ਬ੍ਰਿਟੇਨ ‘ਚ ਬਿਨ੍ਹਾਂ ਦੱਸੇ ਕਿਸੇ ਵਿਅਕਤੀ ਦੀ ਨਾਗਰਿਕਤਾ ਖੋਹੇ ਜਾਣ ਸਬੰਧੀ ਬਿੱਲ ਪਾਰਲੀਮੈਂਟ ‘ਚ ਪਾਸ  

 

ਬ੍ਰਿਟੇਨ ‘ਚ ਬਿਨ੍ਹਾਂ ਦੱਸੇ ਕਿਸੇ ਵਿਅਕਤੀ ਦੀ ਨਾਗਰਿਕਤਾ ਖੋਹੇ ਜਾਣ ਸਬੰਧੀ ਬਿੱਲ ਪਾਰਲੀਮੈਂਟ ‘ਚ ਪਾਸ

ਲੰਡਨ : ਬ੍ਰਿਟੇਨ ਵਿੱਚ ਪਾਰਲੀਮੈਂਟ ਵੱਲੋ ਪਾਸ ਕੀਤੇ ਗਏ ਨਵੇਂ ਬਿਲ ਮੁਤਾਬਕ ਕਿਸੇ ਵਿਅਕਤੀ ਨੂੰ ਇਤਲਾਹ ਦਿੱਤੇ ਬਿਨਾਂ ਹੀ ਉਸ ਦੀ ਨਾਗਰਿਕਤਾ ਖੋਹੀ ਜਾ ਸਕੇਗੀ।

ਇਹ ਯੋਜਨਾ ਜੋ ਕਿ ਬ੍ਰਿਟੇਨ ਦੇ ਵਿਵਾਦਿਤ ਨੈਸ਼ਨੈਲਿਟੀ ਐਂਡ ਬਾਰਡਰਜ਼ ਬਿਲ ਦਾ ਹਿੱਸਾ ਹੈ, ਆਸ ਹੈ ਕਿ ਜਲਦੀ ਹੀ ਕਾਨੂੰਨ ਦਾ ਰੂਪ ਲੈ ਲਵੇਗੀ। ਹੁਣ ਨਵੇਂ ਬਿਲ ਮੁਤਾਬਕ ਗ੍ਰਹਿ ਵਿਭਾਗ ਇਹ ਕਾਰਵਾਈ ਬਿਨਾਂ ਸੰਬੰਧਤ ਸ਼ਖਸ ਨੂੰ ਇਤਲਾਹ ਕੀਤਿਆਂ ਵੀ ਕਰ ਸਕੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਸ਼ਕਤੀ ਦੀ ਵਰਤੋਂ ਗੈਰ-ਸਧਾਰਨ ਹਾਲਤਾਂ ਵਿੱਚ ਹੀ ਕੀਤੀ ਜਾਵੇਗੀ। ਮਿਸਾਲ ਵਜੋਂ ਜਿਵੇਂ ਕੋਈ ਜੰਗ ਦੇ ਮੈਦਾਨ ਵਿੱਚ  ਹੋਵੇ ਜਾਂ ਉਸ ਨਾਲ ਰਾਬਤਾ ਹੀ ਨਾ ਹੋ ਸਕੇ। ਹਾਲਾਂਕਿ ਇਸ ਬਿਲ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਵੀਂ ਸ਼ਕਤੀ ਦੀ ਵਰਤੋਂ ਨਸਲੀ ਘੱਟ ਗਿਣਤੀਆਂ ਦੇ ਖਿਲਾਫ਼ ਕੀਤੀ ਜਾਵੇਗੀ।

ਹਾਲਾਂਕਿ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸਾਲ 2010 ਤੋਂ 18 ਤੋਂ ਹਰ ਸਾਲ ਔਸਤ 19 ਜਣਿਆਂ ਤੋਂ ਨਾਗਰਕਿਤਾ ਖੋਹੀ ਜਾਂਦੀ ਹੈ।

ਇਨ੍ਹਾਂ ਵਿੱਚੋਂ 17 ਜਣੇ ਧੋਖਾਧੜੀ ਵਿੱਚ ਸ਼ਾਮਲ ਸਾਬਤ ਹੁੰਦੇ ਹਨ।  ਅਮਰੀਕਾ ਵਿੱਚ ਕਿਸੇ ਤੋਂ ਨਾਗਰਿਕਤਾ ਨਹੀਂ ਖੋਹੀ ਜਾ ਸਕਦੀ ਕਿਉਂਕਿ ਉੱਥੇ ਇਹ ਜਨਮਸਿੱਧ ਅਧਿਕਾਰ ਹੈ। ਹਾਲਾਂਕਿ ਜੋ ਲੋਕ ਬਾਹਰੋਂ ਆਕੇ ਅਮਰੀਕੀ ਨਾਗਰਿਕਤਾ ਹਾਸਲ ਕਰਦੇ ਹਨ। ਉਨ੍ਹਾਂ ਦੀ ਨਾਗਰਿਕਤਾ ਕਈ ਕਾਰਨਾਂ ਕਰਕੇ ਖੋਹੀ ਜਾ ਸਕਦੀ ਹੈ। ਉਧਰ ਭਾਰਤ ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੂੰਨ ਨਾਲ ਦੇਸ਼ ਵਿੱਚ ਨਾਗਰਿਕਤਾ ਦੇ ਗਿਰਦ ਵਿਵਾਦ ਖੜ੍ਹਾ ਹੋਇਆ।