Copyright & copy; 2019 ਪੰਜਾਬ ਟਾਈਮਜ਼, All Right Reserved
ਰੌਜਰ ਪੈਨਰੋਜ਼, ਰਾਈਨਹਾਰਡ ਗੇਂਜ਼ੇਲ, ਐਂਡ੍ਰਿਆ ਗੇਜ਼ ਨੂੰ ਫਿਜ਼ਿਕਸ ਦਾ ਅਤੇ ‘ਡੀ.ਐਨ.ਏ. ਐਡੀਟਿੰਗ’ ਲਈ 2 ਮਹਿਲਾ ਵਿਗਿਆਨਕਾਂ ਨੂੰ ਰਸਾਇਣ ਵਿਗਿਆਨ ਦਾ ਨੋਬੇਲ

ਰੌਜਰ ਪੈਨਰੋਜ਼, ਰਾਈਨਹਾਰਡ ਗੇਂਜ਼ੇਲ, ਐਂਡ੍ਰਿਆ ਗੇਜ਼ ਨੂੰ ਫਿਜ਼ਿਕਸ ਦਾ ਅਤੇ ‘ਡੀ.ਐਨ.ਏ. ਐਡੀਟਿੰਗ’ ਲਈ 2 ਮਹਿਲਾ ਵਿਗਿਆਨਕਾਂ ਨੂੰ ਰਸਾਇਣ ਵਿਗਿਆਨ ਦਾ ਨੋਬੇਲ

ਸਟਾਕਹੋਮ: ਇਸ ਸਾਲ ਦੇ ਨੋਬੇਲ ਪੁਰਸਕਾਰ ‘ਚ ਫਿਜ਼ਿਕਸ ਲਈ ਰੌਜਰ ਪੈਨਰੋਜ਼, ਰਾਈਨਹਾਰਡ ਗੈਂਜ਼ੇਲ ਅਤੇ ਐਂਡ੍ਰਿਆ ਗ਼ੇਜ਼ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ ਅਤੇ ਅਤੇ ‘ਡੀ.ਐਨ.ਏ. ਐਡੀਟਿੰਗ’ ਲਈ 2 ਮਹਿਲਾ ਵਿਗਿਆਨਕਾਂ ਫਰਾਂਸ ਦੀ ਇਮੈਨੂਅਲ ਸ਼ਾਪਰਜੀ ਤੇ ਅਮਰੀਕਾ ਦੀ ਜੈਨੀਫਰ ਡਾਓਡਨਾ ਨੂੰ ਰਸਾਇਣ ਵਿਗਿਆਨ ਦਾ ਨੋਬੇਲ ਦਿੱਤਾ ਗਿਆ ਹੈ। ਰੌਜਰ ਪੈਨਰੋਜ਼ ਨੂੰ ਇਹ ਐਵਾਰਡ ਬਲੈਕ ਹੋਲ ਦੀ ਖੋਜ ਕਰਨ ਲਈ ਜਦਕਿ ਰਾਈਨਹਾਰਡ ਗੈਂਜ਼ੇਲ ਤੇ ਐਂਡ੍ਰਿਆ ਗੇਜ਼ ਨੂੰ ਇਹ ਐਵਾਰਡ ਸਾਡੀ ਆਕਾਸ਼ ਗੰਗਾ ਦੇ ਕੇਂਦਰ ‘ਚ ‘ਸੁਪਰਮੈਸਿਵ ਕੰਪੈਕਟ ਆਬਜੈਕਟ’ ਦੀ ਖੋਜ ਕਰਨ ਬਦਲੇ ਦਿੱਤਾ ਗਿਆ ਹੈ। ਕਈ ਸਾਲਾਂ ਤੋਂ ਫਿਜ਼ਿਕਸ ਦਾ ਨੋਬੇਲ ਸਬੰਧਤ ਵਿਸ਼ਿਆਂ ‘ਤੇ ਕੰਮ ਕਰਨ ਵਾਲੇ ਇੱਕ ਤੋਂ ਵੱਧ ਸਾਇੰਸਦਾਨਾਂ ਨੂੰ ਦਿੱਤਾ ਜਾਂਦਾ ਰਿਹਾ ਹੈ। ਪਿਛਲੇ ਸਾਲ ਬ੍ਰਹਿਮੰਡ ਦੇ ਰਹੱਸ ਸਾਹਮਣੇ ਲਿਆਉਣ ਦਾ ਸਿਧਾਂਤਕ ਕੰਮ ਕਰਨ ਵਾਲੇ ਜੇਮਜ਼ ਪੀਬਲਜ਼ ਅਤੇ ਸੌਰ ਮੰਡਲ ਦੇ ਬਾਹਰ ਇੱਕ ਹੋਰ ਗ੍ਰਹਿ ਲੱਭਣ ਵਾਲੇ ਸਵਿਸ ਪੁਲਾੜ ਵਿਗਿਆਨੀ ਮਾਈਕਲ ਮੇਅਰ ਤੇ ਡਿਜੀਅਰ ਕੁਲੋਜ਼ ਨੂੰ ਸਾਂਝੇ ਤੌਰ ‘ਤੇ ਫਿਜ਼ਿਕਸ ਦਾ ਨੋਬਲ ਦਿੱਤਾ ਗਿਆ ਸੀ। ਰਾਇਲ ਸਵੀਡਸ਼ ਅਕੈਡਮੀ ਆਫ਼ ਸਾਇੰਸਜ਼ ਵਲੋਂ ਬੁੱਧਵਾਰ ਨੂੰ 2 ਮਹਿਲਾ ਵਿਗਿਆਨਕਾਂ ਨੂੰ ‘ਜੀਨੋਮ ਐਡੀਟਿੰਗ’ (ਡੀ.ਐਨ.ਏ. ਐਡੀਟਿੰਗ) ਕਰਨ ਦੇ ਟੂਲ ਵਿਕਸਤ ਕਰਨ ਲਈ ਰਸਾਇਣ ਵਿਗਿਆਨ ‘ਚ 2020 ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਫਰਾਂਸ ਦੀ ਇਮੈਨੂਅਲ ਸ਼ਾਪਰਜੀ ਤੇ ਅਮਰੀਕਾ ਦੀ ਜੈਨੀਫਰ ਡਾਓਡਨਾ ਨੂੰ ‘ਕ੍ਰਿਸਪਰ-ਕੈਸ 9 ਜੈਨੇਟਿਕ ਸੀਜਰਸ’ ਦੇ ਰੂਪ ‘ਚ ਜਾਣੀ ਜਾਣ ਵਾਲੀ ਉਨ੍ਹਾਂ ਦੀ ਖੋਜ ਲਈ ਉਕਤ ਪੁਰਕਾਰ ਨਾਲ ਨਿਵਾਜਿਆ ਗਿਆ ਹੈ। ਦੋਹਾਂ ਜੇਤੂਆਂ ਨੂੰ 1 ਕਰੋੜ ਕਰੋਨਾ (1,110,400 ਡਾਲਰ) ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ‘ਕਿਝਸਪਰ-ਕੈਸ 9 ਜੈਨੇਟਿਕ ਸੀਜਰਸ’ ਦੀ ਵਰਤੋਂ ਕਰਕੇ ਹੁਣ ਕੁਝ ਹਫ਼ਤਿਆਂ ਦੌਰਾਨ ਜੀਵਨ ਦੇ ਕੋਡ ਨੂੰ ਬਦਲਣਾ ਸੰਭਵ ਹੈ। ਰਸਾਇਣ ਲਈ ਨੋਬਲ ਕਮੇਟੀ ਦੇ ਮੁਖੀ ਕਲੇਸ ਗੁਸਤਾਫਸਨ ਨੇ ਕਿਹਾ ਕਿ ਇਸ ਜੇਨੇਟਿਕ ਟੂਲ ‘ਚ ਭਾਰੀ ਸ਼ਕਤੀ ਹੈ, ਜੋ ਸਾਨੂੰ ਸਾਰਿਆਂ ਨੂੰ ਪ੍ਰਭਵਿਤ ਕਰਦੀ ਹੈ . ਇਸ ਨਾਲ ਨਾ ਕੇਵਲ ਬੁਨਿਆਦੀ ਵਿਗਿਆਨ ‘ਚ ਕ੍ਰਾਂਤੀ ਲਿਆ ਦਿੱਤੀ ਹੈ, ਬਲਕਿ ਇਸ ਨਾਲ ਇਲਾਜ ਪ੍ਰਣਾਲੀ ਨੂੰ ਬੜਾਵਾ ਮਿਲੇਗਾ।