ਵੇਕ ਅੱਪ ਗਰੁੱਪ ਵੱਲੋਂ ਗੈਂਗ ਹਿੰਸਾ ਅਤੇ ਨਸ਼ਿਆਂ ਖਿਲਾਫ਼ ਰੈਲੀ 14 ਅਕਤੂਬਰ ਨੂੰ

ਵੇਕ ਅੱਪ ਗਰੁੱਪ ਵੱਲੋਂ ਗੈਂਗ ਹਿੰਸਾ ਅਤੇ ਨਸ਼ਿਆਂ ਖਿਲਾਫ਼ ਰੈਲੀ 14 ਅਕਤੂਬਰ ਨੂੰ

ਐਬਟਸਫੋਰਡ: (ਬਰਾੜ-ਭਗਤਾ ਭਾਈ ਕਾ) ਏਥੋਂ ਦੇ ਰੋਟਰੀ ਸਟੇਡੀਅਮ ਵਿਖੇ 14 ਅਕਤੂਬਰ ਦਿਨ ਐਤਵਾਰ ਨੂੰ 2 ਵਜੇ ਤੋਂ 5 ਵਜੇ ਤੱਕ ਵੇਕ ਅੱਪ ਐਬਟਸਫੋਰਡ ਨਾਂ ਦੀ ਸੰਸਥਾ ਵੱਲੋਂ ਗੈਂਗ ਹਿੰਸਾ ਅਤੇ ਨੌਜਵਾਨਾਂ ‘ਚ ਵਧ ਰਹੇ ਨਸ਼ਿਆਂ ਦੇ ਰੁਝਾਨ ਖਿਲਾਫ਼ ਇੱਕ ਰੈਲੀ ਦਾ ਅਯੋਜਿਨ ਕੀਤਾ ਗਿਆ ਹੈ। ਇਹ ਇੱਕ ਨਿਰੋਲ ਗੈਰ ਸਿਆਸੀ ਗਰੁੱਪ ਹੈ ਜਿਹੜਾ ਕਿ ਗੈਂਗ ਹਿੰਸਾ, ਨੌਜਵਾਨਾਂ ‘ਚ ਵਧ ਰਹੇ ਨਸ਼ਿਆਂ ਦੇ ਰੁਝਾਨ, ਅਪਰਾਧਿਕ ਸਮੱਸਿਆਵਾਂ, ਆਮ ਲੋਕਾਂ ਦੀ ਸੁਰੱਖਿਆ, ਸਕੂਲਾਂ ‘ਚ ਸਿਸਟਮ ਦੇ ਸੁਧਾਰ, ਅਤੇ ਬਹੁਤ ਸਾਰੇ ਹੋਰ ਸਮਾਜਿਕ ਮੁੱਦਿਆਂ ਨੂੰ ਸਮੇਂ ਦੀਆਂ ਸਰਕਾਰਾਂ ਅਤੇ ਐਬਟਸਫੋਰਡ ਸਿਟੀ ਚੋਣਾਂ ‘ਚ ਖੜ੍ਹੇ ਉਮੀਦਵਾਰਾਂ ਅੱਗੇ ਪੇਸ਼ ਕਰਨ ਲਈ ਇੱਕ ਵਿਸ਼ੇਸ਼ ਰੈਲੀ ਕਰ ਰਿਹਾ ਹੈ ਤਾਂ ਕਿ ਚੌਧਰੀ ਲੋਕਾਂ ਦਾ ਇਸ ਵੱਲ ਧਿਆਨ ਹੋਵੇ। ਇਹ ਰੈਲੀ ਆਮ ਲੋਕਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਜਿਹੜੀ ਕਿ ਸਿਆਸੀ ਨੇਤਾਵਾਂ, ਅਹੁਦੇਦਾਰਾਂ ਅਤੇ ਨਵੇਂ ਉਦੀਦਵਾਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਬਣਾਉਣ ਲਈ ਇੱਕ ਉਦਮ ਹੈ।
ਇਹ ਰੈਲੀ ਕਿਸੇ ਇੱਕ ਗਰੁੱਪ ਲਈ ਨਹੀਂ ਹੈ ਸਗੋਂ ਸਮੁੱਚੇ ਐਬਟਸਫੋਰਡ ਨਿਵਾਸੀਆਂ ਲਈ ਹੈ। ਹਰ ਗਰੁੱਪ ਹਰ ਧਰਮ ਹਰ ਕੌਮ ਲਈ ਹੈ। ਸਾਰੇ ਫ਼ਿਕਰਮੰਦਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਦੋਸਤਾਂ ਮਿੱਤਰਾਂ ਅਤੇ ਸਾਕ ਸੰਬੰਧੀਆਂ ਨੂੰ ਇਸ ਰੈਲੀ ‘ਚ ਸ਼ਾਮਲ ਹੋਣ ਲਈ ਪ੍ਰੇਰਤ ਕਰਨ ਤਾਂ ਇੱਕਮੁੱਠ ਕੇ ਸਮਾਜ ਨੂੰ ਕਲੰਕਤ ਕਰਨ ਵਾਲੀਆਂ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕੇ।