Copyright & copy; 2019 ਪੰਜਾਬ ਟਾਈਮਜ਼, All Right Reserved
ਰੀਸਾਈਕਲ ਨਾ ਹੋਣ ਵਾਲੇ ਪਾਲਾਸਟਿਕ ‘ਤੇ 2021 ਦੇ ਅੰਤ ਤੱਕ ਪਾਬੰਦੀ ਲਗਾਵੇਗਾ ਕੈਨੇਡਾ 

 

ਰੀਸਾਈਕਲ ਨਾ ਹੋਣ ਵਾਲੇ ਪਾਲਾਸਟਿਕ ‘ਤੇ 2021 ਦੇ ਅੰਤ ਤੱਕ ਪਾਬੰਦੀ ਲਗਾਵੇਗਾ ਕੈਨੇਡਾ

 

 

ਔਟਵਾ, (ਰਛਪਾਲ ਸਿੰਘ ਗਿੱਲ): ਵਾਤਾਵਰਣ ਮੰਤਰੀ ਜੌਨਾਥਨ ਵਿਲਕਿੰਸਨ ਨੇ ਬੀਤੇ ਦਿਨੀਂ ਇੱਕ ਕਾਨਫਰੰਸ ਦੌਰਾਨ ਕਿਹਾ ਕਿ ਕੈਨੇਡਾ ਸਰਕਾਰ ਵਲੋਂ  ਰੀਸਾਈਕਲ ਨਾ ਹੋਣ ਵਾਲੇ ਪਲਾਸਟਿਕਸ ਉੱਤੇ ਲਾਈਆਂ 2021 ਦੇ ਅੰਤ ਤੱਕ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ ਅਤੇ ਇਸ ਦੀ ਥਾਂ ਅਜਿਹਾ ਇਕਹਿਰੀ ਵਰਤੋਂ ਵਾਲਾ ਪਲਾਸਟਿਕ ਦਾ ਸਮਾਨ ਆਵੇਗਾ ਜਿਸਨੂੰ ਆਸਾਨੀ ਨਾਲ ਰੀਸਾਈਕਲ ਕੀਤਾ ਜਾ ਸਕੇ। ਇਸ ਤੋਂ ਭਾਵ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਪਲਾਸਟਿਕ ਸਟਰਾਅਜ਼, ਸਟਰ ਸਟਿੱਕਸ, ਕੈਰੀ ਆਊਟ ਬੈਗਜ਼, ਕਟਲਰੀ, ਡਿਸ਼ਿਜ਼, ਟੇਕਆਊਟ ਕੰਟੇਨਰਜ਼, ਕੈਨਜ਼ ਤੇ ਬਾਟਲਜ਼ ਲਈ ਛੇ ਪੈਕ ਵਾਲੇ ਰਿੰਗਜ਼ ਆਦਿ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ? ਵਿਲਕਿੰਸਨ ਨੇ ਆਖਿਆ ਕਿ ਇਸ ਲਿਸਟ ਵਿੱਚ ਜਿਹੜੀਆਂ ਚੀਜ਼ਾਂ ਸ਼ਾਮਲ ਨਹੀਂ ਹਨ, ਜਿਵੇਂ ਕਿ ਪਲਾਸਟਿਕ ਬਾਟਲਜ਼ ਆਦਿ ਲਈ ਨਵੇਂ ਮਾਪਦੰਡ ਲਿਆਂਦੇ ਜਾਣਗੇ।

ਉਨ੍ਹਾਂ ਆਖਿਆ ਕਿ ਪਲਾਸਟਿਕ ਦੀਆਂ ਵਸਤਾਂ ਨੂੰ ਜਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਉਸ ਲਈ ਵੀ ਮਾਪਦੰਡ ਬਦਲਣ ਲਈ ਪੂਰਾ ਜੋਥਰ ਲਾਇਆ ਜਾ ਰਿਹਾ ਹੈ ਤਾਂ ਕਿ ਅਜਿਹੀਆਂ ਵਸਤਾਂ ਨੂੰ ਰੀਸਾਈਕਲ ਕਰਨਾ ਸੌਖਾ ਹੋ ਸਕੇ। ਇਸ ਦੌਰਾਨ ਅਲਬਰਟਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਦੀ ਤੇਜ਼ੀ ਨਾਲ ਵੱਧ ਰਹੀ ਰੀਸਾਈਕਲਿੰਗ ਇੰਡਸਟਰੀ ਦਾ ਗੜ੍ਹ ਬਨਣਾ ਚਾਹੁੰਦਾ ਹੈ।

ਕੈਨੇਡਾ 2030 ਤੱਕ ਜ਼ੀਰੋ ਪਲਾਸਟਿਕ ਵੇਸਟ ਦਾ ਟੀਚਾ ਲੈ ਕੇ ਚੱਲ ਰਿਹਾ ਹੈ? ਕੈਨੇਡੀਅਨ ਐਨਵਾਇਰਮੈਂਟਲ ਪ੍ਰੋਟੈਕਸ਼ਨ ਐਕਟ ਤਹਿਤ ਕੈਨੇਡਾ ਪਲਾਸਟਿਕਸ ਨੂੰ ਜ਼ਹਿਰੀਲੀਆਂ ਵਸਤਾਂ ਦੀ ਸੂਚੀ ਵਿੱਚ ਲਿਆਉਣਾ ਚਾਹੁੰਦਾ ਹੈ। ਵਿਲਕਿੰਸਨ ਨੇ ਆਖਿਆ ਕਿ ਅਗਲੇ ਸਾਲ ਦੇ ਅੰਤ ਤੱਕ ਸਾਨੂੰ ਇਸ ਤਰ੍ਹਾਂ ਦੀਆਂ ਜ਼ਹਿਰੀਲੀਆਂ ਵਸਤਾਂ ਤੋਂ ਨਿਜਾਤ ਪਾਉਣ ਦੀ ਉਮੀਦ ਹੈ।