ਬੀ.ਸੀ ਟਾਈਗਰਜ਼ (ਹਰੀਕੇਨ) ਦੀ ਟੀਮ ਨੇ ਜਿੱਤਿਆ ਕੈਨੇਡਾ ਕੱਪ

ਬੀ.ਸੀ ਟਾਈਗਰਜ਼ (ਹਰੀਕੇਨ) ਦੀ ਟੀਮ ਨੇ ਜਿੱਤਿਆ ਕੈਨੇਡਾ ਕੱਪ

ਸਾਸਕਾਟੂਨ:- ਦੁਨੀਆਂ ਵਿੱਚ ਪੰਜਾਬੀਆਂ ਦੀ ਵੱਡੀ ਸਰੀ ਵਿੱਚ ਸਥਾਪਿਤ ਸੌਕਰ ਕਲੱਬ ਬੀ.ਸੀ ਟਾਈਗਰਜ਼ ਨੇ ਇਤਿਹਾਸ ਰਚਦਿਆਂ ਕੈਨੇਡਾ ਦੀ ਓਪਨ ਚੈਪੀਅਨਸ਼ਿਪ ਜਿੱਤ ਲਈ ਹੈ। ਕੈਨੇਡਾ ਦੀਆਂ ਨੈਸਨਲ ਪੱਧਰ ਦੀਆਂ ਟੀਮਾਂ ਦੇ ਮੈਚ ਤਿੰਨ 3 -4 ਅਤੇ 5 ਅਕਤੂਬਰ ਨੂੰ ਸਾਸਕਾਟੂਨ ਵਿਖੇ ਹੋਏ।ਜਿਥੇ ਕੈਨੇਡਾ ਦੇ ਸਾਰੇ ਸੂਬਿਆ ਦੀਆ ਜੇਤੂ ਟੀਮਾਂ ਨੇ ਭਾਗ ਲਿਆ।ਬੀਸੀ ਟਾਈਗਰਜ਼ ਨੇ ਪਹਿਲਾਂ ਲੀਗ ਦੀ ਚੈਂਪੀਅਨਸ਼ਿਪ ਜਿੱਤੀ ਫਿਰ ਪ੍ਰੋਵੈਨਸ਼ੀਅਲ ਅਤੇ ਉਸਤੋਂ ਬਾਅਦ ਹੁਣ ਕੈਨੇਡਾ ਦੀ ਚੈਂਪੀਅਨਸ਼ਿਪ ਜਿੱਤ ਹੈ।ਫਾਈਨਲ ਮੈਚ ਉਂਟਾਰੀਉ ਨਾਲ ਸੀ ਜਿਸਨੂੰ ਬੀਸੀ ਟਾਈਗਰਜ਼ ਨੇ 7-3 ਦੇ ਮੁਕਾਬਲੇ ਨਾਲ ਜਿੱਤਿਆ।ਇਤੇ ਹੀ ਬੱਸ ਨਹੀਂ ਬੀ.ਸੀ ਟਾਈਗਰਜ਼ 1928 ਦਾ ਰਿਕਾਰਡ ਵੀ ਤੋੜਿਆ ਕਿਉਂਕਿ ਇਸਤੋਂ ਪਹਿਲਾ ਕਦੇ ਵੀ ਫਾਈਨਲ ਮੈਚ ਵਿੱਚ ਇੰਨੇ ਗੋਲ ਨਹੀਂ ਹੋਏ। ਸੰਨ 1928 ਵਿੱਚ ਫਾਈਨਲ ਵਿੱਚ 4 ਗੋਲ ਹੋਏ ਸਨ।ਦੂਸਰਾ ਮਾਣ ਟੀਮ ਨੂੰ ਇਹ ਮਿਲਿਆ ਕਿ ਇਹ ਟੀਮ ਪੂਰੇ ਕੈਨੇਡਾ ਵਿੱਚੋਂ ਅਨੁਸ਼ਾਸਿਤ ਟੀਮ ਐਲਾਨੀ ਗਈ ਜਿਸਨੇ ਸਾਰੇ ਮੈਚ ਬਿਨਾ ਭੜਕਾਹਟ ਤੋਂ ਜਿੱਤੇਅਤੇ ਟੌਪ ਸਕੋਰਰ ਵੀ ਇਸ ਟੀਮ ਦਾ ਖਿਡਾਰੀ ਚੁਣਿਆ ਗਿਆ ਜਿਸਦਾ ਨਾਮ ਨਿੱਕ ਹੈ।ਬੀ.ਸੀ ਟਾਈਗਰ ਪੰਜਾਬੀਆਂ ਦੀ ਨੰਬਰ ਵੰਨ ਸੌਕਰ ਕਲੱਬ ਆਖੀ ਜਾ ਸਕਦੀ ਹੈ ਜਿਸ ਕੋਲ ਛੋਟੇ ਬੱਚਿਆ ਤੋਂ ਲੈ ਕੇ ਓਪਨ ਤੱਕ ਲੜਕੇ ਲੜਕੀਆਂ ਦੀਆਂ ਲੱਗ ਭੱਗ 200 ਟੀਮਾਂ ਹਨ।ਬੀਸੀ ਟਾਈਗਰ ਦੇ ਸਮੂਹ ਮੈਂਬਰਾ ਕੋਚਾਂ ਖਿਡਾਰੀਆ ਨੂੰ ਚਾਰੇ ਪਾਸੇ ਤੋਂ ਵਧਾਈਆਂ ਮਿਲ ਰਹੀਆ ਹਨ ਜਿਨਾ ਕੈਨੇਡਾ ਦੀ ਚੈਂਪੀਅਨਸ਼ਿਪ ਜਿਤ ਕੇ ਆਪਣੀਂ ਕਮਿਊਨਟੀ ਦਾ ਮਾਣ ਵਧਾਇਆ ਹੈ।