Copyright & copy; 2019 ਪੰਜਾਬ ਟਾਈਮਜ਼, All Right Reserved
ਇੰਡੀਅਨ ਅਬਰੋਡ ਫਾਰ ਪਲੂਰਾਲਿਸਟ ਇੰਡੀਆ  ਭਾਰਤੀ ਵੀਜ਼ਾ ਦਫ਼ਤਰ ਅੱਗੇ ਰੋਸ ਮੁਜ਼ਾਹਰਾ 

ਇੰਡੀਅਨ ਅਬਰੋਡ ਫਾਰ ਪਲੂਰਾਲਿਸਟ ਇੰਡੀਆ  ਭਾਰਤੀ ਵੀਜ਼ਾ ਦਫ਼ਤਰ ਅੱਗੇ ਰੋਸ ਮੁਜ਼ਾਹਰਾ

 

ਸਰੀ, (ਰਤਨ ਪਾਲ): ਇੰਡੀਅਨ ਅਬਰੋਡ ਫਾਰ ਪਲੂਰਾਲਿਸਟ ਇੰਡੀਆ  (Indian abroad for pluralist, INDIA) ਵੱਲੋਂ ਕੌਂਸਲ ਜਨਰਲ ਆਫ਼ ਇੰਡੀਆ ਵੈਨਕੂਵਰ ਦੇ ਸਬ ਦਫ਼ਤਰ (ਬੀ. ਐੱਲ. ਐੱਸ) 2140-120 ਸਟਰੀਟ ਸਰੀ ਦੇ ਸਾਹਮਣੇ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਵਿੱਚ ਮਨੀਸ਼ਾ ਨਾਲ ਹੋਏ ਰੇਪ ਅਤੇ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਕੈਂਡਲ ਲਾਈਟ ਵਿਜਲ ਕੀਤਾ ਗਿਆ । ਇਸ ਵਿੱਚ ਬੁਲਾਰਿਆਂ ਵੱਲੋਂ ਇਸ ਮੰਦਭਾਗੀ ਘਟਨਾ ਤੇ ਗਹਿਰਾ ਰੋਸ ਪ੍ਰਗਟ ਕੀਤਾ ਗਿਆ ਅਤੇ ਯੂਪੀ ਸਰਕਾਰ ਵੱਲੋਂ ਮਨੀਸ਼ਾ ਨਾਲ ਇਨਸਾਫ਼ ਨਾ ਕਰਨ ਤੇ ਉਸ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

”ਇੱਕ ਤੇ ਹਮਲਾ ਸਭ ਤੇ ਹਮਲਾ” ਨਾਅਰੇ ਨਾਲ ਕਿਸਾਨਾਂ, ਦਲਿਤਾਂ, ਘੱਟ ਗਿਣਤੀ ਲੋਕਾਂ ਅਤੇ ਆਦਿ ਵਾਸੀਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਤੁਸੀਂ ਇਕੱਠੇ ਹੋ ਜਾਵੇ ਨਹੀਂ ਤਾਂ ਭਲਕੇ ਤੁਹਾਡਾ ਨੰਬਰ ਲੱਗਣਾ ਵੀ ਤੈਅ ਹੈ । ਮੁੱਖ ਬੁਲਾਰਿਆਂ ਵਿੱਚ ਗੁਰਪ੍ਰੀਤ ਸਿੰਘ, ਰੂਪ ਲਾਲ ਗੱਡੂ, ਸੁਰਿੰਦਰ ਸੰਧੂ, ਸੁਖਪਾਲ, ਅਨੀਤਾ ਕੋਲਤਾਰ, ਰਣਜੀਤ ਸਿੰਘ ਖਾਲਸਾ, ਐਨੀ ਅਹਾਨਾ, ਤੇਜਿੰਦਰ ਸ਼ਰਮਾ, ਅੰਮ੍ਰਿਤ ਦੀਵਾਨਾ ਤੇ ਅਜਮੇਰ ਸਿੰਘ ਆਦਿ ਹਾਜ਼ਰ ਸਨ।