Copyright & copy; 2019 ਪੰਜਾਬ ਟਾਈਮਜ਼, All Right Reserved
ਨਿਊਜ਼ੀਲੈਂਡ ਬਣਿਆ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਵਾਲਾ ਦੇਸ਼, ਕੈਨੇਡਾ ਚੌਥੇ ਨੰਬਰ ‘ਤੇ

ਨਿਊਜ਼ੀਲੈਂਡ ਬਣਿਆ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਵਾਲਾ ਦੇਸ਼, ਕੈਨੇਡਾ ਚੌਥੇ ਨੰਬਰ ‘ਤੇ

ਆਕਲੈਂਡ : ਦੁਨੀਆਂ ਦੇ ਦੇਸ਼ਾਂ ਦੀ ਪਾਸਪੋਰਟ ਰੈਂਕਿੰਗ ‘ਚ ਨਿਊਜ਼ੀਲੈਂਡ ਦੇ ਪਾਸਪੋਰਟ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਹਾਸਲ ਕਰ ਲਿਆ ਹੈ ਅਤੇ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਕਹਾਉਣ ਦਾ ਮਾਣ ਵੀ ਹਾਸਲ ਕੀਤਾ ਹੈ। ਪਾਸਪੋਰਟ ਰੈਂਕਿੰਗ ਦੀ ਸੂਚੀ ‘ਚ ਨਿਊਜ਼ੀਲੈਂਡ ਨੇ ਜਾਪਾਨ ਨੂੰ ਪਛਾੜਦਿਆਂ ਇਹ ਮੁਕਾਮ ਹਾਸਲ ਕੀਤਾ ਹੈ ਜਿਸ ‘ਤੇ ਪਹਿਲਾਂ ਜਾਪਾਨ ਕਾਬਜ਼ ਸੀ। ਸਭ ਤੋਂ ਵੱਡੀ ਗੱਲ ਕਿ ਇਸ ਸਮੇਂ ਪਹਿਲੇ ਨੰਬਰ ‘ਤੇ ਕੇਵਲ ਨਿਊਜ਼ੀਲੈਂਡ ਇਕੱਲਾ ਹੀ ਕਾਬਜ਼ ਹੈ। ਜੇਕਰ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਪ੍ਰਮੁੱਖ ਦੇਸ਼ਾਂ ਦੇ ਨਾਵਾਂ ‘ਚ ਪਹਿਲੇ ਸਥਾਨ ‘ਤੇ ਨਿਊਜ਼ੀਲੈਂਡ, ਦੂਜੇ ਸਥਾਨ ਤੇ ਜਰਮਨੀ, ਆਸਟ੍ਰੇਲੀਆ, ਜਾਪਾਨ, ਸਵਿਟਜ਼ਰਲੈਂਡ, ਸਾਊਥ ਕੋਰੀਆ ਅਤੇ ਆਇਰਲੈਂਡ ਹਨ, ਤੀਜੇ ਸਥਾਨ ‘ਤੇ ਸਵੀਡਨ, ਫਰਾਂਸ ਇਟਲੀ, ਸਪੇਨ, ਫਿਨਲੈਂਡ, ਚੌਥੇ ਸਥਾਨ ‘ਤੇ ਕੈਨੇਡਾ, ਡੈਨਮਾਰਕ, ਯੂ.ਕੇ. ਨਾਰਵੇ ਅਤੇ ਨੀਦਰਲੈਂਡ ਹਨ। ਦੁਨੀਆ ‘ਚ ਸੁਪਰੀਮ ਪਾਵਰ ਮੰਨਿਆ ਜਾਂਦਾ ਅਮਰੀਕਾ ਇਸ ਸੂਚੀ ‘ਚ 21ਵੇਂ ਨੰਬਰ ਉੱਤੇ ਜਦੋਂਕਿ ਭਾਰਤ 58ਵੇਂ, ਚੀਨ 47ਵੇਂ ਅਤੇ ਪਾਕਿਸਤਾਨ 70ਵੇਂ ਸਥਾਨ ਉੱਤੇ ਹੈ। ਕੋਵਿਡ-19 ਦੌਰਾਨ ਜਿਵੇਂ ਨਿਊਜ਼ੀਲੈਂਡ ਨੇ ਕੋਰੋਨਾ ਨੂੰ ਕਾਬੂ ਕੀਤਾ ਸੀ, ਉਸ ਤੋਂ ਬਾਅਦ ਨਿਊਜ਼ੀਲੈਂਡ ‘ਚ ਪੱਕੇ ਤੌਰ ‘ਤੇ ਆ ਕੇ ਰਹਿਣ ਦੀ ਚਾਹਤ ਰੱਖਣ ਵਾਲਿਆਂ ਦੀ ਗਿਣਤੀ ‘ਚ ਵੀ ਵੱਡਾ ਵਾਧਾ ਹੋਇਆ ਹੈ ਅਤੇ ਇਸ ਗੱਲ ਦੀ ਪੁਸ਼ਟੀ ਵੱਖੋ-ਵੱਖ ਦੇਸ਼ਾਂ ‘ਚ ਗੂਗਲ ਰਾਹੀਂ ਲੋਕਾਂ ਵਲੋਂ ਕੀਤੇ ਸਰਚ ਤੋਂ ਹੋਈ ਸੀ।