ਗੁਰਮਤਿ ਸੰਗੀਤ ਨੂੰ ਸਮਰਪਿਤ ”ਅਮਰ ਮਿਊਜ਼ਿਕ ਅਕੈਡਮੀ” ਸਰੀ ਵਲੋਂ ਪੰਥ ਦੇ ਮਹਾਨ ਤਬਲਾ ਵਾਦਿਕ ਰਜਿੰਦਰ ਪਾਲ ਸਿੰਘ ਉਰਫ਼ ਉਸਤਾਦ ਜਿੰਦੀ ਦਾ ਵਿਸ਼ੇਸ਼ ਸਨਮਾਨ

ਗੁਰਮਤਿ ਸੰਗੀਤ ਨੂੰ ਸਮਰਪਿਤ ”ਅਮਰ ਮਿਊਜ਼ਿਕ ਅਕੈਡਮੀ” ਸਰੀ ਵਲੋਂ ਪੰਥ ਦੇ ਮਹਾਨ ਤਬਲਾ ਵਾਦਿਕ ਰਜਿੰਦਰ ਪਾਲ ਸਿੰਘ ਉਰਫ਼ ਉਸਤਾਦ ਜਿੰਦੀ ਦਾ ਵਿਸ਼ੇਸ਼ ਸਨਮਾਨ 

ਪਿਛਲੇ 24 ਸਾਲ ਤੋਂ ਪੰਥ ਦੀ ਕੀਰਤਨ ਸਿਖਲਾਈ ਅਤੇ ਗੁਰਮਿਤ ਸੰਗੀਤ ਦਾ ਸਫ਼ਲਤਾ ਪੂਰਵਕ ਪ੍ਰਚਾਰ ਕਰ ਰਹੀ ਅਮਰ ਮਿਊਜ਼ਿਕ ਅਕੈਡਮੀ ਵਲੋਂ ਨਨਕਾਣਾ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਜਸਵੰਤ ਸਿੰਘ, ਪਾਲ ਸਿੰਘ (ਉਰਫ਼ ਜੱਸਾ ਪਾਲਾ) ਦੇ ਪੋਤਰੇ ਅਤੇ ਭਾਈ ਪ੍ਰਿਥੀਪਾਲ ਸਿੰਘ ਜੀ ਦੇ ਬੇਟੇ ਰਜਿੰਦਰਪਾਲ ਸਿੰਘ ਉਰਫ਼ ਉਸਤਾਦ ਜਿੰਦੀ ਜੀ ਦੀਆਂ ਕੀਰਤਨ ਪ੍ਰਤੀ ਅਤੇ ਤਬਲੇ ਪ੍ਰਤੀ ਸੇਵਾਵਾਂ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਕੀਤਾ ਗਿਆ। ਜਿਸ ਵਿੱਚ ਅਕੈਡਮੀ ਦੇ ਬੱਚਿਆਂ ਨੇ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕੀਤਾ ਅਤੇ ਤਬਲੇ ਦੀ ਸੇਵਾ ਜਿੰਦੀ ਜੀ ਨੇ ਕੀਤੀ। ਉਪਰੰਤ ਇਸ ਅਕੈਡਮੀ ਦੇ ਸੰਚਾਲਕ ਪ੍ਰੋ. ਗੁਰਦੇਵ ਸਿੰਘ ਅਤੇ ਪ੍ਰੋ, ਅਮਰੀਕ ਸਿੰਘ ਵਲੋਂ ਕੀਰਤਨ ਦੇ ਨਾਲ ਵੀ ਸੇਵਾ ਉਸਤਾਦ ਜਿੰਦੀ ਨੇ ਕੀਤੀ ਇਸ ਸਮਾਗਮ ਵਿੱਚ ਪ੍ਰੋ. ਗੁਰਦੇਵ ਸਿੰਘ ਜੀ ਦੇ ਪੋਤਰੇ ਭਵਤਾਰਨ ਸਿੰਘ ਫੁੱਲ ਵਲੋਂ ਤਬਲੇ ਦੀ ਸੋਲ੍ਹੋ ਆਇਟਮ ਬਾਖੂਬੀ ਪੇਸ਼ ਕੀਤੀ ਗਈ।
ਇਸ ਅਕੈਡਮੀ ਵਿੱਚ ਨੇਤਰਹੀਣ ਅਤੇ ਯਤੀਮ ਬੱਚਿਆਂ ਨੂੰ ਮੁਫ਼ਤ ਵਿਦਿਆ ਦਿੱਤੀ ਜਾਂਦੀ ਹੈ। ਜਿਸ ਵਿੱਚ ਸ਼ਾਸਤਰੀ ਸੰਗੀਤ, ਤਬਲਾ ਅਤੇ ਲਾਈਟ ਮਿਊਜ਼ਿਕ ਦੀ ਸਿਖਲਾਈ ਦੇ ਨਾਲ ਨਾਲ ਰਾਗਾਂ ਵਿੱਚ ਕੀਰਤਨ ਸਿਖਾਇਆ ਜਾਂਦਾ ਹੈ।
ਉਸਤਾਦ ਜਿੰਦੀ ਜੀ ਨੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ 7 ਵੀਕ ਜ਼ਾਰਜ ਬੁਸ਼ ਦੇ ਸਾਹਮਣੇ ਅਮਰੀਕਾ ਵਿਖੇ ਤਬਲੇ ਦਾ ਵਾਦਨ ਕੀਤਾ। ਬੜੀ ਦਿਲਚਸਪ ਗੱਲ ਹੈ ਕਿ ਇਹ ਸਾਰੀ ਸੇਵਾ ਸਿੱਖੀ ਸਰੂਪ ਨੂੰ ਕਾਇਮ ਰੱਖਦਿਆਂ ਹੋਇਆ ਕੀਤੀ ਗਈ। ਅੰਤ ਵਿੱਚ ਇਹਨ੍ਹਾਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ। ਉਸਤਾਦ ਜਿੰਦੀ ਨੂੰ ਇੱਕ ਵਿਸ਼ੇਸ਼ ਅਵਾਰਡ ਦੁਆਰਾ ਸਨਮਾਨਿਤ ਕੀਤਾ ਗਿਆ।
ਪ੍ਰੋ. ਗੁਰਦੇਵ ਸਿੰਘ ਫੁੱਲ ਅਤੇ ਅਮਰੀਕ ਸਿੰਘ ਫੁੱਲ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।