Copyright & copy; 2019 ਪੰਜਾਬ ਟਾਈਮਜ਼, All Right Reserved
ਹੁਣ ਕਰੋਨਾ ਦੇ ਟੈਸਟ ਦਾ ਮਿੰਟਾਂ ਵਿੱਚ ਆ ਜਾਵੇਗਾ ਨਤੀਜਾ : ਵਿਸ਼ਵ ਸਿਹਤ ਸੰਗਠਨ

ਹੁਣ ਕਰੋਨਾ ਦੇ ਟੈਸਟ ਦਾ ਮਿੰਟਾਂ ਵਿੱਚ ਆ ਜਾਵੇਗਾ ਨਤੀਜਾ : ਵਿਸ਼ਵ ਸਿਹਤ ਸੰਗਠਨ

ਜਨੇਵਾ : ਸੰਗਠਨ ਨੇ ਇਹ ਗੱਲ ਉਸ ਸਮੇਂ ਕਹੀ ਹੈ ਜਦ ਦੁਨੀਆਂ ਭਰ ਵਿੱਚ ਕਰੋਨਾ ਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਸੰਖਿਆ ਦਸ ਲੱਖ ਤੋਂ ਪਾਰ ਕਰ ਚੁੱਕੀ ਹੈ ਅਮਰੀਕਾ ਦੀ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਿਕ ਇਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਮੌਤਾਂ ਕੇਵਲ ਅਮਰੀਕਾ ਬ੍ਰਾਜ਼ੀਲ ਭਾਰਤ ਅਤੇ ਮੈਕਸੀਕੋ ਵਿੱਚ ਹੋਈਆਂ ਹਨ ਸੰਯੁਕਤ ਰਾਸ਼ਟਰ ਮਹਾਸਚਿਵ ਐਂਟੋਨੀਓ ਗੁਟਰੇਸ ਨੇ ਇਸ ਨੂੰ ਦਿਮਾਗ ਨੂੰ ਸੁੰਨ ਕਰਨ ਵਾਲਾ ਦੱਸਿਆ ਹੈ ਇਸ ਵਿਚਕਾਰ ਵਿਸ਼ਵ ਸਿਹਤ ਸੰਗਠਨ ਨੇ ਇੱਕ ਨਵੇਂ ਟੈਸਟ ਦੀ ਗੱਲ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਇਸ ਟੈਸਟ ਦਾ ਖਰਚ ਕੇਵਲ ਪੰਜ ਡਾਲਰ ਜਾ ਲਗਭਗ ਸਾਢੇ ਤਿੰਨ ਸੌ ਰੁਪਏ ਹੈ ਅਤੇ ਇਸ ਨਾਲ ਅਜਿਹੇ ਦੇਸ਼ਾਂ ਨੂੰ ਫਾਇਦਾ ਹੋ ਸਕਦਾ ਹੈ ਜਿੱਥੇ ਸਿਹਤ ਕਰਮੀਆਂ ਦੀ ਕਮੀ ਹੈ ਅਤੇ ਪ੍ਰਯੋਗਸ਼ਾਲਾਵਾਂ ਵੀ ਘੱਟ ਹਨ।