Copyright & copy; 2019 ਪੰਜਾਬ ਟਾਈਮਜ਼, All Right Reserved
ਇਲਾਜ ਕਰਵਾਉਣ ਤੋਂ ਪੂਰੀ ਤਰਾਂ ਅਸਮਰਥ ਗਰੀਬ ਵਿਅਕਤੀ ਦੀ ਮਦਦ ਲਈ ਅਲੀਪ

ਇਲਾਜ ਕਰਵਾਉਣ ਤੋਂ ਪੂਰੀ ਤਰਾਂ ਅਸਮਰਥ ਗਰੀਬ ਵਿਅਕਤੀ ਦੀ ਮਦਦ ਲਈ ਅਲੀਪ

॥ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ॥
ਦੇਸ਼ ਵਿਦੇਸ਼ ਵਸਦੇ ਸਿੱਖ ਸੰਗਤਾਂ ਨੇ ਪੰਜਾਬ ਦੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਹੈ। ਇਸ ਤਰਾਂ ਹੀ ਅੱਜ ਪਿੰਡ ਖੁੱਡੀ ਕਲਾਂ ਦੇ ਰਾਮਦਾਸੀਆ ਸਿੱਖ ਅਮ੍ਰਿਤਪਾਲ ਸਿੰਘ ਨੂੰ ਮਦਦ ਦੀ ਬਹੁਤ ਜ਼ਰੂਰਤ ਹੈ ਜੋ ਕਿ ਬਿਮਾਰ ਹੈ , ਅਤੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੂੰ ਹੋਰ ਸਰੀਰਕ ਪਰੇਸਾਨੀਆ ਹਨ ਜਿਵੇਂ ਕਿ ਸਮੇਂ-ਸਮੇ ਤੇ ਖ਼ੂਨ ਖਤਮ ਹੋਣ ਲਗਦਾ ਹੈ ਤੇ ਖੂਨ ਲਗਾਤਾਰ ਖਤਮ ਹੋਣ ਕਾਰਨ ਉਸ ਨੂੰ ਸਮੇ ਸਮੇਂ ਤੇ ਦੌਰੇ ਪੈਦੇ ਰਹਿੰਦੇ ਹਨ ਜਿਸ ਤੋ ਬਾਅਦ ਕਿ ਉਸ ਨੂੰ ਕਈ ਕਈ ਦਿਨ ਹੋਸ ਨਹੀ ਆਉਂਦਾ ਤੇ ਅਮ੍ਰਿਤਪਾਲ ਨੂੰ ਕਈ ਕਈ ਦਿਨ ਹਸਪਤਾਲ ਵਿੱਚ ਦਾਖਲ ਰੱਖਣਾ ਪੈਂਦਾ ਹੈ ਅਤੇ ਖੂਨ ਦੀਆਂ ਬੋਤਲਾਂ ਲਗਵਾਉਣੀਆਂ ਪੈਂਦੀਆਂ ਹਨ ਜੋ ਕਿ ਕੁਝ ਮਹੀਨਿਆਂ ਬਾਅਦ ਫਿਰ ਤੋ ਖਤਮ ਹੋਣ ਲਗਦਾ ਹੈ, ਤੇ ਖੂਨ ਦੀਆਂ ਬੋਤਲਾਂ ਦੁਬਾਰਾ ਲਗਦੀਆਂ ਹਨ ਜਿਸ ਤੇ ਕੀ ਕਾਫੀ ਖਰਚ ਹੁੰਦਾ ਹੈ,ਜਦਕਿ ਘਰ ਵਿੱਚ ਕਮਾਉਣ ਵਾਲਾ ਕੋਈ ਨਹੀ ਹੈ ਕਿਉਂ ਕੀ ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਅੰਮ੍ਰਿਤਪਾਲ ਦੇ ਬਚਪਨ ਵਿੱਚ ਹੀ ਮੌਤ ਹੋ ਚੁੱਕੀ ਹੈ । ਉਸਦੀ ਮਾਤਾ ਦੀ ਮੋਤ ਸਹੀ ਇਲਾਜ ਨਾ ਹੋਣ ਕਾਰਨ ਹੋਈ ਸੀ ਜਿਸ ਦਾ ਮੁੱਖ ਕਾਰਨ ਗਰੀਬੀ ਸੀ । ਹੁਣ ਇਹੀ ਹਾਲਾਤ ਅਮ੍ਰਿਤ ਪਾਲ ਦੇ ਹਨ। ਮਾਤਾ -ਪਿਤਾ ਦੀ ਮੌਤ ਮਗਰੋਂ ਉਸ ਦੀ ਦੇਖਭਾਲ ਉਸਦੀ ਭੈਣ ਹੀ ਕਰਦੀ ਹੈ। ਅਮ੍ਰਿਤ ਪਾਲ ਸਿੰਘ ਦੀ ਮਾਲੀ ਹਾਲਤ ਮਾਤਾ -ਪਿਤਾ ਦੇ ਨਾ ਹੋਣ ਕਾਰਨ ਬਹੁਤ ਖ਼ਰਾਬ ਹੈ।
ਅਮ੍ਰਿਤਪਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ , ਸੇਵਾ ਕਰਦਾ ਰਹਿੰਦਾ ਹੈ ਕਿਉਂ ਕੀ ਬਿਮਾਰ ਹੋਣ ਦੇ ਨਾਲ ਨਾਲ ਉਸ ਦੀ ਇੱਕ ਬਾਂਹ ਵੀ ਕੱਟੀ ਹੋਈ ਹੈ ,ਜਿਸ ਕਾਰਨ ਉਹ ਕੋਈ ਕੰਮ ਵੀ ਨਹੀਂ ਕਰ ਸਕਦਾ ਅਤੇ ਹੋਰ ਕੋਈ ਰੋਗ ਹਨ ਤੇ ਬਾਂਹ ਨਾ ਹੋਣ ਕਾਫੀ ਤਕਲੀਫ ਆਉਂਦੀ ਹੈ।
ਇਸ ਦੇ ਨਾਲ ਨਾਲ ਉਸ ਕੋਲ ਰਹਿਣ ਲਈ ਕੋਈ ਮਕਾਨ ਵੀ ਨਹੀਂ ਹੈ , ਅਮ੍ਰਿਤਪਾਲ ਦੀ ਦੇਖਭਾਲ ਉਸ ਦੀ ਭੈਣ ਹੀ ਕਰਦੀ ਹੈ । ਅਮ੍ਰਿਤਪਾਲ ਦੀ ਸਮੇਂ ਸਮੇਂ ਤੇ ਆਉਣ ਵਾਲੀ ਦਵਾਈ ਤੇ ਹਸਪਤਾਲ ਵਿੱਚ ਦਾਖਲ ਕਰਨ ਸਮੇੰ ਹੋਣ ਵਾਲਾ ਖਰਚਾ ਬਹੁਤ ਜਿਆਦਾ ਹੈ ਕਿਉਕੀ ਅਮ੍ਰਿਤਪਾਲ ਸਿੰਘ ਦਾ ਇਲਾਜ ਪੀ-ਜੀ ਆਈ ਚੰਡੀਗੜ੍ਹ ਤੋ ਚੱਲ ਰਿਹਾ ਹੈ ਜੋ ਕਿ ਕਾਫੀ ਮਹਿੰਗਾ ਹੈ ਜਿਸ ਤੋ ਕਿ ਅਮ੍ਰਿਤਪਾਲਸਿੰਘ ਪੂਰੀ ਤਰਾਂ ਅਸਮਰੱਥ ਹੈ , ਹੁਣ ਲੋੜ ਹੈ ਕਿ ਕੋਈ ਇਸ ਗਰੀਬ ਦੀ ਅੱਗੇ ਆ ਕੇ ਬਾਂਹ ਫੜੇ ਤਾਂ ਜੋ ਇਸ ਗਰੀਬ ਦੀ ਜੁਨ ਸੁਧਰ ਸਕੇ। ਸੋ ਗੁਰ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਅਮ੍ਰਿਤਪਾਲ ਸਿੰਘ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਸਹੀ ਤੇ ਚੰਗਾ ਇਲਾਜ ਹੋ ਸਕੇ ਤੇ ਨਾਲ ਹੀ ਉਸ ਨੂੰ ਸਰੀਰਕ ਪ੍ਰੇਸ਼ਾਨੀਆਂ ਤੋਂ ਭਾਵ ਬਿਮਾਰੀ ਤੋਂ ਰਾਹਤ ਮਿਲ ਸਕੇ
‘ਗੁਰ ਸਿੱਖ ਵੀਰਾਂ/ਭੈਣਾਂ ਨੂੰ ਬੇਨਤੀ ਹੈ ਕਿ ਇਸ ਗਰੀਬ ਅਮ੍ਰਿਤਪਾਲ ਦੀ ਮਦਦ ਕੀਤੀ ਜਾਵੇ।
ਜੋ ਸੰਗਤਾਂ ਅਮ੍ਰਿਤਪਾਲ ਸਿੰਘ ਦੀ ਮਦਦ ਕਰਨਾ ਚਾਹੁੰਦੇ ਹਨ ਉਹ ਉਸ ਦੀ ਭੈਣ ਨਾਲ 0091-6239483392 ਤੇ ਸੰਪਰਕ ਕਰਕੇ ਅਮ੍ਰਿਤਪਾਲ ਸਿੰਘ ਦੀ ਮਦਦ ਕਰ ਸਕਦੇ ਹਨ।
॥ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥