ਮਾਈਕ੍ਰੋਸਾਫਟ ਵਲੋਂ ਨਵੇਂ ਸਰਫੇਸ ਪ੍ਰੋਡਕਟਸ ਲਾਂਚ

ਮਾਈਕ੍ਰੋਸਾਫਟ ਵਲੋਂ ਨਵੇਂ ਸਰਫੇਸ ਪ੍ਰੋਡਕਟਸ ਲਾਂਚ

ਅਮਰੀਕਾ ਦੀ ਤਕਨਾਲੋਜੀ ਦਿੱਗਜ ਕੰਪਨੀ ਮਾਈਕ੍ਰੋਸਾਫਟ ਨੇ ਨਿਊਯਾਰਕ ‘ਚ ਆਯੋਜਿਤ ਈਵੈਂਟ ‘ਚ ਸਰਫੇਸ ਪ੍ਰੋਡਕਟਸ ਲਾਂਚ ਕੀਤੇ ਹਨ। ਇਨ੍ਹਾਂ ‘ਚ ਸਰਫੇਸ ਲੈਪਟਾਪ ਸੀਰੀਜ਼ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਇਕ ਨਵਾਂ ਪ੍ਰੋਡਕਟ ਵੀ ਪੇਸ਼ ਕੀਤਾ ਗਿਆ ਹੈ।

1. ਸਰਫੇਸ ਪ੍ਰੋ 6
ਸਰਫੇਸ ਪ੍ਰੋ 6 ਇਸ ਵਾਰ ਮੈਟ ਬਲੈਕ ਕਲਰ ‘ਚ ਪੇਸ਼ ਕੀਤਾ ਗਿਆ ਹੈ। ਇਸ ‘ਚ 8 ਜਨਰੇਸ਼ਨ ਇੰਟੇਲ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਸ ਦਾ ਵਜ਼ਨ 1.7 ਪਾਊਂਡ ਹੈ। ਕੰਪਨੀ ਮੁਤਾਬਕ ਇਸ ਦੀ ਬੈਟਰੀ ਲਾਈਫ 13.5 ਘੰਟੇ ਦੀ ਹੈ। ਡਿਵਾਈਸ ‘ਚ 12.3 ਇੰਚ ਦੀ ਪਿਕਸਲਸੈਂਸ ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ 16 ਜੀ. ਬੀ. ਰੈਮ ਅਤੇ 1 ਟੀ. ਬੀ. ਐੱਸ. ਐੱਸ. ਡੀ. ਸਟੋਰੇਜ ਦਿੱਤੀ ਗਈ ਹੈ। ਸਰਫੇਸ ਪਰੋ 6 ‘ਚ ਯੂ. ਐੱਸ. ਬੀ. ਟਾਈਪ-ਸੀ ਪੋਰਟ ਸ਼ਾਮਿਲ ਨਹੀਂ ਹੈ। ਸਰਫੇਸ ਪ੍ਰੋ 6 ਦੀ ਕੀਮਤ 888 ਡਾਲਰ ਤੋਂ ਸ਼ੁਰੂ ਹੈ।
2. ਸਰਫੇਸ ਲੈਪਟਾਪ 2
ਮਾਈਕ੍ਰੋਸਾਫਟ ਨੇ ਇਸ ਈਵੈਂਟ ‘ਚ ਮੈਟ ਬਲੈਕ ਕਲਰ ‘ਚ ਸਰਫੇਸ ਲੈਪਟਾਪ 2 ਵੀ ਪੇਸ਼ ਕੀਤਾ ਹੈ, ਜਿਸ ‘ਚ 8ਵੀਂ ਜਨਰੇਸ਼ਨ ਇੰਟੇਲ ਕੋਰ ਪ੍ਰੋਸੈਸਰ ਦੇ ਨਾਲ 13.5 ਇੰਚ ਦੀ ਡਿਸਪਲੇਅ ਮੌਜੂਦ ਹੈ। ਲੈਪਟਾਪ ਦਾ ਰੈਜ਼ੋਲਿਊਸ਼ਨ 2256ਘ1504 ਪਿਕਸਲ ਹੈ। ਇਸ ਲੈਪਟਾਪ ‘ਚ ਯੂ. ਐੱਸ. ਬੀ. ਟਾਈਪ-3 ਪੋਰਟ ਨਹੀਂ ਦਿੱਤਾ ਗਿਆ ਹੈ। ਇਸ ‘ਚ ਤੁਹਾਨੂੰ 1 ਟੀ. ਬੀ. ਤੱਕ ਸਟੋਰੇਜ ਦਾ ਆਪਸ਼ਨ ਮਿਲੇਗਾ। ਸਰਫੇਸ ਲੈਪਟਾਪ 2 ਦੀ ਕੀਮਤ 999 ਡਾਲਰ ਤੋਂ ਸ਼ੁਰੂ ਹੋਵੇਗੀ।
3. ਸਰਫੇਸ ਸਟੂਡੀਓ 2
ਮਾਈਕ੍ਰੋਸਾਫਟ ਨੇ ਇਸ ਈਵੈਂਟ ‘ਚ ਨਵਾਂ ਸਰਫੇਸ ਸਟੂਡੀਓ 2 ਵੀ ਪੇਸ਼ ਕੀਤਾ ਹੈ। ਇਸ ਦੀ ਡਿਸਪਲੇਅ 28 ਇੰਚ ਦੀ ਹੈ ਅਤੇ ਪਿਛਲੇ ਮਾਡਲ ਦੇ ਮੁਕਾਬਲੇ ਇਸ ‘ਚ 50 ਫੀਸਦੀ ਇੰਪਰੂਵਡ ਗ੍ਰਾਫਿਕਸ ਪਰਫਾਰਮੈਂਸ ਦਿੱਤੀ ਗਈ ਹੈ। ਇਸ ‘ਚ ਐਕਸ ਬਾਕਸ ਵਾਇਰਲੈੱਸ ਵੀ ਦਿੱਤਾ ਗਿਆ ਹੈ ਪਰ ਇਸ ‘ਚ ਨਵੇਂ ਵਰਜ਼ਨ ਦੀ ਐਕਸੈਸਰੀ ਨਹੀਂ ਦਿੱਤੀ ਗਈ ਹੈ। ਇਸ ਦੀ ਸ਼ੁਰੂਆਤੀ ਕੀਮਤ 3,499 ਡਾਲਰ ਹੈ।
4. ਮਾਈਕ੍ਰੋਸਾਫਟ ਸਰਫੇਸ ਆਲ ਐਕਸੈੱਸ ਅਤੇ ਵਿੰਡੋਜ਼ 10 ਅਕਤੂਬਰ-
ਮਾਈਕ੍ਰੋਸਾਫਟ ਨੇ ਵਿੰਡੋਜ਼ 10 ਦੇ ਸਾਰੇ ਡਿਵਾਈਸਿਜ਼ ਦੇ ਲਈ ਅਕਤੂਬਰ ਦਾ ਅਪਡੇਟ ਦਿੱਤਾ ਹੈ। ਇਸ ਦੇ ਨਾਲ ਸਰਫੇਸ ਆਲ ਐਕਸੈੱਸ ਪ੍ਰੋਗਰਾਮ ਨੂੰ ਵੀ ਪੇਸ਼ ਕੀਤਾ ਹੈ।
5. ਐਪ ਮਿਰਰਿੰਗ
ਇਸ ਤੋਂ ਇਲਾਵਾ ਮਾਈਕ੍ਰੋਸਾਫਟ ਨੇ ਨਿਊਯਾਰਕ ‘ਚ ਹੋਏ ਈਵੈਂਟ ‘ਚ ਇਕ ਹੋਰ ਖਾਸ ਚੀਜ ਪੇਸ਼ ਕੀਤੀ ਹੈ ਅਤੇ ਉਹ ਐਪ ਮਿਰਰਿੰਗ ਹੈ। ਇਸ ਦੀ ਮਦਦ ਨਾਲ ਕੋਈ ਵੀ ਐਂਡਰਾਇਡ ਫੋਨ ਯੂਜ਼ਰ ਆਪਣੇ ਲੈਪਟਾਪ ਅਤੇ ਕੰਪਿਊਟਰ ਦੀ ਸਕਰੀਨ ‘ਤੇ ਆਪਣੇ ਫੋਨ ਦੇ ਸਾਰੇ ਐਪਸ ਦੇਖ ਸਕਣਗੇ।