ਡੈਲਟਾ ਵਾਸੀਆਂ ਦੀ ਹਰ ਮੁਸ਼ਕਲ ਹੱਲ ਕਰਾਂਗੇ : ਸਿਲਵੀਆ

ਡੈਲਟਾ ਵਾਸੀਆਂ ਦੀ ਹਰ ਮੁਸ਼ਕਲ ਹੱਲ ਕਰਾਂਗੇ : ਸਿਲਵੀਆ

ਡੈਲਟਾ – ਡੈਲਟਾ ਤੋਂ ਮੇਅਰ ਦੀ ਚੋਣ ਲੜ ਰਹੀ ਉਮੀਦਵਾਰ ਅਤੇ ਮੌਜੂਦਾ ਕੌਂਸਲਰ ਸਿਲਵੀਆ ਵਿਸ਼ਪ ਅਤੇ ਉਸਦੀ ਸਲੇਟ ਨੇ ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ. ਮਿਲਣੀ ਕੀਤੀ। ਇਸ ਸਮੇਂ ਡੈਲਟਾ ਮੇਅਰ ਦੇ ਉਮੀਦਵਾਰ ਸਿਲਵੀਆ ਵਿਸ਼ਪ ਨੇ ਜ਼ੋਰ ਦੇ ਕੇ ਕਿਹਾ ਕਿ ਵਾਪਰ ਲਈ ਡੈਲਟਾ ਨੂੰ ਰਿਚਮੰਡ ਅਤੇ ਵੈਨਕੂਵਰ ਨਾਲ ਜੋੜਨ ਲਈ ਪੁੱਲ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਲੋਕੀਂ ਮੈਸੀ ਟਨਲ ਦੇ ਟਰੈਫਿਕ ਕਰਕੇ ਰਿੰਚਮੰਡ ਜਾਂ ਵੈਨਕੂਵਰ ਰਹਿ ਰਹੇ ਹਨ। ਜੇਕਰ ਇੱਥੇ ਪੁੱਲ ਬਣ ਜਾਵੇ ਤਾਂ ਬਹੁਤ ਲੋਕੀਂ ਡੈਲਟਾ ਵਿੱਚ ਵੱਸਣਾ ਪਸੰਦ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਡੈਲਟਾ ਨੂੰ ਬਹੁਤ ਪਿਆਰ ਕਰਦੇ ਹਾਂ, ਬੱਚਿਆਂ ਦੀਆਂ ਸਰਗਰਮੀਆਂ, ਸਕੂਲਾਂ, ਰਹਿਣ ਲਈ ਕਿਫਾਇਤੀ ਘਰ, ਗਰਾਊਡਾਂ, ਲੋਕਲ ਨੌਕਰੀਆਂ ਅਤੇ ਸਮਾਜਕ ਢਾਂਚਾ ਆਦਿ ਲਈ ਵੱਧ ਤੋਂ ਵੱਧ ਕੰਮ ਕਰਾਂਗੇ। ਅਸੀਂ ਪਹਿਲੇ ਸੌ ਦਿਨਾਂ ਵਿੱਚ ਲੋਕਾਂ ਦੀ ਸਲਾਹ ਲੈ ਕੇ ਉਨ੍ਹਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਦੀ ਸਹੂਲਤ ਲਈ ਹੋਰ ਬੱਸਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਲੋਕੀਂ ਅਰਾਮ ਨਾਲ ਕਾਰ ਤੋਂ ਘੱਟ ਸਮੇਂ ‘ਚ ਵੈਨਕੂਵਰ ਪਹੁੰਚਿਆ ਕਰਨਗੇ। ਉਨ੍ਹਾਂ ਇੱਕ ਸੁਆਲ ਦੇ ਉਤਰ ‘ਚ ਕਿਹਾ ਡੈਲਟਾ ਦੀ ਵੱਧ ਰਹੀ ਆਬਾਦੀ ਨੂੰ ਦੇਖਦਿਆਂ ਅਸੀਂ ਰੀਕਰੀਏਸ਼ਨ ਸੈਂਟਰ ਹੋਰ ਬਣਾਵਾਗੇਂ ਅਤੇ ਲੋਕਾਂ ਦੀ ਸਹੂਲਤ ਲਈ ਹੋਰ ਵੀ ਕੰਮ ਕਰਾਂਗੇ। ਇਸ ਸਿਮਰਨ ਕੌਰ ਵਾਲੀਆ ਪੰਜਾਬੀ ਮੁਟਿਆਰ ਨੇ ਬਹੁਤ ਉਤਸ਼ਾਹ ‘ਚ ਕਿਹਾ ਕਿ ਜਿਥੇ ਅਸੀਂ ਇਹ ਸਾਰੇ ਕੰਮ ਕਰਾਂਗੇ, ਉਥੇ ਪੰਜਾਬੀ ਅਤੇ ਚੀਨੀ ਭਾਸ਼ਾ ਦੇ ਪ੍ਰਸਾਰ ਲਈ ਵੀ ਯਤਨ ਕਰਾਂਗੇ। ਇਸ ਸਮੇਂ ਰੌਬਟ ਨੇ ਕਿਹਾ ਕਿ ਡੈਲਟਾ ‘ਚ ਸੜਕੀ ਸਰੁੱਖਿਆ ਬਹੁਤ ਹੈ ਅਤੇ ਅਸੀਂ ਲੋੜ ਅਨੁਸਾਰ ਹੋਰ ਵੀ ਵਧਾਵਾਂਗੇ। ਇੱਕ ਪ੍ਰਸ਼ਨ ਦੇ ਉਤਰ ‘ਚ ਕਿਹਾ ਕਿ 64 ਅਤੇ 72 ਐਵੀਨਿਊ ਨੂੰ ਲੋੜ ਅਨੁਸਾਰ ਚੌੜਾ ਵੀ ਕੀਤਾ ਜਾਵੇਗਾ ਅਤੇ ਹੋਰ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਉਣ ਜਾਣ ‘ਚ ਸੌਖ ਰਹੇ।