ਡੱਗ ਮਕਲੱਮ ਦੀ ਸੇਫ਼ ਸਰੀ ਕੁਲੀਸਨ ਬਾਰੇ ਜਾਣਕਾਰੀ

ਡੱਗ ਮਕਲੱਮ ਦੀ ਸੇਫ਼ ਸਰੀ ਕੁਲੀਸਨ ਬਾਰੇ ਜਾਣਕਾਰੀ

ਸਰੀ ਨੂੰ ਦੁਨੀਆ ਦੇ ਨਕਸ਼ੇ ‘ਤੇ ਲਿਆਉਣ ਵਾਲੇ ਇਸ ਮਹਾਨ ਮੇਅਰ ਡੱਗ ਮਕੱਲਮ ਜੋ ਕਿ 1996 ਤੋਂ 2005 ਤੱਕ ਬਤੌਰ ਮੇਅਰ ਰਹੇ ਹਨ। ਸਰੀ ਦੀ ਡਿਵੈਲਪਮੈਂਟ ਜਿੰਨੀ ਡੱਗ ਮਕੱਲਮ ਦੇ ਟਾਈਮ ਤੇ ਟਾਈਮ ‘ਤੇ ਹੋਈ ਉਤਨੀ ਉਸ ਤੋਂ ਪਹਿਲਾਂ ਅਤੇ ਬਾਅਦ ਵੀ ਨਹੀਂ ਹੋਈ। ਡੱਗ ਮਕੱਲਮ ਹਰ ਸਮੱਸਿਆ ਦਾ ਹੱਲ ਜਾਣਦੇ ਹਨ ਜਦ ਕਿ ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਸੀਂ ਦੇਖਿਆ ਹੈ ਕਿ ਮਸਲੇ ਨੂੰ ਉਲਝਾਉ ਵਾਲੇ ਮੇਅਰ ਹੀ ਰਹੇ ਹਨ।
ਡੱਗ ਵਲੋਂ ਐਲ.ਆਰ.ਟੀ. ਨੂੰ ਮੂਲੋਂ ਹੀ ਰੱਦ ਕਰਨਾ ਇੱਕ ਵਧੀਆ ਪੱਖ ਹੈ। ਪਾਠਕ ਜਿਹੜੇ ਕਲਕੱਤੇ ਗਏ ਜਾਣਦੇ ਹਨ ਕਿ, ਬ੍ਰਿਟਿਸ਼ ਰਾਜ ਦੇ ਸਮੇਂ ਕੱਲਕਲਤਾ ਸ਼ਹਿਰ ਵਿਚ ਐਲ.ਆਰ.ਟੀ. ਜੋ ਕਿ ਟਰਾਂਸ ਦੇ ਨਾਂ ਨਾਲ ਮਸ਼ਹੂਰ ਹੈ ਅੱਜ ਤੋਂ 30-35 ਸਾਲ ਪਹਿਲਾਂ ਤੱਕ ਕਾਮਯਾਬ ਸੀ, ਪਰ ਜਦ ਕਾਰਾਂ ਦੀ ਗਿਣਤੀ ਵਧ ਗਈ ਤਾਂ ਇਹ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ ਅਤੇ ਦਿਨ ਵਿੱਚ ਟਰੈਫਿਕ ਜ਼ਿਆਦਾ ਹੋਣ ਕਰਕੇ ਘੱਟੋ-ਘੱਟ 10-15 ਵਾਰੀ ਡੀ-ਰੇਲ ਹੋ ਜਾਂਦੀ ਹੈ ਅਤੇ ਟਰੈਫਿਕ ਜਾਮ ਲੱਗਿਆ ਰਹਿੰਦਾ ਹੈ।
ਡੱਗ ਮਕੱਲਮ ਜੋ ਕਿ ਵੱਖ ਵੱਖ ਅਹੁਦਿਆਂ ‘ਤੇ ਰਹੇ ਹਨ ਅਤੇ ਦੁਨੀਆ ਘੁੰਮ ਕੇ, ਦੇਖ ਚੁੱਕੇ ਹਨ ਕਿ ਅਗਰ ਐਲ.ਆਰ.ਟੀ. ਬਣ ਗਈ ਤਾਂ ਕਿੰਗ ਜਾਰਜ਼ ਜਿਥੇ ਟਰੈਫਿਕ ਚਲ ਰਹੀ ਹੈ ਬੇਸ਼ੱਕ ਬੰਪਰ ਬੰਪਰ ਟਰੈਫਿਕ ਰਹਿੰਦਾ ਹੈ ਠਕਿ ਹੈ। ਵਧੀਆ ਹਲ ਆਧੁਨਿਕ ਸਕਾਈ ਟ੍ਰੇਨ ਹੀ ਹੈ। ਲੋਕ ਇਸ ਦੀ ਸਰਾਹਨਾਂ ਕਰਦੇ ਹਨ।
ਡੱਗ ਦਾ ਸਰੀ ਵਿੱਚ ਊਵਰ ਦਾ ਵਿਰੋਧ, ਹਸਪਤਾਲ ਵਿੱਚ ਫ੍ਰੀ ਪਾਰਕਿੰਗ, ਟਰੱਕਾਂ ਵਾਲਿਆਂ ਦੀ ਸਮੱਸਿਆਵਾਂ ਤੁਰੰਤ ਹਾਲ ਕਰਨ ਦਾ ਭਰੋਸਾ, ਸਰੀ ਨਿਵਾਸੀਆਂ ਨੂੰ ਉਨ੍ਹਾਂ ਦਾ ਪੁਰਾਣਾ ਕੰਮ ਕਰਨ ਦਾ ਢਮਗ ਦੁਬਾਰਾ ਯਾਦ ਕਰਵਾ ਦਿੰਦਾ ਹੈ। ਜਦ ਲੋਕ ਉਨ੍ਹਾਂ ਨੂੰ ਉਨ੍ਹਾਂ ਦੀ ਦਲੇਰੀ ਕਰਕੇ ਡੱਗ ਸਿੰਘ ਮੁਕੰਮਲ (ਮਕੱਲਮ) ਕਹਿਣ ਲਗ ਗਏ ਸਨ।
ਡੱਗ ਮਕੱਲਮ ਦੀ ਟੀਮ ਵੀ ਬਹੁਤ ਵਧੀਆ ਹੈ, ਜਿਸ ਵਿੱਚ ਪੜ੍ਹੇ ਲਿਖੇ ਹੋਣਹਾਰ ਅਤੇ ਆਪਦੇ ਕਿਤੇ ਵਿੱਚ ਪ੍ਰਪੱਕ ਵਿਅਕਤੀ ਹਨ, ਜਿੰਨ੍ਹਾਂ ਵਿੱਚ ਮਨਦੀਪ ਸਿੰਘ ਨਾਗਰਾ, ਜੈਕ ਹੁੰਦਲ, ਬਬਲੀਮ ਰਾਣਾ, ਡਾ. ਐਲੀਸਨ ਪੈਟਨ, ਬਰੈਂਦਾ ਲਾਕ, ਲੋਰੀ ਗਰੈਰਾ, ਡੱਗ ਐਲਫਰਡ, ਸਟੀਵਨ ਪੈਟੀਕ੍ਰਿਤੂ।
ਇਸ ਟੀਮ ਵਿੱਚ ਨੌਜਵਾਨ ਅਤੇ ਅਗਾਂਹ ਵਧੂ ਕੌਂਸਲਰਾਂ ਦੀ ਟੀਮ ਦਰਸਾ ਰਹੀ ਹੈ ਕਿ ਇਸ ਟੀਮ ਸਰੀ ਦੀ ਰੁੱਕੀ ਹੋਈ ਡਿਵੈਲਪਮੈਂਟ ਨੂੰ ਦੁਬਾਰਾ ਟਰੈਕ ‘ਤੇ ਲਿਆਉਣ ਵਿੱਚ ਸਮਰੱਥ ਹੈ।
ਅਦਾਰਾ ਕੈਨੇਡੀਅਨ ਪੰਜਾਬ ਟਾਇਮਜ਼ ਪਹਿਲਾਂ ਵੀ ਪ੍ਰੜੋਤਤਾ ਕਰਦਾ ਰਿਹਾ ਹੈ ਕਿ ਵਧੀਆ ਸਾਫ਼ ਸੁਥਰੇ ਅਕਸ ਵਾਲੇ ਹੀ ਲੋਕਲ, ਪ੍ਰੋਵਿੰਨਸਲ ਜਾਂ ਫੇਡਰਲ ਲੀਡਰ ਹੀ ਦੇਸ਼ ਨੂੰ ਤਰੱਕੀ ਵਲ ਲਿਜਾ ਸਕਦੇ ਹਨ।
ਡੱਗ ਮਕੱਲਮ ਦੀ ਟੀਮ ਵਿੱਚ ਸਭ ਤੋਂ ਘਟ ਉਮਰ ਦੇ ਮਨਦੀਪ ਸਿੰਘ ਨਾਗਰਾ ਹਨ ਜੋ ਕਿ ਐਮ.ਬੀ.ਏ. ਹਨ। ਮਨਦੀਪ ਸਿੰਘ ਨਾਗਰਾ ਜੋ ਕਿ ਕਮਿਊਨਟੀ ਦੇ ਜਾਣੇ-ਪਹਿਚਾਣੇ ਸ.ਜੰਗੀਰ ਸਿੰਘ ਨਾਗਰਾ ਦੇ ਸਪੁੱਤਰ ਹਨ ਜਿਹੜੇ ਕਮਿਊਨਿਟੀ ਦੇ ਹਰ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇੰਗਲੈਂਡ ਤੋਂ ਕੈਨੇਡਾ ਆ ਕੇ ਵੈਨਕੂਵਰ ਅਤੇ ਸਰੀ ਵਿੱਚ ਆਪਣੇ ਫਰੇਜ਼ਰ ਵਿਊ ਮੀਟ ਦੇ ਕਿੱਤੇ ਦੇ ਨਾਲ ਨਾਲ ਹਰ ਸਾਂਝੇ ਕੰਮ ਵਿੱਚ ਮੋਢੀ ਰਹੇ, ਸ. ਜੰਗੀਰ ਸਿੰਘ ਨਾਗਰਾ ਰੌਟਰੀ ਕਲੱਬ ਸਰੀ ਦੇ ਪ੍ਰਬੰਧਕ ਮੈਂਬਰ ਵਜੋ ਸੇਵਾ ਨਿਭਾ ਰਹੇ ਹਨ।
ਮਨਦੀਪ ਸਿੰਘ ਨਾਗਰਾ ਜਿੰਨਾਂ ਦਾ ਪਿਛਲਾ ਪਿੰਡ ਕੁਹਾਲਾ ਜ਼ਿਲ੍ਹਾ ਜਲੰਧਰ ਹੈ, 12 ਸਾਲ ਦੀ ਉਮਰ ਵਿੱਚ ਕੈਨੇਡਾ ਆਏ, ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ ਐਮ.ਬੀ.ਏ. ਤੱਕ ਦੀ ਪੜ੍ਹਾਈ ਕੇ.ਪੀ.ਯੂ. ਤੋਂ ਕਰਨ ਉਪਰੰਤ ਆਪਣੇ ਪਿਤਾ ਜੀ ਅਤੇ ਵੱਡੇ ਭਰਾ ਹਰਪ੍ਰੀਤ ਸਿੰਘ ਨਾਗਰਾ ਨਾਲ ਪਿਤਾ ਪੁਰਖੀ ਧਮਦੇ ਵਿੱਚ ਹੱਥ ਵਟਾਉਣ ਦੇ ਨਾਲ ਨਾਲ 2005 ਤੋਂ ਡੈਲਟਾ ਪੁਲਿਸ ਨਾਲ ਕੈਨੇਡੀਅਨ ਕੈਂਸਰ ਸੁਸਾਇਟੀ ਲਈ ਫਮਡ ਇਕੱਠਾ ਕਰਨ ਲਈ 50 ਘਮਟੇ ਲਗਾਤਾਰ, 50 ਫੁੱਟ ਉੱਚੀ ਸੀਜ਼ਰ ਲਿਫ਼ਟ ਵਿੱਚ ਖੜ੍ਹ ਕੇ ਇੱਕ ਰਿਕਾਰਡ ਅਤੇ ਸਾਡੇ ਭਾਈਚਾਰੇ ਦਾ ਨਾਮ ਰੋਸ਼ਨ ਕਰ ਰਹੇ ਹਨ ਜੋ ਕਿ ਨਿਰੰਤਰ ਚਲ ਰਿਹਾ ਹੈ।
ਉਪਰੋਕਤ ਤੋਂ ਇਹ ਪਤਾ ਲੱਗਦਾ ਹੈ ਕਿ ਸਰੀ ਸੇਫ਼ ਕੁਲੀਸਨ ਜਿਵੇਂ ਨਾਂ ਤੋਂ ਹੀ ਸ਼ਪੱਸ਼ਟ ਹੈ, ਸਰੀ ਲਈ ਇੱਕ ਆਸ ਦੀ ਕਿਰਨ ਦਿਖਾਈ ਦੇਣ ਲਗ ਗਈ ਹੈਅਤੇ ਸਰੀ ਸੇਫ਼ ਟੀਮ ਦੇ ਸਾਰੇ ਮੈਬਰਾਂ ਨੂੰ ਸਰੀ ਸਿਟੀ ਹਾਲ ਵਿੱਚ ਪਹੁੰਚਾ ਕੇ ਸਰੀ ਨਿਵਾਸੀ ਸਰੀ ਨੂੰ ਦੁਬਾਰਾ ਆਧੁਨਿਕ ਸੇਫ਼ ਸਰੀ ਦੇਖਣਾ ਚਾਹੁਣਗੇ।
ਧੰਨਵਾਦ ਸਹਿਤ

ਵਲੋਂ : ਸਰੀ ਸੇਫ਼ ਕੁਲੀਸਨ