Copyright © 2019 - ਪੰਜਾਬੀ ਹੇਰਿਟੇਜ
ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਨਿੱਕੀ ਹੈਲੇ ਵਲੋਂ ਅਸਤੀਫਾ

ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਨਿੱਕੀ ਹੈਲੇ ਵਲੋਂ ਅਸਤੀਫਾ

ਵਾਸ਼ਿੰਗਟਨ : ਸਾਰਿਆਂ ਨੂੰ ਹੈਰਾਨੀ ‘ਚ ਪਾ ਕੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਭਾਰਤੀ ਮੂਲ ਦੀ ਰਾਜਦੂਤ ਨਿੱਕੀ ਹੇਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 46 ਸਾਲਾ ਹੇਲੇ ਦਾ ਅਸਤੀਫਾ ਸਵੀਕਾਰ ਕਰ ਲਿਆ। ਇਕ ਵਿਰਲੇ ਕਦਮ ਦੇ ਤਹਿਤ ਉਨ੍ਹਾਂ (ਟਰੰਪ) ਨੇ ਓਵਲ ਦਫਤਰ ‘ਚ ਹੇਲੇ ਦੇ ਅਸਤੀਫੇ ਦਾ ਐਲਾਨ ਕੀਤਾ ਅਤੇ ਉਨ੍ਹਾਂ ਦੇ ਕੰਮ ਦੀ ਤਰੀਫ ਕੀਤੀ। ਟਰੰਪ ਨੇ ਪੱਤਰਕਾਰ ਸੰਮੇਲਨ ‘ਚ ਆਖਿਆ ਕਿ ਮੈਂ ਇਹ ਕਰਨਾ ਚਾਹੁੰਦਾ ਸੀ ਕਿਉਂਕਿ ਸੰਯੁਕਤ ਰਾਸ਼ਟਰ ‘ਚ ਰਾਜਦੂਤ ਨਿੱਕੀ ਹੇਲੇ ਮੇਰੇ ਲਈ ਖਾਸ ਰਹੀ ਹੈ। ਉਨ੍ਹਾਂ ਨੇ ਅਸਾਧਾਰਨ ਕਾਰਜ ਕੀਤਾ ਹੈ। ਉਹ ਬਹੁਤ ਹੀ ਚੰਗੀ ਸ਼ਖਸੀਅਤ ਅਤੇ ਮਹੱਤਵਪੂਰਣ ਹਨ ਪਰ ਉਹ ਅਜਿਹੀ ਵੀ ਹੈ ਜੋ ਆਪਣੀ ਗੱਲ ਮਨਾ ਲੈਂਦੀ ਹੈ।  ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਕਰੀਬ 6 ਮਹੀਨੇ ਪਹਿਲਾਂ ਕਿਹਾ ਸੀ ਕਿ ਮੈਂ ਥੋੜੀਆਂ ਛੁੱਟੀਆਂ ਲੈਣਾ ਚਾਹੁੰਦੀ ਹਾਂ। ਟਰੰਪ ਦੀ ਉਦਾਰਵਾਦੀ ਰਿਪਬਲਿਕਨ ਸਮਝੀ ਜਾਣ ਵਾਲੀ ਹੇਲੇ ਨੇ 2020 ਦੀ ਰਾਸ਼ਟਰਪਤੀ ਚੋਣਾਂ ਲੱੜਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਹੁਣ ਉਹ ਅਗਲੇ 2 ਸਾਲ ਤੱਕ ਟਰੰਪ ਦੇ ਫਿਰ ਤੋਂ ਰਾਸ਼ਟਰਪਤੀ ਚੁਣੇ ਜਾਣ ਦੇ ਅਭਿਆਨ ‘ਚ ਕੰਮ ਕਰੇਗੀ। ਕਿਸੇ ਰਾਸ਼ਟਰਪਤੀ ਦੇ ਮੰਤਰੀ ਮੰਡਲ ‘ਚ ਪਹਿਲੀ ਭਾਰਤੀ ਅਮਰੀਕੀ ਹੇਲੇ ਨੇ ਕਿਹਾ ਕਿ ਇਸ ਅਹੁਦੇ ‘ਤੇ ਸੇਵਾ ਦੇਣਾ ਉਸ ਦੀ ਜ਼ਿੰਦਗੀ ‘ਚ ਇਕ ਵੱਡਾ ਸਨਮਾਨ ਹੈ। ਹੇਲੇ ਨੇ ਆਖਿਆ ਕਿ ਦੱਖਣੀ ਕੈਰੋਲੀਨਾ ਦੀ ਗਵਰਨਰ ਦੇ ਰੂਪ ‘ਚ 6 ਸਾਲ ਸਮੇਤ 8 ਸਾਲ ਦੀ ਰੁਝੇਵੀ ਜ਼ਿੰਦਗੀ ਤੋਂ ਬਾਅਦ ਕੁਝ ਛੁੱਟੀਆਂ ਲੈਣਾ ਚਾਹੁੰਦੀ ਹਾਂ।