ਹਰੀਕੇਨ ਤੂਫਾਨ ਨੇ ਹਿਲਾਇਆ ਅਮਰੀਕਾ

ਹਰੀਕੇਨ ਤੂਫਾਨ ਨੇ ਹਿਲਾਇਆ ਅਮਰੀਕਾ 

100 ਸਾਲਾਂ ‘ਚ ਅਮਰੀਕਾ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ

ਵਾਸ਼ਿੰਗਟਨ : ਤੂਫ਼ਾਨ ‘ਹਰੀਕੇਨ ਮਾਈਕਲ’ ਅਮਰੀਕਾ ਦੇ ਫਲੋਰੀਡਾ ਤਕ ਪਹੁੰਚ ਗਿਆ ਹੈ। ਤੂਫ਼ਾਨ ਕਾਰਨ ਸ਼ਹਿਰ ਅਤੇ ਘਰ ਪਾਣੀ ਨਾਲ ਭਰ ਗਏ ਹਨ। ਇਸ ਤੂਫ਼ਾਨ ਦੀ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟਾ ਸੀ। ਫਲੋਰੀਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਰਖਤ ਦੇ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਤੂਫਾਨ ਦੇ ਡਰ ਤੋਂ 3 ਲੱਖ 70 ਹਜ਼ਾਰ ਲੋਕਾਂ ਨੂੰ ਇੱਥੋਂ ਦੂਰ ਉੱਚੀਆਂ ਥਾਂਵਾਂ ‘ਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਕਰੀਬ 5 ਲੱਖ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਮੱਧ ਅਮਰੀਕੀ ਮਹਾਂਦੀਪ ਵਿੱਚ ਇਸੇ ਸਮੁੰਦਰੀ ਤੂਫ਼ਾਨ ਦੀ ਵਜ੍ਹਾ ਨਾਲ 13 ਵਿਅਕਤੀਆਂ ਦੀ ਮੌਤ ਹੋ ਗਈ ਹੈ। ਤੂਫ਼ਾਨੀ ਹਵਾਵਾਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਸਨ। ਦੁਪਹਿਰ ਵੇਲੇ ਭਾਰਤੀ ਸਮੇਂ ਅਨੁਸਾਰ ਰਾਤ 9.30) ਇਹ ਤੂਫ਼ਾਨ ਸਮੁੰਦਰ ਤੋਂ ਜ਼ਮੀਨ ‘ਤੇ ਪਹੁੰਚ ਗਿਆ ਹੈ ਤਾਂ ਗਤੀ 230 ਕਿਲੋਮੀਟਰ ਤੋਂ ਵੀ ਜ਼ਿਆਦਾ ਹੋ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਇਸੇ ਦੱਖਣ-ਪੂਰਬੀ ਇਲਾਕੇ ਨੂੰ ਹਰੀਕੇਨ ਫਲੌਰੈਂਸ ਦਾ ਸਾਹਮਣਾ ਕਰਨਾ ਪਿਆ ਸੀ। ਅਮਰੀਕਾ ਵਿੱਚ ਪਿਛਲੇ ਕੁਝ ਸਾਲਾਂ ‘ਚ ਹਰੀਕੇਨ ਆਇਰੀਨ, ਕੈਟਰੀਨਾ ਤੇ ਹਰੀਕੇਨ ਲੀਅ ਦਾ ਵੀ ਸਾਹਮਣਾ ਕਰਨਾ ਪਿਆ ਹੈ।