ਸੁਖਬੀਰ ਦੀ ਫਿਰ ਥਿੜਕੀ ਜ਼ੁਬਾਨ

ਸੁਖਬੀਰ ਦੀ ਫਿਰ ਥਿੜਕੀ ਜ਼ੁਬਾਨ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਜ਼ੁਬਾਨ ਦੇ ਤਿਲਕਣ ਕਰਕੇ ਮਸ਼ਹੂਰ ਹਨ। ਆਪਣੀ ਐਤਵਾਰ ਨੂੰ ਪਟਿਆਲਾ ਰੈਲੀ ਵਿਚ ਸੁਖਬੀਰ ਬਾਦਲ ਨੇ ਇਕ ਵਾਰ ਫਿਰ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਮੇਰੇ ਪਿਤਾ ਸਮਾਨ ਬਾਦਲ ਸਾਬ੍ਹ’ ਕਹਿ ਕੇ ਸੰਬੋਧਨ ਕੀਤਾ। ਸੁਖਬੀਰ ਬਾਦਲ ਨੇ ਇਹ ਕਾਰਨਾਮਾ ਆਪਣਾ ਭਾਸ਼ਣ ਸ਼ੁਰੂ ਕਰਨ ਸਮੇਂ ਭੂਮਿਕਾ ਬੰਨ੍ਹਦੇ ਹੋਏ ਕੀਤਾ। ਸੁਖਬੀਰ ਬਾਦਲ ਨੇ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਪਿਤਾ ਸਮਾਨ ਕਹਿੰਦਿਆਂ ਸਾਰਿਆਂ ਨੂੰ ਫਤਿਹ ਬੁਲਾਈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਲਈ ਇਹ ਲਫਜ਼ ਵਰਤੇ ਹਨ। ਇਸ ਤੋਂ ਪਹਿਲਾਂ ਵੀ ਬਾਦਲ ਵੱਲੋਂ ਅਜਿਹਾ ਬੋਲਦਿਆਂ ਦੀ ਕਈ ਵੀਡੀਓਜ਼ ਵਾਇਰਲ ਵੀ ਹੋ ਚੁੱਕੀਆਂ ਹਨ।