ਪਿਕਸ ਵਲੋਂ ਸਲਾਨਾ ਫੰਡਰੇਜ਼ਰ ਪ੍ਰੋਗਰਾਮ ਦਾ ਆਯੋਜਨ

ਪਿਕਸ ਵਲੋਂ ਸਲਾਨਾ ਫੰਡਰੇਜ਼ਰ ਪ੍ਰੋਗਰਾਮ ਦਾ ਆਯੋਜਨ

ਹਰਜੀਤ ਸਿੰਘ ਸੱਜਣ, ਜਾਨ ਹੌਰਗਨ ਸਮੇਤ ਕਈ ਮਹਾਨ ਹਸਤੀਆਂ ਨੇ ਲਗਵਾਈ ਹਾਜ਼ਰੀ

ਸਰ੍ਹੀ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਪਿਕਸ ਵਲੋਂ ਸਰੀ ‘ਚ ਮਿਰਜ਼ ਬੈਂਕੁਏਟ ਹਾਲ ਵਿਖੇ ਆਪਣੇ ਸਲਾਨਾ ਫੰਡਰੇਜ਼ਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਿਕਸ ਵਲੋਂ ਆਪਣੀਆਂ ਸਹਿਯੋਗੀ ਸੰਸਥਾਵਾਂ ਦਾ ਸਨਮਾਨ ਵੀ ਕੀਤਾ ਗਿਆ। ਪਿਕਸ ਵਲੋਂ ਸਰ੍ਹੀ ਦੇ ਬਜ਼ੁਰਗਾਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਚੰਗੀਆਂ ਸਿਹਤ ਸਹੂਲਤਾਂ ਲਈ ਫੰਡ ਇਕੱਠਾ ਕੀਤਾ ਗਿਆ ਸੀ। ਜਿਸ ਦੇ ਤਹਿਤ ਕੰਪਲੈਕਸ ਕੇਅਰ ਅਤੇ ਲੰਬੀ ਮਿਆਦ ਦੀ ਦੇਖਭਾਲ ਆਦਿ ਸਹੂਲਤਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਲੋਂ ਬੀ.ਸੀ. ਦੇ ਮੁੱਖ ਮੰਤਰੀ ਜੌਨ ਹੌਰਗਨ, ਹਰਜੀਤ ਸਿੰਘ ਸੱਜਣ ਕੌਮੀ ਰੱਖਿਆ ਮੰਤਰੀ ਤੋਂ ਇਲਾਵਾ ਕਈ ਵਿਧਾਇਕਾਂ, ਮੰਤਰੀਆਂ ਅਤੇ ਕੌਂਸਲਰਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਬੀ.ਸੀ. ਦੇ ਮੁੱਖ ਮੰਤਰੀ ਜੌਨ ਹੋਰਗਨ ਨੇ ਪਿਕਸ ਸੰਸਥਾ ਦੀ ਸ਼ੁਰੂਆਤ ਬਾਰੇ ਦਰਸ਼ਕਾਂ ਨੂੰ ਦੱਸਿਆ ਕਿ ਕਿਵੇਂ ਇਸ ਸੰਸਥਾ ਨੇ ਸਿਰਫ਼ 80 ਡਾਲਰ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਨੇ ਪਿਕਸ ਵਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ‘ਡਾਈਵਰਸਿਟੀ ਇੱਕ ਦ੍ਰਿਸ਼ਟੀਕੌਣ ਹੈ ਜੋ ਕਿ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਸਾਡੇ ਕੀਮਤੀ ਨਾਗਰਿਕਾਂ ਨੂੰ ਉਹ ਦੇਖਭਾਲ ਮਿਲ ਰਹੀ ਹੈ ਜਿਸ ਦੇ ਉਹ ਹੱਕਦਾਰ ਹਨ। ਮੈਨੂੰ ਮਾਣ ਹੈ ਕਿ ਮੈਂ ਪਿਕਸ ਦੇ ਸਮੱਰਥਕ ਵਜੋਂ ਅੱਜ ਇਥੇ ਖੜ੍ਹਾ ਹਾਂ।’ ਪਿਕਸ ਦੇ ਮੁੱਖੀ ਸਤਬੀਰ ਚੀਮਾਂ ਨੇ ਇਸ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਕਮਿਊਨਿਟੀ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ‘ਇਸ ਫੰਡਰੇਜ਼ਰ ਪ੍ਰੋਗਰਾਮ ‘ਚ ਸ਼ਾਮਲ ਹੋਣ ਸ਼ਾਮਲ ਹੋਣ ਵਾਲੇ ਹਰੇਕ ਸੱਜਣ-ਮਿੱਤਰ ਦਾ ਧੰਨਵਾਦ ਕਰਦਾ ਹਾਂ, ਕਿਉਂ ਕਿ ਮੈਂ ਸਮਝਦਾ ਹਾਂ ਕਿ ਜੇਕਰ ਤੁਸੀਂ ਇਥੇ ਹੋ ਹਾਂ ਹਰ ਚੀਜ਼ ਸਾਡੇ ਨਾਲ ਹੈ।’ ਸਤਬੀਰ ਚੀਮਾਂ ਨੇ ਕਿਹਾ ਮੈਂ ਇਸ ਪ੍ਰੋਗਰਾਮ ਦੇ ਸਾਰੇ ਪ੍ਰਯੋਜਕਾਂ, ਦਾਨੀ ਸੱਜਣਾਂ ਅਤੇ ਮੈਂਬਰਾਂ ਦਾ ਵੀ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਸਫ਼ਲਤਾ ਦਿਲਵਾਈ ਹੈ।