ਜਲਦ ਹੀ ਗਰਮ ਹਵਾਵਾਂ ਦੇ ਰੂਪ ‘ਚ ਹੋਵੇਗੀ ਜਲਵਾਯੂ ਤਬਦੀਲੀ : ਰਿਪੋਰਟ

ਜਲਦ ਹੀ ਗਰਮ ਹਵਾਵਾਂ ਦੇ ਰੂਪ ‘ਚ ਹੋਵੇਗੀ ਜਲਵਾਯੂ ਤਬਦੀਲੀ : ਰਿਪੋਰਟ 

ਯੂ.ਐਨ. :  ਮਨੁੱਖ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਕਾਰਨ ਹੋ ਰਹੀ ਜਲਵਾਯੂ ਤਬਦੀਲੀ ਹੁਣ ਨਵੇਂ ਰੂਪ ‘ਚ ਦੇਖਣ ਨੂੰ ਮਿਲੇਗੀ ਅਤੇ ਹੁਣ ਗਰਮ ਹਵਾਵਾਂ ਮਨੁੱਖੀ ਆਬਾਦੀ ਨੂੰ ਪ੍ਰੇਸ਼ਾਨ ਕਰਨਗੀਆਂ। ਮਾਹਿਰਾਂ ਨੇ ਇਹ ਚਿਤਾਵਨੀ ਦਿੱਤੀ ਹੈ। ਯੂਨੀਵਰਸਿਟੀ ਕੈਥੋਲਿਕ ਡੀ ਲੋਵੇਨ ਦੇ ਇੰਸਟੀਚਿਊਟ ਆਫ  ਹੈਲਥ ਐਂਡ ਸੋਸਾਇਟੀ ਦੀ ਵਿਗਿਆਨਕ ਦੇਬਾਰਾਤੀ ਗੁਹਾ ਨੇ ਦੱਸਿਆ ਕਿ ਹੁਣ ਜਲਵਾਯੂ ਤਬਦੀਲੀ ਨਵੇਂ ਰੂਪ ‘ਚ ਦੇਖਣ ਨੂੰ ਮਿਲੇਗੀ ਅਤੇ ਆਉਣ ਵਾਲੇ ਸਮੇਂ ‘ਚ ਗਰਮ ਹਵਾਵਾਂ ਇਕ ਵਿਸਫੋਟ ਦੇ ਰੂਪ ‘ਚ ਉਭਰਕੇ ਸਾਹਮਣੇ ਆਉਣਗੀਆਂ। ਇਸ ਦਾ ਜ਼ਿਆਦਾ ਅਸਰ ਗਰੀਬ ਦੇਸ਼ਾਂ ‘ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਨੂੰ ਵੀ ਧਿਆਨ ‘ਚ ਰੱਖਣਾ ਹੋਵੇਗਾ ਕਿ ਤਾਪਮਾਨ ਪ੍ਰਤੀ ਮਨੁੱਖੀ ਸਰੀਰ ਦੀ ਇਕ ਬਰਦਾਸ਼ਤ ਹੱਦ ਕਿੰਨੀ ਹੁੰਦੀ ਹੈ ਅਤੇ ਮੌਸਮੀ ਸਰਗਰਮੀ ਨਾਲ ਅਵਿਕਸਤ ਦੇਸ਼ਾਂ ਦੀ ਗਰੀਬ ਜਨਤਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਆਉਣ ਵਾਲੇ ਸਾਲਾਂ ‘ਚ ਲੂ ਤੋਂ ਬਚਾਅ ਦੇ ਕਾਰਗਰ ਤਰੀਕੇ ਲੱਭਣੇ ਹੋਣਗੇ। ਇਕ ਹੋਰ ਮਾਹਿਰ ਮੁਤਾਬਕ ਸਾਨੂੰ ਮੌਜੂਦਾ ਖਤਰਿਆਂ ਨੂੰ ਧਿਆਨ ‘ਚ ਰੱਖਦਿਆਂ ਸਮਾਂ ਰਹਿੰਦਿਆਂ ਕਾਰਗਰ ਨੀਤੀਆਂ ਬਣਾਉਣੀਆਂ ਪੈਣਗੀਆਂ।