Copyright & copy; 2019 ਪੰਜਾਬ ਟਾਈਮਜ਼, All Right Reserved
ਬੀ.ਸੀ. ‘ਚ ਕਰੋਨਾਵਾਇਰਸ ਦੇ ਕੇਸਾਂ ਦੀ ਕੁਲ ਗਿਣਤੀ 10 ਹਜ਼ਾਰ ਤੋਂ ਪਾਰ

ਬੀ.ਸੀ. ‘ਚ ਕਰੋਨਾਵਾਇਰਸ ਦੇ ਕੇਸਾਂ ਦੀ ਕੁਲ ਗਿਣਤੀ 10 ਹਜ਼ਾਰ ਤੋਂ ਪਾਰ

ਸਰੀ, (ਰਛਪਾਲ ਸਿੰਘ ਗਿੱਲ): ਬੀ.ਸੀ. ‘ਚ ਕਰੋਨਾਵਾਇਰਸ ਦੇ ਕੇਸਾਂ ਦੀ ਕੁਲ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਵੀਰਵਾਰ ਸੂਬੇ ‘ਚ ਇੱਕੋ ਦਿਨ 110 ਨਵੇਂ ਕਰੋਨਾ ਦੇ ਕੇਸ ਮਿਲੇ ਹਨ। ਇਸ ਸਮੇਂ ਸੂਬੇ ‘ਚ ਕੁਲ 1423 ਕੇਸ ਐਕਟਿਵ ਹਨ ਅਤੇ ਮੌਤਾਂ ਦਾ ਅੰਕੜਾ 245 ਤੱਕ ਪਹੁੰਚ ਚੁਕਾ ਹੈ। ਕੁਲ 10066 ਕੋਰੋਨਾਵਾਇਰਸ ਦੇ ਕੇਸਾਂ ‘ਚੋਂ 8398 ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ। ਸੂਬਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਕਿਹਾ ਕਿ ਵੀਰਵਾਰ ਮਿਲੇ 110 ਕੇਸਾਂ ਤੋਂ ਬਾਅਦ ਸੂਬੇ ‘ਚ ਕੋਰੋਨਾਵਾਇਰਸ ਦੇ ਕੁਲ ਕੇਸਾਂ ਦਾ ਅੰਕਾਂ 10 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਲੋਕਾਂ ਨੂੰ ਇਸ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਕੈਨੇਡਾ ‘ਚ ਪ੍ਰਵੇਸ਼ ਕਰ ਚੁੱਕੀ ਹੈ। ਇਸ ਸਮੇਂ ਸਾਡੀ ਸਾਵਧਾਨੀ ਹੀ ਇਸ ਤੋਂ ਬਚਣ ਦਾ ਇੱਕੋ-ਇੱਕ ਇਲਾਜ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਕੁਲ 12,052 ਕਰੋਨਾਵਾਇਰਸ ਦੇ ਟੈਸਟ ਕੀਤੇ ਗਏ।