ਸੋਚ

ਸੋਚ

ਤੇਰੀ ਸੋਚ ਮੇਰੀ ਸੋਚ ।
ਇਸਦੀ ਸੋਚ ਉਸਦੀ ਸੋਚ।
ਸਭ ਦੀ ਵੱਖਰੀ ਵੱਖਰੀ ਸੋਚ॥

ਗਰੀਬਾਂ ਦੇ ਹੱਕਾ ਲਈ ਖੜਨਾ ,
ਸੀਸ ਤਲੀ ਤੇ ਰਖ ਕੇ ਯਾਰੋ,
ਮਜ਼ਲੂਮਾਂ ਦੇ ਹੱਕਾਂ ਲਈ ਲੜਨਾ,
ਸੌ ਚੋਂ ਇਕ ਦੀ ਹੁੰਦੀ ਸੋਚ।

ਆਪਣੇ ਮਤਲਬ ਤਾਈਂ
ਰਹਿਣਾ,
ਹੋਰ ਕਿਸੇ ਤੋਂ ਕੀ ਹੈ ਲੈਣਾ,
ਲੁਕ ਕੇ ਜੇ ਦੁਨੀਆਂ ਤੋਂ ਰਹਿਣਾ,
ਬਹੁਤਿਆ ਦੀ ਇਹ ਹੁੰਦੀ ਸੋਚ।

ਨਾਂ ਕੁਝ ਕਹਿਣਾ, ਨਾ ਅਖਵਾਉਂਣਾ,
ਗੈਰਤ ਨਾਲ ਹੀ ਮਰਨਾ ਜਿਉਣਾ,
ਭਾਵੇਂ ਚਾਰ ਦਿਨ ਪੈਜੇ ਜਿਉਣਾ,
ਸੂਰਮਿਆਂ ਦੀ ਹੁੰਦੀ ਸੋਚ ।

ਹਕ ਪਰਾਇਆ ਜੋ ਨੇ ਖਾਂਦੇ,
ਇਕ ਦਿਨ ਉਹ ਵੀ ਕੀਤੀ ਪਾਂਦੇ,
ਕਾਰਾਂ ਕੋਠੀਆ ਅਤੇ ਜਮੀਨਾ ,
ਇਕ ਦਿਨ ਇਥੇ ਛੱਡ ਕੇ ਜਾਂਦੇ,
ਇਹਨਾਂ ਦੀ ਵੀ ਮਾੜੀ ਸੋਚ ।
ਵਾਂਗ ਸ਼ੁਦਾਈਆ ਫਿਰਦੇ ਰਹਿਣਾ,
ਮਾੜੀ ਸੰਗਤ ਦੇ ਵਿੱਚ ਪੈਣਾ,
ਇਹਨਾਂ ਲੋਕਾਂ ਦਾ ਕੀ ਕਹਿਣਾ,
ਘਟੀਆ ਹੈ ਇਹਨਾਂ ਦੀ ਸੋਚ ।

ਦੱਬੇ ਕੁਚਲਿਆਂ ਲਈ ਜੋ ਲੜਦੇ,
ਜੇਲ੍ਹਾ ਦੇ ਵਿੱਚ ਪਏ ਨੇ ਸੜਦੇ,
ਕਈ ਨੇ ਫਾਂਸੀਆ ਉਤੇ ਚੜ੍ਹਦੇ,
ਹੀਰੇ ਹੁੰਦੇ ਇਹ ਨੇ ਲੋਕ,
ਉਹਨਾਂ ਦੀ ਉੱਚੀ ਸੁੱਚੀ ਸੋਚ ।

ਲੋਕਾਂ ਉਤੇ ਰਾਜ ਜੋ ਕਰਦੇ,
ਲੋਕਾਂ ਕੋਲੋਂ ਲੈ ਕੇ ਵੋਟਾਂ,
ਲੋਕਾਂ ਉਤੇ ਈ ਜੁਲਮ ਨੇ ਕਰਦੇ।
ਨਿਆਂ ਮੰਗਣ ਜੋ ਇਹਨਾਂ ਕੋਲੋ
ਉਹਨਾਂ ਉਤੇ ਤਸ਼ੱਦਦ ਕਰਦੇ ,
ਇਹਨਾਂ ਦੀ ਜਾਲਮਾਨਾ ਸੋਚ ।

ਆਵੋ ਲੋਕੋ ਕਸਮਾਂ ਖਾਈਏ ,
ਵਖਰੀ ਜੀ ਇਕ ਸੋਚ ਬਣਾਈਏ,
ਐਥੋਂ ਲੋਟੂ ਟੋਲੇ ਭਜਾ ਕੇ ,
ਸਾਫ ਸੁਥਰਾ ਰਾਜ ਲਿਆਈਏ।
ਸਾਮਰਾਜੀਆਂ ਦਾ ਇਹ ਗਲਬਾ ,
ਗਲ ਦੇ ਵਿੱਚੋ ਲਾਹ ਵਗਾਈਏ

ਇਹੋ ਸਭ ਦੀ ਹੋਵੇ ਸੋਚ ,
ਤੇਰੀ ਸੋਚ ਮੇਰੀ ਸੋਚ ,
ਇਸਦੀ ਸੋਚ ਉਸ ਦੀ ਸੋਚ,
ਸਾਡੀ ਸਭ ਦੀ ਸਾਂਝੀ ਸੋਚ।

ਗੁਰਲਾਲ ਬਰਾੜ ਸਿਰੀਏਵਾਲਾ, ਬਰੈਂਪਟਨ, 437 771 2407