ਤੋਰ ਦੀਏ ਬੰਨ੍ਹ ਕੇ ਫਿਰ?

ਤੋਰ ਦੀਏ ਬੰਨ੍ਹ ਕੇ ਫਿਰ?

ਸੋਟੀ ਵੰਝਲ਼ੀ ਭੂਰੀ ਛੱਡ ਤੁਰਿਆ,
ਡੇਰਾ ਕਰ ਗਿਆ ਚੌੜ ਛਪੱਟ ਬਾਬਾ।
ਫੜਾ ਚੱਲਿਆ ਡੰਗੋਰੀ ਫ਼ਰਜ਼ੰਦ ਤਾਈਂ
ਬੰਦ ਕਰ ਗਿਆ ਸਿਆਸੀ ਹੱਟ ਬਾਬਾ।

ਜਦੋਂ ਹਟ ਗਏ ਧਾਗੇ ਤਵੀਤ ਫੁਰਨੋਂ,
ਪੈ ਗਏ ਦੱਸ ਪੁੱਛ ਵਿੱਚ ਵੱਟ ਬਾਬਾ।
ਚੋਲ਼ਾ ਲਾਹ ਕੇ ਗਲ਼ੋਂ ਲੀਡਰੀ ਦਾ,
ਤਿੱਤਰ ਹੋ ਗਿਆ ਝੱਟ ਪੱਟ ਬਾਬਾ।
ਪਹਿਲਾਂ ਵਾਲੀ ਨਾ ਰਹੀ ਵੇਖ ਸਰਦਾਰੀ,
ਬਹਿ ਗਿਆ ਮਗ਼ਜ਼ ਨੂੰ ਚੜ੍ਹਾ ਸੰਘੱਟ ਬਾਬਾ।
ਬੁੱਢੇ ਹੋਏ ਵੇ ਰੁੱਸੇ ਫੁੱਫੜਾਂ ਦੀ,
ਮੰਨੇ ਕੋਈ ਨਾ ਹੁਣ ਰੱਟ ਬਾਬਾ।

ਹੋਇਆ ਟੰਗ ਨਾ ਗੁਲਗਲਾ ਤੋੜ ਉੱਤੇ,
ਆਖਰ ਛੱਡ ਹੀ ਗਿਆ ਮੁਖ਼ਤਿਆਰੀ ਬਾਬਾ
ਵੱਡੀ ਚੌਧਰ ਲਈ ਸਾਰੀ ਉਮਰ ‘ਭਗਤਾ’,
ਗਿਆ ਅੱਕਾਂ ‘ਚ ਡਾਂਗਾਂ ਮਾਰੀ ਬਾਬਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’, 604-751-1113