ਸਰੀ ਸਿਟੀ ਚੋਣਾਂ ‘ਚ ਜਾਅਲੀ ਵੋਟਾਂ ਦੀ ਆੜ ‘ਚ ਜਿੱਤਣ ਦਾ ਪਰਦਾਫਾਸ਼ ਹੋਣ ਕਾਰਨ ਵੋਟਰ ਜਾਗਰੂਕ ਹੋਏ

ਸਰੀ ਸਿਟੀ ਚੋਣਾਂ ‘ਚ ਜਾਅਲੀ ਵੋਟਾਂ ਦੀ ਆੜ ‘ਚ ਜਿੱਤਣ ਦਾ ਪਰਦਾਫਾਸ਼ ਹੋਣ ਕਾਰਨ ਵੋਟਰ ਜਾਗਰੂਕ ਹੋਏ

ਨਹੀਂ ਪਾਉਣਗੇ ਡਾਕ ਰਾਹੀਂ ਜਾਂ ਫਾਰਮਾਂ ਜ਼ਰੀਏ ਵੋਟ

ਵੈਨਕੂਵਰ ;_(ਬਰਾੜ-ਭਗਤਾ ਭਾਈ ਕਾ) ਬ੍ਰਿਟਿਸ ਕੋਲੰਬੀਆਂ ਸੂਬੇ ਅੰਦਰ ਸਥਾਨਕ ਸਰਕਾਰਾਂ ਦੀ ਚੋਣ ਲਈ 20 ਅਕਤੂਬਰ ਨੂੰ ਪੈਣ ਜਾ ਰਹੀਆਂ ਵੋਟਾਂ ‘ਚ ਵੋਟਰ ਹੁਣ ਆਪਣੀ ਮਰਜ਼ੀ ਨਾਲ ਖੁਦ ਵੋਟ ਪਾਉਣ ‘ਚ ਵਿਸਵਾਸ਼ ਰੱਖਦੇ ਹਨ। ਫਾਰਮਾਂ ਰਾਹੀਂ ਜਾਂ ਡਾਕ ਰਾਹੀਂ ਜਾਅਲੀ ਵੋਟਾਂ ਦਾ ਭੁਗਤਾਨ ਕਰਨ ਤੋਂ ਹੁਣ ਹਰ ਵੋਟਰ ਜਾਗਰੂਕ ਹੋ ਚੁੱਕਾ ਹੈ ਕਿਉਂਕਿ ਸ਼ਹਿਰ ‘ਚ ਜਾਅਲੀ ਵੋਟਾਂ ਦਾ ਪਰਦਾਫਾਸ ਹੋਣ ਪਿੱਛੋਂ ਵੋਟਰ ਆਪਣੇ ਆਪ ਨੂੰ ਠੱਗੇ ਜਾਣ ਤੋਂ ਬਚਾਉਣ ਲਈ ਪੂਰੀ ਤਰਾਂ ਸੁਚੇਤ ਹੋ ਗਏ ਹਨ। ਬਹੁਤ ਸਾਰੇ ਵੋਟਰਾਂ ਨਾਲ ਗੱਲਬਾਤ ਕਰਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਫਾਰਮ ਭਰ ਕੇ ਘਰ ਬੈਠੇ ਹੀ ਵੋਟ ਪਾਉਣ ਦੇ ਤਰੀਕੇ ਦੱਸ ਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਅਜਿਹੇ ਸਬਜਬਾਗ ਦਿਖਾਏ ਗਏ ਕਿ ਹਰ ਕੋਈ ਸੁਣ ਕੇ ਉਨ੍ਹਾਂ ਦੀ ਗੱਲਾਂ ‘ਚ ਆ ਜਾਂਦਾ ਸੀ ਤੇ ਘਰ ਬੈਠੇ ਹੀ ਵੋਟ ਪਾਉਣ ਨੂੰ ਤਿਆਰ ਹੋ ਜਾਂਦਾ ਸੀ, ਪਰ ਜਦੋਂ ਇਹ ਸਕੈਂਡਲ ਦੀ ਧੂਣੀ ਧੁਖਕੇ ਬਾਹਰ ਆਈ ਤਾਂ ਫੇਰ ਕਿਤੇ ਜਾ ਕੇ ਲੋਕਾਂ ਨੂੰ ਇਸ ਜਾਅਲਸਾਜ਼ੀ ਦਾ ਪਤਾ ਲੱਗਿਆ। ਆਪਣਾ ਨਾਂ ਗੁੱਪਤ ਰੱਖਣ ਦੀ ਸ਼ਰਤ ‘ਤੇ ਇੱਕ ਵੋਟਰ ਨੇ ਦੱਸਿਆ ਕਿ ਜਾਅਲੀ ਵੋਟਾਂ ਦੀ ਆੜ ‘ਚ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨ ਤੋਂ ਅਸਮਰੱਥ ਹੋਏ ਲੋਕ ਆਪਣੇ ਆਪ ‘ਚ ਇੱਕ ਤਰਾਂ ਦੀ ਹਾਰ ਮਹਿਸੂਸ ਕਰਨ ਕਿਨਾਰੇ ਮਹਿਸੂਸ ਕਰਨ ਲੱਗ ਪਏ ਹਨ। ਉਸ ਨੇ ਅੱਗੇ ਇਹ ਵੀ ਦੱਸਿਆ ਕਿ ਹੇਰਾਫੇਰੀ ਜਾਂ ਧੋਖੇ ਨਾਲ ਵੋਟਾਂ ਹਾਸਲ ਕਰਕੇ ਜਿੱਤਣ ਵਾਲੇ ਲੋਕ ਅਜੇ ਵੀ ਜਿੱਤਣ ਲਈ ਕਈ ਤਰਾਂ ਦੇ ਪੁੱਠੇ ਸਿੱਧੇ ਤਰੀਕੇ ਵਰਤ ਕੇ ਆਪਣੀ ਕੋਸ਼ਿਸ ‘ਚ ਲੱਗੇ ਹੋਏ ਹਨ, ਪਰ ਹੁਣ ਵੋਟਰ ਸਾਰੀ ਸਥਿੱਤੀ ਸਮਝ ਚੁੱਕੇ ਹਨ। ਉਹ ਕੈਨੇਡਾ ਨੂੰ ਪੰਜਾਬ ਨਹੀਂ ਬਣਨ ਦੇਣਾ ਚਾਹੁੰਦੇ।