Copyright & copy; 2019 ਪੰਜਾਬ ਟਾਈਮਜ਼, All Right Reserved
ਵੈਨਕੂਵਰ ਕੌਂਸਲ ਵਲੋਂ ਬੇਘਰੇ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ‘ਤੇ ਖਰਚ ਕੀਤਾ ਜਾਵੇਗਾ 30 ਮਿਲੀਅਨ ਡਾਲਰ 

 

ਵੈਨਕੂਵਰ ਕੌਂਸਲ ਵਲੋਂ ਬੇਘਰੇ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ‘ਤੇ ਖਰਚ ਕੀਤਾ ਜਾਵੇਗਾ 30 ਮਿਲੀਅਨ ਡਾਲਰ

 

 

ਵੈਨਕੂਵਰ, (ਰਛਪਾਲ ਸਿੰਘ ਗਿੱਲ): ਵੀਰਵਾਰ ਵੈਨਕੂਵਰ ਕੌਂਸਲ ਦੀ ਚੱਲੀ 12 ਘੰਟਿਆਂ ਦੀ ਬੈਠਕ ਤੋਂ ਬਾਅਦ ਵੈਨਕੂਵਰ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇੱਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਵੈਨਕੂਵਰ ਦੇ ਉਨ੍ਹਾਂ ਬੇਘਰੇ ਲੋਕਾਂ ਨੂੰ ਰਿਹਾਇਸ਼ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ ਜੋ ਕੋਵਿਡ-19 ਕਾਰਨ ਸੜਕਾਂ ਦੇ ਕੰਢੇ ਰਹਿਣ ਲਈ ਮਜ਼ਬੂਰ ਹੋ ਗਏ ਹਨ। ਇਕ ਰਿਪੋਰਟ ਅਨੁਸਾਰ ਵੈਨਕੂਵਰ ‘ਚ 750 ਤੋਂ ਵੱਧ ਬੇਸਹਾਰਾ ਵਸਨੀਕਾਂ ਨੂੰ ਰਿਹਾਇਸ਼ ਦੀ ਜ਼ਰੂਰਤ ਹੈ। ਮੇਅਰ ਕੈਨੇਡੀ ਸਟੀਵਰਟ ਨੇ ਇੱਕ ਰਿਲੀਜ਼ ਵਿੱਚ ਕਿਹਾ ਹੈ ਕਿ, ਕੋਵਿਡ-19 ਕਾਰਨ ਨੌਕਰੀਆਂ ਗਵਾਉਣ ਵਾਲੇ ਵਿਦੇਸ਼ੀ ਕਾਮੇ ਸੜਕਾਂ ਦੇ ਕੰਡੇ ਰਹਿਣ ਲਈ ਮਜ਼ਬੂਰ ਹੋ ਗਏ ਹਨ, ਮਹਾਂਮਾਰੀ ਨੇ ਉਨ੍ਹਾਂ ਦੀ ਆਮਦਨੀ ਦਾ ਸਾਧਨ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਮਿਊਸੀਪੈਲਿਟੀ ਵਲੋਂ ਇਹ 30 ਮਿਲੀਅਨ ਡਾਲਰ ਦੀ ਰਾਸ਼ੀ ਇਨ੍ਹਾਂ ਬੇਸਹਾਰਾ ਲੋਕਾਂ ਲਈ ਹੋਟਲ, ਐਸ.ਆਰ.ਓਜ਼ ਜਾਂ ਸ਼ਹਿਰ ਦੀਆਂ ਖਾਲੀ ਇਮਾਰਤਾਂ ਨੂੰ ਖੀਦਣ ਜਾਂ ਕਿਰਾਏ ‘ਤੇ ਲਈਆਂ ਜਾਣਗੀਆਂ ਤਾਂ ਜੋ ਇਨ੍ਹਾਂ ਨੂੰ ਸੁਰੱਖਿਅਤ ਪਨਾਹ ਦਿੱਤੀ ਜਾ ਸਕੇ।