ਫਾਇਰ ਫਾਈਟਰਜ਼ ਐਸੋਸ਼ੀਏਸ਼ਨ ਵਲੋਂ ਟੋਮ ਗਿੱਲ ਨੂੰ ਸਮੱਰਥਨ

ਫਾਇਰ ਫਾਈਟਰਜ਼ ਐਸੋਸ਼ੀਏਸ਼ਨ ਵਲੋਂ ਟੋਮ ਗਿੱਲ ਨੂੰ ਸਮੱਰਥਨ

ਸਰੀ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼) : ਸਰੀ ਫਾਇਰ ਫਾਈਟਰਜ਼ ਐਸੋਸੀਏਸ਼ਨ ਵਲੋਂ ਟੋਮ ਗਿੱਲ ਨੂੰ ਸਰੀ ਦੇ ਅਗਲੇ ਮੇਅਰ ਵਜੋਂ ਅਧਿਕਾਰਤ ਤੌਰ ‘ਤੇ ਸਮਰਥਨ ਦੇਣ ਦੇ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਇਸ ਦੇ ਹੱਲ ਲਈ ਟੋਮ ਗਿੱਲ ਦਾ ਰਿਕਾਰਡ ਸਭ ਤੋਂ ਸ਼ਾਦਨਾਰ ਰਿਹਾ ਹੈ ਅਤੇ ਇਹੀ ਸਮਾਂ ਹੈ ਜਦੋਂ 20 ਅਕਤੂਬਰ ਨੂੰ ਸਰੀ ਫਾਇਰ ਫਾਈਟਰਜ਼ ਵਲੋਂ  ਟੋਮ ਗਿੱਲ ਨੂੰ ਸਰੀ ਦੇ ਮੇਅਰ ਬਣਾਉਣ ਲਈ ਵੋਟ ਪਾਈ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਟੋਮ ਗਿੱਲ ਜੇ ਕਿਹਾ ਕਿ ਮੈਨੂੰ ਮਾਣ ਕਿ ਸਰੀ ਫਾਇਰ ਫਾਈਟਰਜ਼ ਐਸੋਸ਼ੀਏਸ਼ਨ ਦੇ ਮਿਹਨਤੀ ਮੈਂਬਰਾਂ ਨੇ  ਹਮੇਸ਼ਾ ਸ਼ਹਿਰ ਲਈ ਮਿਲ ਕੇ ਕੰਮ ਕੀਤਾ ਅਤੇ ਮੈਂ ਸੁਨਿਸ਼ਚਿਤ ਕਰਾਂਗਾ ਸਾਡੇ ਨਾਗਰਿਕਾਂ ਦੀ ਮਦਦ ਕਰਨ ਵਾਲੇ ਇਨ੍ਹਾਂ ਮੈਂਬਰਾਂ ਨੂੰ ਹਰ ਉਹ ਸੰਭਵ ਸਹਾਇਤਾ ਮਿਲੇਗੀ ਜਿਸ ਦੇ ਉਹ ਹੱਕਦਾਰ ਹਨ।