Copyright & copy; 2019 ਪੰਜਾਬ ਟਾਈਮਜ਼, All Right Reserved
ਸ਼੍ਰੋਮਣੀ ਕਮੇਟੀ ਨਹੀਂ ਕਰਦੀ ਗੁਰਬਾਣੀ ਦਾ ਅਦਬ

ਸ਼੍ਰੋਮਣੀ ਕਮੇਟੀ ਨਹੀਂ ਕਰਦੀ ਗੁਰਬਾਣੀ ਦਾ ਅਦਬ

11 ਸਾਲ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਭਵਨ ‘ਚ 2 ਲੱਖ ਅੰਗਾਂ ਦੀ ਹੋ ਰਹੀ ਹੈ ਨਿਰੰਤਰ ਬੇਅਦਬੀ

ਅੰਮ੍ਰਿਤਸਰ : ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 328 ਸਰੂਪ ਦੇ ਲਾਪਤਾ ਹੋਣ ਦਾ ਮਾਮਲਾ ਅਜੇ ਚਲ ਰਿਹਾ ਹੈ ਕਿ ਸ੍ਰੌਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਕੀਤੀ ਜਾ ਰਹੀ ਬੇਅਦਬੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਗੁਰੁ ਗ੍ਰੰਥ ਦੇ ਪੈਰੋਕਾਰਾਂ ਦੇ ਮੂੰਹ ਵਿੱਚ ਉਗਲਾਂ ਲਿਆ ਦਿੱਤੀਆਂ ਹਨ। ਹਰ ਕੋਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਇਸ ਕਾਰਨਾਮੇ ਕਾਰਨ ਮੱਥੇ ਤੇ ਹੱਥ ਮਾਰ ਰਿਹਾ ਹੈ। ਮੀਡੀਆ ਦੇ ਹੱਥ ਜੋ ਦਸਤਾਵੇਜ਼ ਲੱਗੇ ਹਨ ਉਨਾ੍ਹਂ ਇਸ ਗੱਲ ਨੂੰ ਪੂਰੀ ਤਰ੍ਹਾਂ ਸ਼ਪੱਸ਼ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ। ਇਸ ਨਾਲ ਇੱਕ ਹੋਰ ਗੱਲ ਬਿਲਕੁਲ ਸ਼ਪੱਸ਼ਟ ਹੋ ਕੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਮਨਾਂ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਲਈ ਕੋਈ ਸਤਿਕਾਰ ਨਹੀਂ ਹੈ ਤੇ ਇਹ ਅਧਿਕਾਰੀ ਖੁਦ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਤੋਂ ਵੀ ਵੱਡਾ ਸਮਝ ਰਹੇ ਹਨ। ਮਾਮਲਾ ਸਾਲ 2009 ਦਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਕੰਮਕਾਰ ਬਤੌਰ ਸਕੱਤਰ ਸ. ਹਰਬੇਅੰਤ ਸਿੰਘ ਕਰ ਰਹੇ ਸਨ। ਸ਼੍ਰੋਮਣੀ ਕਮੇਟੀ ਦੀ ਹਰ ਪਬਲੀਕੇਸ਼ਨ ਤੇ ਉਨ੍ਹਾਂ ਦਾ ਨਾਮ ਛਪਦਾ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੀ ਪਬਲੀਕੇਸ਼ਨ ਵਿਭਾਗ ਨੇ 2009 ‘ਚ ਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਵਿੱਚ ਹਰ ਪੰਨੇ ਤੇ ਛਪਦੀ ਵੇਲ ਦਾ ਡਿਜ਼ਾਈਨ ਤਬਦੀਲ ਕਰ ਦਿੱਤਾ। ਇਸ ਤਬਦੀਲੀ ਦੇ ਕਾਰਨ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਕਰੀਬ 25 ਹਜ਼ਾਰ ਫਰਮੇ ਨੁਕਰੇ ਲਗਾ ਦਿੱਤੇ ਗਏ। ਇਹ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਕਰੀਬ 2 ਲੱਖ ਅੰਗ ਬਣਦੇ ਹਨ। ਸੂਤਰ ਦੱਸਦੇ ਹਨ ਕਿ ਇਹ ਅੰਗ ਪਿਛਲੇ ਕਰੀਬ 11 ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਰੱਖੇ ਹੋਏ ਹਨ ਤੇ ਇਨ੍ਹਾਂ ਅੰਗਾਂ ਦਾ ਕੀ ਕਰਨਾ ਹੈ ਇਸ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ ਇਨ੍ਹਾਂ ਅੰਗਾਂ ਨੂੰ ਵਾਰ ਵਾਰ ਕਦੇ ਕਿਸੇ ਹਾਲ ‘ਚ ਅਤੇ ਕਿਸੇ ਹਾਲ ‘ਚ ਤਬਦੀਲ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਅੰਗਾਂ ਦੀ ਸਾਂਭ ਸੰਭਾਲ ਦਾ ਸ਼੍ਰੋਕਣੀ ਕਮੇਟੀ ਹੁਣ ਤੱਕ ਕੋਈ ਪ੍ਰਬੰਧ ਨਹੀਂ ਕਰ ਸਕੀ। ਇਸ ਬਾਰੇ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਮੂੰਹ ਖੋਲ੍ਹਣ ਨੂੰ ਲਈ ਤਿਆਰ ਨਹੀਂ।