ਪੀ.ਯੂ.ਦੇ ਪਾੜ੍ਹਿਆਂ ਦਾ ਸਲਾਨਾ ਸਮਾਗਮ ਸੱਤ ਅਕਤੂਬਰ ਨੂੰ

ਪੀ.ਯੂ.ਦੇ ਪਾੜ੍ਹਿਆਂ ਦਾ ਸਲਾਨਾ ਸਮਾਗਮ ਸੱਤ ਅਕਤੂਬਰ ਨੂੰ 

ਵੈਨਕੂਵਰ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਨੇਡਾ- ਅਮਰੀਕਾ ਵਿਚ ਰਹਿੰਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਪੰਜਵਾਂ ਸਾਲਾਨਾ ਸਮਾਗਮ ਕਰਿਸਟਲ ਬੈਕੁਇਟ ਹਾਲ ਸਰੀ ,ਬੀ.ਸੀ. ਵਿਚ 7 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਅਰੁਣ ਕੁਮਾਰ ਗਰੋਵਰ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਇਸ ਸਾਲਾਨਾ ਸਮਾਗਮ ਵਿਚ  ਸੈਨੇਟਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਅਤੇ ਡਾ. ਦੀਪਕ ਮਨਮੋਹਨ ਸਿੰਘ ਵਿਸ਼ੇਸ ਮਹਿਮਾਨ ਵਜੋਂ  ਸ਼ਿਰਕਤ ਕਰਨਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਸਟੂਡੈਂਟਸ ਅਲੂਮਨੀ ਰਜਿ: ਵੈਨਕੂਵਰ , ਬੀ.ਸੀ. ਦੇ ਬੈਨਰ ਹੇਠ ਕਰਵਾਏ ਜਾਣ ਵਾਲੇ ਇਸ ਸਮਾਗਮ ਨੂੰ ਲੈ ਕੇ ਯੂਨਿਵਰਸਿਟੀ ਤੋਂ ਪੜ੍ਹੇ ਸਥਾਨਕ ਵਿਦਿਆਰਥੀਆਂ ਵਿੱਚ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ । ਇਹਨਾਂ ਪ੍ਰੋਗਰਾਮਾਂ ਨਾਲ ਸ਼ੁਰੂ ਤੋਂ ਹੀ ਜੁੜੇ ਆ ਰਹੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਬਲਜਿੰਦਰ ਸੰਘਾ, ਕੁਲਦੀਪ ਮਾਂਗਟ, ਮਨਜੀਤ ਮਾਂਗਟ  ਅਤੇ ਹਰਿੰਦਰ ਦੁੱਲਟ ਨੇ ਦੱਸਿਆ ਕਿ ਪਰਿਵਾਰਿਕ ਮਿਲਣੀ ਵਾਲੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਪੂਰੇ ਉੱਤਰੀ ਅਮਰੀਕਾ ਵਿਚ ਵਸੇ ਨਵੇਂ -ਪੁਰਾਣੇ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ਭੇਜਿਆ ਗਿਆ ਹੈ । ਸਮਾਗਮ ਦੌਰਾਨ ਪੰਜਾਬੀ ਲੋਕ ਨਾਚ ਗਿੱਧਾ, ਭੰਗੜਾ ਤੇ ਪੰਜਾਬੀ ਲੋਕ-ਰੰਗ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਸਮਾਗਮ ਦੀਆਂ ਟਿਕਟਾਂ ਜਾਂ ਹੋਰ ਜਾਣਕਾਰੀ ਲੈਣ ਲਈ ਬਲਜਿੰਦਰ ਸੰਘਾ 604 345 2222 ਅਮਰੀਕ ਬਾਠ ਨਾਲ 778 960 5455 ‘ਤੇ ਸੰਪਰਕ ਕੀਤਾ ਜਾਵੇ। -ਗੁਰਬਾਜ ਬਰਾੜ