ ਦੇ ਹੜਤਾਲ ਉੱਤੇ ਜਾਣ ਨਾਲ ਕਈ ਰੈਜ਼ੀਡੈਂਸ਼ੀਅਲ ਪ੍ਰੋਜੈਕਟਸ ਅਧਵਾਟੇ ਲਮਕ ਗਏ ਹਨ।

ਲਿਊਨਾ ਲੋਕਲ 183 ਨਾਲ ਜੁੜੀਆਂ ਕਈ ਇਕਾਈਆਂ ਵੱਲੋਂ ਕਾਂਟਰੈਕਟ ਪ੍ਰਪੋਜ਼ਲ ਰੱਦ ਕਰ ਦਿੱਤੇ ਗਏ ਹਨ ਤੇ ਅੱਜ ਤੋਂ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।ਯੂਨੀਅਨ ਦਾ ਕਹਿਣਾ ਹੈ ਕਿ ਇਸ ਹੜਤਾਲ ਵਿੱਚ ਸ਼ਾਮਲ ਲੋਕਾਂ ਵਿੱਚ ਫਰੇਮਰਜ਼, ਟਾਈਲ ਲਾਉਣ ਵਾਲੇ, ਕਾਰਪੇਟ ਤੇ ਹਾਰਡਵੁੱਡ ਲਾਉਣ ਵਾਲੇ ਤੇ ਹੋਰ ਵਰਕਰ ਸ਼ਾਮਲ ਹਨ।