ਵਿਆਹ ਦੇ ਬੰਧਨ ‘ਚ ਬੱਝੇ ਗੁਰਰਤਨ ਸਿੰਘ

ਵਿਆਹ ਦੇ ਬੰਧਨ ‘ਚ ਬੱਝੇ ਗੁਰਰਤਨ ਸਿੰਘ 

ਬਰੈਂਪਟਨ : ਕੈਨੇਡਾ ਦੀ ਸਿਆਸਤ ‘ਚ ਸਿੱਖ ਚਿਹਰਾ ਜਗਮੀਤ ਸਿੰਘ ਤੋਂ ਹਰ ਕੋਈ ਵਾਕਿਫ ਹੈ ਅਤੇ ਉਨ੍ਹਾਂ ਦੇ ਭਰਾ ਗੁਰਰਤਨ ਸਿੰਘ ਵੀ ਨੇ ਵੀ ਕੈਨੇਡਾ ‘ਚ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਦੋਹਾਂ ਭਰਾਵਾਂ ਦੀ ਜੋੜੀ ਸਿਆਸਤ ‘ਚ ਵੱਖਰੀ ਪਛਾਣ ਰੱਖਦੀ ਹੈ। ਹਾਲ ਹੀ ‘ਚ ਗੁਰਰਤਨ ਸਿੰਘ ਬਰੈਂਪਟਨ ਈਸਟ ਤੋਂ ਐੱਮ.ਪੀ.ਪੀ. ਚੁਣੇ ਗਏ ਹਨ। ਬੀਤੇ ਦਿਨੀਂ ਉਹ ਵਿਆਹ ਦੇ ਬੰਧਨ ‘ਚ ਬੱਝੇ ਹਨ।
ਉਨ੍ਹਾਂ ਦਾ ਵਿਆਹ ਪੰਜਾਬੀ ਪਰਿਵਾਰ ਦੀ ਸਤਵੀਰ ਕੌਰ ਨਾਲ ਹੋਇਆ ਅਤੇ ਪੰਜਾਬੀ ਰੀਤੀ-ਰਿਵਾਜਾਂ ਮੁਤਾਬਕ ਇਸ ਵਿਆਹ ਦਾ ਸਾਰਾ ਪ੍ਰਬੰਧ ਕੀਤਾ ਗਿਆ। ਸਿੱਖ ਧਰਮ ਮੁਤਾਬਕ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ।
ਤੁਹਾਨੂੰ ਦੱਸ ਦਈਏ ਕਿ ਜਗਮੀਤ ਸਿੰਘ ਵੀ ਇਸੇ ਸਾਲ ਵਿਆਹ ਦੇ ਬੰਧਨ ‘ਚ ਬੱਝੇ ਹਨ। ਪਰਿਵਾਰ ਵਾਲਿਆਂ ਨੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਕਈ ਪੰਜਾਬੀ ਸਿਆਸੀ ਸ਼ਖਸੀਅਤਾਂ ਵੀ ਵਿਆਹ ‘ਤੇ ਪੁੱਜੇ। ਜਗਮੀਤ ਦੀ ਪਤਨੀ ਭਾਵ ਗੁਰਕਿਰਨ ਕੌਰ ਵੀ ਇਸ ਵਿਆਹ ‘ਚ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਸੀ। ਦਿਓਰ ਦੇ ਵਿਆਹ ‘ਚ ਭਾਬੀ ਦੀ ਟੌਹਰ ਦੇਖਣ ਵਾਲੀ ਸੀ।