ਪਾਰਲੀਮੈਂਟ ਹਾਊਸ ਔਟਵਾ ‘ਚ ਸ਼ਰਧਾ ਦੇ ਫੁੱਲ ਭੇਂਟ ਕਰੇਗਾ ਆਪਣੇ ਮਸੀਹਾਂ ਨੂੰ ਐਸਰੋ ਕੈਨੇਡਾ

ਪਾਰਲੀਮੈਂਟ ਹਾਊਸ ਔਟਵਾ ‘ਚ ਸ਼ਰਧਾ ਦੇ ਫੁੱਲ ਭੇਂਟ ਕਰੇਗਾ ਆਪਣੇ ਮਸੀਹਾਂ ਨੂੰ ਐਸਰੋ ਕੈਨੇਡਾ

 
ਸਰ੍ਹੀ : (ਰਤਨਪਾਲ): ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤੀ ਨਾਰੀ ਦੇ ਮੁਕਤੀਦਾਤਾ ਅਤੇ ਕਰੋੜਾਂ ਭਾਰਤੀ ਦਲਿਤਾਂ ਦੇ ਦਿਲਾਂ ਦੀ ਧੜਕਣ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਉਨ੍ਹਾਂ ਨੂੰ Ambedkar International Social Reform Organization (AISRO) Canada ਪਹਿਲੀ ਬਾਰ ਕੈਨੇਡਾ ਦੀ ਪਾਰਲੀਮੈਂਟ ਹਾਊਸ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਇਹ ਪ੍ਰੋਗਰਾਮ ਵੀਰਵਾਰ ਦਸੰਬਰ 06, 2018 ਨੂੰ ਬਾਅਦ ਦੁਪਹਿਰ 3:00 ਵਜੇ ਤੋਂ 5:00 ਤੱਕ ਉਲੀਕਿਆ ਜਾਵੇਗਾ, ਇਸ ਵਿੱਚ ਬਾਬਾ ਸਾਹਿਬ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਉਪਰੰਤ ਉਨ੍ਹਾਂ ਦੇ ਵਲੋਂ ਕੀਤੇ ਕਾਰਜਾਂ ਅਤੇ ਕੁਰਬਾਨੀਆਂ ‘ਤੇ ਅਧਾਰਤ ਵੀਡਿਓ ਪ੍ਰੋਜੈਕਟਰ ਰਾਹੀਂ ਦਿਖਾਈ ਜਾਵੇਗੀ। ਮੁੱਖ ਮਹਿਮਾਨਾਂ ਵਲੋਂ ਅਰਥਭਰਪੂਰ ਵਿਚਾਰ ਪੇਸ਼ ਕੀਤੇ ਜਾਣਗੇ। ਐਸਰੋ ਕੈਨੇਡਾ ਵਲੋਂ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਣ ਲਈ ਕੈਨੇਡਾ ਦੇ ਸਾਰੇ ਮੈਂਬਰ ਪਾਰਲੀਆਮੈਂਟਸ ਦੇ ਨਾਲ ਨਾਲ ਉੱਤਰੀ ਅਮਰੀਕਾ ਕੋਂਟੀਨੇਟ ਦੀਆਂ ਤਮਾਮ ਦਲਿਤ ਜਥੇਬੰਦੀਆਂ ਨੂੰ ਬੁਲਾਵਾ ਪੱਤਰ ਭੇਜਿਆ ਜਾਵੇਗਾ। ਜੋ ਸੰਸਥਾ ਐਸਰੋ ਕੈਨੇਡਾ ਵਲੋਂ ਉਲੀਕੇ ਇਸ ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੇਗੀ ਉਸ ਦਾ ਨਾਂ ਪੋਸਟਰ ‘ਤੇ ਲਿਖਿਆ ਜਾਵੇਗਾ। ਇਸ ਲਈ ਫੋਨ ਨੰਬਰ 778-772-2101, 778-866-7755 ਜਾਂ 604-500-2408 ਤੇ ਸੰਪਰਕ ਕੀਤਾ ਜਾ ਸਕਦਾ ਹੈ।