ਸਾਂਵਲੇ ਰੰਗ ‘ਤੇ ਜ਼ਰੂਰੀ ਹੈ ਸਹੀ ਮੇਕਅਪ

ਸਾਂਵਲੇ ਰੰਗ ‘ਤੇ ਜ਼ਰੂਰੀ ਹੈ ਸਹੀ ਮੇਕਅਪ

ਹਰ ਔਰਤ ਚਾਹੁੰਦੀ ਹੈ ਕਿ ਉਹ ਸੁੰਦਰ ਦਿਸੇ। ਉਸ ਦਾ ਰੰਗ-ਰੂਪ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ ਪਰ ਸਜੇ-ਸੰਵਰੇ। ਗੋਰੇ ਰੰਗ ‘ਤੇ ਤਾਂ ਸਭ ਕੁਝ ਸਜਦਾ ਹੈ ਪਰ ਮੁਸ਼ਕਿਲ ਉਦੋਂ ਆਉਂਦੀ ਹੈ ਜਦੋਂ ਰੰਗ ਸਾਂਵਲਾ ਹੋਵੇ। ਤੁਹਾਡੀ ਚਮੜੀ ਦਾ ਰੰਗ ਕੁਦਰਤ ਦੀ ਦੇਣ ਹੈ ਅਤੇ ਕੁਦਰਤ ਨੇ ਹਰ ਕਿਸੇ ਨੂੰ ਕੁਝ ਨਾ ਕੁਝ ਸੁੰਦਰ ਜ਼ਰੂਰ ਦਿੱਤਾ ਹੈ। ਇਸ ਲਈ ਆਪਣੇ ਅੰਦਰ ਕਿਸੇ ਹੀਣ-ਭਾਵਨਾ ਨੂੰ ਨਾ ਪਾਲੋ। ਤੁਹਾਨੂੰ ਬਸ ਇਹ ਆਉਣਾ ਚਾਹੀਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਮੇਕਅਪ ਵਰਤੋਂ ਕਰੋ, ਜਿਸ ਨਾਲ ਤੁਸੀਂ ਆਪਣੇ ਚਿਹਰੇ ਦੀਆਂ ਕਮੀਆਂ ਨੂੰ ਛੁਪਾ ਸਕੋ ਅਤੇ ਖੂਬਸੂਰਤੀ ਨੂੰ ਉਭਾਰੋ। ਜੇ ਤੁਹਾਡਾ ਰੰਗ ਸਾਂਵਲਾ ਹੈ ਤਾਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖੋ।
* ਜੇ ਤੁਸੀਂ ਫਾਊਂਡੇਸ਼ਨ ਦੀ ਵਰਤੋਂ ਕਰਦੇ ਹੋ ਤਾਂ ਆਪਣੀ ਚਮੜੀ ਦੀ ਰੰਗਤ ਦੇ ਅਨੁਸਾਰ ਇਕ ਸ਼ੇਡ ਹਲਕਾ ਫਾਊਂਡੇਸ਼ਨ ਵਰਤੋਂ ਵਿਚ ਲਿਆਓ।
* ਸਾਂਵਲੇ ਰੰਗ ‘ਤੇ ਗੁਲਾਬੀ ਰੰਗ ਦੇ ਬਲਸ਼ ਆਨ ਦੀ ਵਰਤੋਂ ਨਾ ਕਰੋ। ਕੁਦਰਤੀ ਸ਼ੇਡਜ਼ ਹੀ ਤੁਹਾਡੇ ਚਿਹਰੇ ‘ਤੇ ਫਬਣਗੇ।
* ਆਈ ਸ਼ੈਡੋ ਵੀ ਗੁਲਾਬੀ, ਹਲਕਾ ਨੀਲਾ ਜਾਂ ਜਾਮਣੀ ਸ਼ੇਡ ਤੋਂ ਬਿਲਕੁਲ ਨਾ ਲਗਾਓ। ਬਰਾਊਨ ਸ਼ੇਡ, ਪੀਚ ਆਦਿ ਸ਼ੇਡ ਦੀ ਵਰਤੋਂ ਕਰੋ।
* ਲਿਪਸਟਿਕ ਦੇ ਸ਼ੇਡ ਵੀ ਬ੍ਰਾਊਨ, ਮੈਰੂਨ, ਮੈਟਸ ਸ਼ੇਡ ਲਗਾਓ। ਸਾਂਵਲੇ ਰੰਗ ‘ਤੇ ਲਾਲ, ਮਜੈਂਟਾ ਆਦਿ ਸ਼ੇਡ ਬਹੁਤ ਚਮਕੀਲੇ ਲਗਦੇ ਹਨ। ਸੁਭਾਵਿਕ ਸ਼ੇਡ ਦੀ ਹੀ ਚੋਣ ਕਰੋ।
* ਲਿਪ ਲਾਈਨਰ ਵੀ ਲਿਪਸਟਿਕ ਨਾਲੋਂ ਇਕ ਸ਼ੇਡ ਗੂੜ੍ਹਾ ਲਓ।
* ਆਪਣੇ ਪਹਿਰਾਵੇ ਦੇ ਰੰਗ ਦੀ ਚੋਣ ਵੀ ਸਮਝਦਾਰੀ ਨਾਲ ਕਰੋ। ਬ੍ਰਾਊਨ, ਰਸਟ, ਹਲਕਾ ਫਿਰੋਜ਼ੀ ਆਦਿ ਸ਼ੇਡ ਸਾਂਵਲੇ ਰੰਗ ‘ਤੇ ਫਬਦੇ ਹਨ। ਫਿਰ ਵੀ ਪੁਸ਼ਾਕ ਨੂੰ ਆਪਣੇ ਅੱਗੇ ਰੱਖ ਕੇ ਦੇਖੋ ਕਿ ਉਹ ਰੰਗ ਤੁਹਾਡੇ ਚਿਹਰੇ ‘ਤੇ ਫਬਦਾ ਹੈ ਜਾਂ ਨਹੀਂ।
* ਆਈ ਲਾਈਨਰ ਵੀ ਕਾਲਾ, ਬ੍ਰਾਊਨ ਆਦਿ ਹੀ ਤੁਹਾਡੇ ‘ਤੇ ਚੰਗੇ ਲੱਗਣਗੇ।

– ਸੋਨੀ ਮਲਹੋਤਰਾ