ਪਿੰਡਾਂ ਬਾਰੇ ਕੁਝ ਤੱਥ…

ਪਿੰਡਾਂ ਬਾਰੇ ਕੁਝ ਤੱਥ…

ਮੋਗੇ ਆਲੇ ਏਰੀਏ ਚ, ਪੀਰ ਅਤੇ ਡੇਰੇ ਵਾਹਲੇ
ਕਿਤੇ ਚੱਲੇ ਦਾਰੂ, ਕਿਤੇ ਤਾਂਹ ਨੂੰ ਧੂੰਆਂ ਛੱਡਦੇ
ਵਿੱਚ ਜਗਰਾਵਾਂ ਕਹਿੰਦੇ, ਸਿਰੇ ਬਦਮਾਸ਼ੀ ਹੋਗੀ
ਡਰਦੇ ਨੀ ਵੈਲੀ, ਕੋਰਟਾਂ ਚ ਟੈਮ ਬੰਨਦੇ
ਬੱਧਨੀ ਦੌਧਰ ਲੋਪੋ, ਸੈਦੋ ਤੇ ਤਖਾਣਵੱਧ
ਪਿੰਡ ਨੇ ਖਿਡਾਰੀਆਂ ਦੇ, ਪਿੜੀਂ ਧੂੜਾਂ ਪੱਟਦੇ
ਨਿਹਾਲੇ ਆਲੇ ਜਨਤਾ ਨੂੰ ਸ਼ੌਂਕ ਵਾਹਲਾ ਲੀਡਰੀ ਦਾ
ਸੌ ਸੌ ਕੋਹ ਤੇ ਜਾ ਕੇ, ਝੰਡੀ ਵੋਟਾਂ ਵਿੱਚ ਗੱਡਦੇ
ਦੀਪ ਸਿੰਹਾਂ ਭਦੌੜ ਵਿੱਚ ਬਾਡੀਆਂ ਦਾ ਕੰਮ ਸਿਰੇ
ਆਥਣ ਸਵੇਰੇ ਬੱਸਾਂ, ਜ਼ਿੱਦ ਜ਼ਿੱਦ ਕੱਢਦੇ
ਛੰਨਾ ਵਿੱਚ ਘਰੋਂ ਘਰੀਂ, ਟੀਕਾ ਅਧਰੰਗ ਵਾਲਾ
ਲੱਗਜੇ ਜੇ ਕੇਰਾਂ, ਬੰਦੇ ਉੱਠ ਉੱਠ ਭੱਜਦੇ
ਨੈਣੇਆਲੋਂ ਲੋਕੀਂ ਖਾਸੇ, ਸ਼ਹਿਰ ਜਾ ਕੇ ਵੱਸ ਗਏ
ਬਾਹਮਣਾਂ ਦਾ ਬੱਬੂ, ਬਾਈ ਰਾਜ ਕਿੱਲ ਕੱਢਦੇ
ਤੁਰ ਬਰਨਾਲਿਓਂ, ਜਦੋਂ ਕੈਂਚੀਆਂ ਤੋਂ ਟੱਪ ਆਈਏ
ਚੜਦੀ ਏ ਲੋਰ , ਫੇਰ ਆਈਏ ਬੁੱਲੇ ਵੱਢਦੇ
ਸ਼ਹਿਣੇ ਮੇਲਾ ਨਹਿਰ, ਤੀਜਾ ਕਾਗਜ਼ੀ ਬਲਾਕ ਵੀ ਏ
ਸੌਦਾ ਪੱਤਾ ਲੈਣਾ ਤਾਂ, ਭਦੌੜ ਵੱਲ ਭੱਜਦੇ
ਫੂਲੇਵਾਲਾ ਫੂਲ ਕੋਲੇ, ਪੋਸਤ ਅਫੀਮ ਵਾਧੂ
ਸਿਖਰ ਦੁਪਹਿਰੇ, ਗੁੜ ਪਾ ਕੇ ਦਾਰੂ ਕੱਢਦੇ
ਗੁਣਾਂ ਅਤੇ ਮਿਹਨਤਾਂ ਚ, ਪੂਰੇ ਨੇ ਭਦੌੜ ਵਾਲੇ
ਇੱਕ ਗੱਲ ਮਾੜੀ, ਬਾਹਲੀ ਛੇਤੀ ਪੈਰ ਛੱਡਦੇ
ਘੋਲੀਏ ਤੇ ਢੁੱਡੀਕਿਆਂ ਚ, ਮਿਲਦੇ ਲਿਖਾਰੀ ਚੰਗੇ
ਗਾਉਣੇ ਵਿੱਚ ਮਾਨ ਖਾਨ ਗਿੱਲ ਛੰਡ ਕੱਢਦੇ
ਬਾਜੇ ਬਰਗਾੜੀ ਜੀਦੇ, ਲੋਕ ਚੰਗੀ ਸੋਚ ਵਾਲੇ
ਪੜਦੇ ਕਿਤਾਬਾਂ, ਚੰਗੇ ਕੰਮੀਂ ਜਸ ਖੱਟਦੇ
ਮਾਲਵੇ ਦੇ ਟਾਊਨ ਸਾਰੇ, ਲਾਲਿਆਂ ਦਾ ਗੜ ਬਣੇ
ਪੈਸਾ ਕਾਰੋਬਾਰ ਖੁੱਲੇ, ਨੇ ਘਰਾਟ ਚੱਕਦੇ
ਦੀਪ ਸਿੰਹਾਂ ਭਦੌੜ, ਛੱਤੀ ਜਾਤਾਂ ਤੇ ਧਰਮ ਗੋਤ
ਕਿਤੇ ਵੇ ਲੰਗਰ ਹੋਵੇ, ਭੱਜ ਕੇ ਜਾ ਛਕਦੇ
-ਮਨਦੀਪ ਭਦੌੜ