ਬਲਦੇਵ ਸਿੰਘ ਸੜਕਨਾਮੇ ਨੂੰ ਢਾਹਾਂ ਪੁਰਸਕਾਰ ਦੇਣ ਦਾ ਸਿੱਖ ਸਾਹਿਤ ਸਦਨ ਵਲੋਂ ਵਿਰੋਧ

ਬਲਦੇਵ ਸਿੰਘ ਸੜਕਨਾਮੇ ਨੂੰ ਢਾਹਾਂ ਪੁਰਸਕਾਰ ਦੇਣ ਦਾ ਸਿੱਖ ਸਾਹਿਤ ਸਦਨ ਵਲੋਂ ਵਿਰੋਧ

ਸਰੀ : (ਬਿਊਰੋ): ਢਾਹਾਂ ਪੁਰਸਾਕਰ ਜੋ ਕਿ ਆਉਂਦੇ 20 ਅਕਤੂਬਰ ਨੂੰ ਯੂ.ਬੀ.ਸੀ. ਵੈਨਕੂਵਰ ਵਿੱਚ ਪੰਜਾਬੀ ਦੇ ਅਤਿ ਵਿਵਾਦਪੂਰਨ ਨਾਵਲ ”ਸੂਰਜ ਦੀ ਅੱਖ” ਦੇ ਲੇਖਕ ਬਲਦੇਵ ਸਿੰਘ ਸੜਕਨਾਮੇ ਨੂੰ ਦਿੱਤਾ ਜਾ ਰਿਹਾ ਹੈ ਦਾ ਸਿੱਖ ਸਾਹਿਤ ਸਦਨ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ।
ਸਿੱਖ ਸਾਹਿਤ ਸਦਨ ਦੇ ਬੁਲਾਰੇ ਨੇ ਕਿਹਾ ਕਿ ਬਲਦੇਵ ਸਿੰਘ ਸੜਕਨਾਮੇ ਨੂੰ ਢਾਹਾਂ ਪੁਰਸਕਾਰ ਦੇਣ ਦਾ ਐਲਾਨ ਕਰਕੇ ਬਲਦੀ ਤੇ ਤੇਲ ਪਾਇਆ ਗਿਆ ਹੈ ਇਸ ਨਾਵਲ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਪਰਿਵਾਰ ਬਾਰੇ ਰੱਜ ਕੇ ਚਿੱਕੜ ਉਛਾਲਿਆ ਗਿਆ ਹੈ ਅਤੇ ਪੰਜਾਬੀ ਸਾਹਿਤ ਦੀ ਕਿਸੇ ਵੀ ਕਿਤਾਬ ਦਾ ਇੰਨਾ ਵਿਰੋਧ ਨਹੀਂ ਹੋਇਆ ਜਿੰਨਾ ਇਸ ਕਿਤਾਬ ਦਾ ਹੋਇਆ ਹੈ ਇਸਦੇ ਪਬਲਿਸ਼ਰ ਨੇ ਵੀ ਇਹ ਨਾਵਲ ਵਾਪਸ ਲੈ ਲਿਆ ਸੀ ਅਤੇ ਮੁੜ ਕਿ ਪ੍ਰਕਾਸ਼ਨਾ ਨਹੀਂ ਕੀਤੀ , ਬੁਲਾਰੇ ਨੇ ਕਿਹਾ ਕਿ ਕੀ ਢਾਹਾਂ ਪੁਰਸਕਾਰ ਦੇ ਚੋਣਕਾਰਾਂ ਨੂੰ ਹੋਰ ਕੋਈ ਲਿਖਤ ਜਾਂ ਕਿਤਾਬ ਉਹਨਾਂ ਦੇ ਨਜ਼ਰੀ ਨਹੀਂ ਸੀ ਪਈ ਜੋ ਇਸ ਕਿਤਾਬ ਦੇ ਲੇਖਕ ਨੂਮ ਪੁਰਸਕਾਰ ਲਈ ਚੁਣਿਆ ਜਾਂ ਫਿਰ ਜਾਣ ਬੁੱਝ ਕਿ ਇਸ ਸ਼ਰਾਰਤ ਪੰਜਾਬ ਦੀ ਅੱਗ ਨੂੰ ਕੈਨੇਡਾ ਵਿੱਚ ਸੁਲਗਾਉਣ ਲਈ ਕੀਤੀ ਹੈ ?
ਬੁਲਾਰੇ ਨੇ ਕਿਹਾ ਕਿ ਸਿੱਖ ਸਾਹਿਤ ਸਦਨ ਵਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਅਤੇ ਪ੍ਰਬੰਧਕਾਂ ਨੂੰ ਬੇਨਤੀ ਕਰਸਦਾ ਹੈ ਕਿ ਇਸ ਫੈਸਲੇ ਉਤੇ ਫੇਰ ਨਜ਼ਰਸਾਨੀ ਕਰਣ ਇਹ ਨਾਵਲ ਜਿੱਥੇ ਨਫਰਤ ਫੈਲਾਉਂਦਾ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਪਰਿਵਾਰ ਦੀ ਦਿੱਖ ਨੂੰ ਦਾਗਦਾਰ ਕਰਦਾ ਹੈ ਅਤੇ ਉਸਦੀ ਸੰਤਾਨ ਨੂੰ ਸੰਦੇਹੀ ਬਣਾਉਂਦਾ ਹੈ ਉੱਥੇ ਸਿੱਖ ਇਤਿਹਾਸ ਨੂੰ ਵੀ ਦਾਗਦਾਰ ਬਣਾਉਂਦਾ ਹੈ ।
ੜਕਛਾਪ ਲੇਖਕ ਨੇ ਕਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੋਲੋਂ ਹੀ ਪ੍ਰੇਮ ਪ੍ਰਸੰਗ ਘੜਨ ਦੀ ਗੱਲ ਆਪਣੇ ਸਾਥੀ ਨਾਲ ਸਾਂਝੀ ਕੀਤੀ
ਜਦ ਸੜਕਨਾਮੇ ਦੇ ਨਾਵਲ ”ਸੂਰਜ ਦੀ ਅੱਖ” ਬਾਰੇ ਗੱਲ ਛਿੜੀ ਸੀ ਤਾਂ ਉਦੋ ਕਿਸੇ ਵੀਰ ਨੇ ਇਹ ਗੱਲ ਮੇਰੇ ਧਿਆਨ ਚ ਲਿਆਂਦੀ ਸੀ ਕਿ ਜਦ ਸੜਕਨਾਮਾ , ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਨਾਵਲ ”ਮਹਾਂਬਲੀ ਸੂਰਾ” ਲਿਖ ਰਿਹਾ ਸੀ ਤਾਂ ਇਹ ਬਾਬਾ ਜੀ ਦੀ ਕਿਰਦਾਰਕੁਸ਼ੀ ਕਰਨ ਦੀ ਇਕ ਕੋਝੀ ਹਰਕਤ ਕਰਨ ਲੱਗਾ ਸੀ, ਜਿਸਨੂੰ ਉਸ ਵੇਲੇ ਕਾਮਰੇਡ ਮਹਿੰਦਰ ਸਾਥੀ ਜੀ ਨੇ ਰੋਕਿਆ ਸੀ।
ਖੈਰ ਉਦੋ ਕੰਮਾਂਕਾਰਾਂ ਚ ਰੁੱਝਿਆ ਹੋਣ ਕਰਕੇ ਮਹਿੰਦਰ ਸਾਥੀ ਜੀ ਨਾਲ ਸੰਪਰਕ ਨਹੀ ਸੀ ਕਰ ਸਕਿਆ। ਕੱਲ ਹੀ ਇਕ ਵੀਰ ਤੋਂ ਨੰਬਰ ਲੈ ਕੇ ਮਹਿੰਦਰ ਸਾਥੀ ਜੀ ਨਾਲ ਸੜਕਨਾਮੇ ਬਾਰੇ ਗੱਲਬਾਤ ਕੀਤੀ। ਮਹਿੰਦਰ ਸਾਥੀ ਤੇ ਸੜਕਨਾਮੇ ਨੇ ਇਕੱਠਿਆ ਇਕ ਸਾਹਿਤਿਕ ਸੰਸਥਾ ਚ ਤੀਹ ਸਾਲ ਕੰਮ ਕੀਤਾ ਹੈ!
ਮਹਿੰਦਰ ਸਾਥੀ ਜੀ ਨੇ ਦੱਸਿਆ ਕਿ ਜਦ ਸੜਕਨਾਮਾ, ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ”ਮਹਾਂਬਲੀ ਸੂਰਾ” ਨਾਵਲ ਲਿਖ ਰਿਹਾ ਸੀ ਤਾਂ ਇਕ ਦਿਨ ਮੇਰੇ ਕੋਲ ਆਇਆ ..! ਕਹਿੰਦਾ ਮੈਂ ਆਪਣੇ ਇਸ ਨਾਵਲ ਚ ਬਾਬਾ ਬੰਦਾ ਸਿੰਘ ਬਹਾਦਰ ਤੇ ਇਕ ਮੁਗਲ ਸ਼ਹਿਜਾਦੀ ਦਾ ਇਸ਼ਕ ਵਿਖਾਉਣਾ ਹੈ ..! ਪਰ ਸਾਥੀ ਜੀ ਵੱਲੋਂ ਰੋਕਣ ਕਰਕੇ ਇਹ ਰੁਕ ਗਿਆ ..! ਨਹੀ ਜਿਹੜੇ ਮੈਡਲ ਇਹਨੂੰ ”ਸੂਰਜ ਦੀ ਅੱਖ” ਕਰਕੇ ਅੱਜ ਪੈ ਰਹੇ ਨੇ ਉਹ ਪਹਿਲਾਂ ਹੀ ਪੈ ਜਾਣੇ ਸੀ।
ਹੁਣ ਸਵਾਲ ਇਹ ਖੜਾ ਹੁੰਦਾ ਕਿ ਆਖਰ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿਰਦਾਰ-ਕੁਸ਼ੀ ਕਿਉਂ ਕਰਨੀ ਚਾਹੁੰਦਾ ਸੀ ? ਮੁਗਲ ਸ਼ਹਿਜਾਦੀ ਨਾਲ ਇਸ਼ਕ ਕਿਸ ਤੱਥ ਦੇ ਅਧਾਰ ਤੇ ਵਿਖਾਉਣਾ ਚਾਹੁੰਦਾ ਸੀ ਤੇ ਕਿਉ ..? ਸੜਕਨਾਮੇ ਦੀ ਇਸ ਘਟੀਆ ਸੋਚ ਤੋਂ .., ਉਸ ਵੱਲੋਂ ”ਸੂਰਜ ਦੀ ਅੱਖ” ਨਾਵਲ ਵਿਚ ਮਾਹਰਾਜਾ ਰਣਜੀਤ ਸਿੰਘ ਜੀ, ਉਹਨਾ ਦੇ ਸਤਿਕਾਰਯੋਗ ਮਾਤਾ ਜੀ ਅਤੇ ਮਹਾਰਾਣੀ ਜਿੰਦਾਂ ਜੀ ਦੀ ਕਿਰਦਾਰਕੁਸ਼ੀ ਕਰਨ ਦੀ ਮਨਸ਼ਾ ਸਾਫ ਹੋ ਜਾਂਦੀ ਹੈ ..! ਕਿ ਅਜਿਹਾ ਉਹ ਜਾਣ ਬੁਝ ਕੇ ਲਿਖ ਰਿਹਾ ਹੈ ..ਸਿਰਫ ਤੇ ਸਿਰਫ ਸਿੱਖਾਂ ਨੂੰ ਚਿੜਾਉਣ ਲਈ, ਜਾਂ ਉਸਤੋਂ ਕੋਈ ਲਿਖਵਾ ਰਿਹਾ ਹੈ..!
ਵੈਸੇ ਵੀ ਮਹਿੰਦਰ ਸਾਥੀ ਜੀ ਦਾ ਕਹਿਣਾ ਹੈ ਕਿ ਮੰਡੀ ਦੀ ਸਾਈ ਤੇ ਲਿਖਿਆ ਗਿਆ ਕੁਝ ਵੀ ਮੰਡੀ ਦਾ ਮਾਲ ਹੀ ਅਖਵਾਉਂਦਾ ਹੈ ..! ਇਹ ਲੇਖਕ ਮੰਡੀਆਂ ਦੀ ਸਾਈ ਤੇ ਲਿਖਦੇ ਨੇ, ਤੇ ਇਹ ਮੰਡੀਆਂ ਦਾ ਮਾਲ ਨੇ, ਜਿਹੜਾ ਵੀ ਦਲਾਲ ਵੱਧ ਮੁੱਲ ਲਾਉਂਦਾ ਉਹਦੇ ਹੋ ਜਾਂਦੇ ਨੇ ..!
ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਵੱਲੋ ਆਪਣੇ ਸਾਹਿਤਿਕ ਪਰਚੇ ”ਲਕੀਰ” ਚ ਅੱਜ ਤੋਂ ਕੋਈ ਪੰਦਰਾਂ ਕੁ ਸਾਲ ਪਹਿਲਾਂ ਬਲਦੇਵ ਸੜਕਨਾਮਾ ਨਾਲ ਆਪਣੀ ਇੱਕ ਮੁਲਕਾਤ ਛਾਪੀ ਗਈ ਸੀ ..! ਇਹ ਮੁਲਕਾਤ ਸੜਕਨਾਮੇ ਦੇ ਨਾਵਲ ”ਲਾਲ ਬੱਤੀ” ਬਾਰੇ ਸੀ।
ਇਸ ਕਿਤਾਬ ਚ ਸੜਕਨਾਮੇ ਨੇ ਕਲਕੱਤੇ ਚ ਹੁੰਦੇ ਦੇਹ ਵਪਾਰ ਦੇ ਧੰਦੇ , ਅਤੇ ਇਸ ਧੰਦੇ ਚ ਪਈਆਂ ਕੁੜੀਆਂ ਦੀ ਮਜਬੂਰੀ , ਦੁੱਖ ਦਰਦ ਤੇ ਉਹਨਾ ਦੇ ਜੀਵਨ ਬਾਰੇ ਲਿਖਿਆ ਹੋਇਆ ਹੈ ..! ਮੁਲਾਕਾਤ ਕਰਨ ਵਾਲਾ ਸੜਕਨਾਮੇ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਇਹ ਨਾਵਲ ਲਿਖਣ ਸਮੇਂ ਚਕਲਿਆਂ ਤੇ ਗਏ ਸੀ ..? ਸੜਕਨਾਮਾ ਕਹਿੰਦਾ ਹਾਂਜੀ …! ਮੁਲਾਕਾਤੀ ਫਿਰ ਸਵਾਲ ਕਰਦਾ ਹੈ .. ਕੀ ਤੁਸੀ ਉੱਥੇ ਵੇਸਵਾਵਾਂ ਨਾਲ ਸੁੱਤੇ ਵੀ ਹੋ ..? ਸੜਕਨਾਮਾ ਕਹਿੰਦਾ ਹਾਂਜੀ ਸੁੱਤਾ ਹਾਂ …! ਕੀ ਵੇਸਵਾਵਾਂ ਦੇ ਜੀਵਨ ਤੇ ਨਾਵਲ ਲਿਖਣ ਲਈ ਉਹਨਾ ਨਾਲ ਸੌਣਾ ਜਰੂਰੀ ਸੀ ..? ਵੇਸਵਾਵਾਂ ਦੀ ਜਿੰਦਗੀ ਤੇ ਖੋਜ ਕਰਦਾ, ਉਹਨਾਂ ਨਾਲ ਸੌਂ ਕੇ ਸਵਾਦ ਲੈਂਦਾ ਰਿਹਾ!
ਇਕ ਪਾਸੇ ਕਹਿੰਦਾ ਹੈ ਕਿ ਵੇਸਵਾਗਿਰੀ ਦੇ ਕਿੱਤੇ ‘ਚ ਸੱਤਰ ਪਰਸੈਂਟ ਤੋਂ ਜਿਆਦਾ ਔਰਤਾਂ ਮਜਬੂਰੀ ਕਰਕੇ ਪੈਂਦੀਆਂ ਨੇ ..ਜਾਂ ਉਹਨਾ ਨੂੰ ਮਜਬੂਰ ਕਰ ਦਿੱਤਾ ਜਾਂਦਾ ਹੈ ! ਤੇ ਦੂਜੇ ਪਾਸੇ ਉਹਨਾ ਨਾਲ ਸੌਂਦਾ ਵੀ ਰਿਹਾ ਕੀ ਉਦੋਂ ਉਹਨਾ ਦੀ ਮਜਬੂਰੀ ਦਾ ਖਿਆਲ ਨੀ ਆਇਆ? ਇਸਦਾ ਫੈਂਸਲਾ ਤੁਸੀਂ ਆਪ ਕਰ ਲੈਣਾ ..!

-ਕੁਲਜੀਤ-ਸਿੰਘ-ਖੋਸਾ