19 ਸਾਲਾ ਵਰਿੰਦਰਪਾਲ ਸਿੰਘ ਗਿੱਲ ਵੀ ਹੋਇਆ ਗੈਂਗ ਹਿੰਸਾ ਦਾ ਸ਼ਿਕਾਰ

19 ਸਾਲਾ ਵਰਿੰਦਰਪਾਲ ਸਿੰਘ ਗਿੱਲ ਵੀ ਹੋਇਆ ਗੈਂਗ ਹਿੰਸਾ ਦਾ ਸ਼ਿਕਾਰ

ਪੁਲਿਸ ਦੀ ਢਿੱਲੀ ਕਾਰਵਾਈ ਬਾਰੇ ਆਮ ਲੋਕਾਂ ‘ਚ ਭਾਰੀ ਰੋਸ

ਮਿਸ਼ਨ : (ਬਰਾੜ-ਭਗਤਾ ਭਾਈ ਕਾ): ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਵਿੱਚ ਪਿਛਲੇ ਢਾਈ ਦਹਾਕਿਆਂ ਤੋਂ ਲਗਾਤਾਰ ਜਾਰੀ ਹਿੰਸਕ ਘਟਨਾਵਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ।
ਹੁਣ 19 ਸਾਲਾ ਵਰਿੰਦਰਪਾਲ ਸਿੰਘ ਗਿੱਲ ਨਾਂਅ ਦੇ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਇਸ ਗੈਂਗ ਹਿੰਸਾ ਦਾ ਸ਼ਿਕਾਰ ਹੋਣਾ ਗਿਆ।
ਬੀਤੀ ਪਿਛਲੀ ਰਾਤ 19 ਸਾਲਾ ਵਰਿੰਦਰਪਾਲ ਸਿੰਘ ਗਿੱਲ (ਵੀ.ਪੀ.) ਦੀ ਅਣਪਛਾਤਿਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਕਰੀਬ ਰਾਤ 9 ਵਜੇ ਮਿਲੀ ਜਿਸ ਤੋਂ ਬਾਅਦ ਮਿਸ਼ਨ ਆਰ. ਸੀ. ਐਮ. ਪੀ. ਤੁਰੰਤ ਘਟਨਾ ਸਥਾਨ ਮਿਸ਼ਨ ਜੈਨਸ਼ਨ ਮਾਲ ਵਿਖੇ ਪਹੁੰਚੀ ਜਿੱਥੇ ਸਿਲਵਰ ਸਿਟੀ ਸਿਨੇਮਾ ਹਾਲ ਦੀ ਪਾਰਕਿੰਗ ਵਿੱਚ ਗਿੱਲ (ਵੀ.ਪੀ.) ਪਿੱਕ-ਅੱਪ ਟਰੱਕ ਵਿੱਚ ਗੋਲੀਆਂ ਨਾਲ ਗੰਭੀਰ ਜ਼ਖਮੀ ਸੀ।
ਐਮਰਜੈਂਸੀ ਸੇਵਾ ਅਧਿਕਾਰੀਆਂ ਦੇ ਪਹੁੰਚਣ ਤੱਕ ਵਰਿੰਦਰਪਾਲ ਸਿੰਘ ਗਿੱਲ ਜ਼ਿੰਦਗੀ ਦੀ ਲੜਾਈ ਹਾਰ ਚੁੱਕਾ ਸੀ। ਇਥੇ ਇਹ ਦੱਸਣਯੋਗ ਹੈ ਕਿ ਸਿਰਫ ਸਾਲ 2018 ਵਿੱਚ ਗੈਂਗ ਹਿੰਸਾ ‘ਚ ਕਈ ਪੰਜਾਬੀ ਨੌਜਵਾਨਾਂ ਨੂੰ ਆਪਣੀ ਜਾਨ ਗੁਵਾਉਣੀ ਪਈ ਹੈ ਅਤੇ ਇਨ੍ਹਾਂ ਕਤਲਾਂ ‘ਚ ਅਜੇ ਤੱਕ ਕੋਈ ਉੱਗ-ਸੁੱਘ ਦਾ ਪਤਾ ਨਹੀਂ ਲਗਾਇਆ ਜਾ ਸਕਿਆ।
ਪਿਛਲੇ ਮਹੀਨੇ ਤੋਂ ਐਬਟਸਫੋਰਡ ਪੁਲਿਸ ਵਲੋਂ ਵਰਿੰਦਰਪਾਲ ਗਿੱਲ (ਵੀ.ਪੀ) ਬਾਰੇ ਆਮ ਲੋਕਾਂ ਨੂੰ ਇਸ ਦੀਆਂ ਕਾਰਵਾਈਆਂ ਬਾਰੇ ਸੁਚੇਤ ਕਰਕੇ ਕਿਹਾ ਜਾ ਰਿਹਾ ਸੀ ਕਿ ਜੇ ਇਸ ਨੂੰ ਪਬਲਿਕ ਥਾਵਾਂ ‘ਤੇ ਵੇਖਿਆ ਜਾਵੇ ਤਾਂ ਤੁਰੰਤ 911 ਨੰਬਰ ‘ਤੇ ਫੋਨ ਕਰਕੇ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਲੋਕਾਂ ਨੂੰ ਇਸ ਤੋਂ ਦੂਰੀ ਬਣਾਈ ਰੱਖਣ ਲਈ ਵੀ ਵਾਰ ਵਾਰ ਕਿਹਾ ਜਾ ਰਿਹਾ ਸੀ।
ਪੁਲੀਸ ਦੀਆਂ ਅਜਿਹੀਆਂ ਹੈਰਾਨ ਕਰ ਦੇਣ ਵਾਲੀਆਂ ਸੂਚਨਾਵਾਂ ਸੁਣਕੇ ਆਮ ਲੋਕਾਂ ਵਿੱਚ ਪੁਲਿਸ ਦੀ ਢਿੱਲੀ ਕਾਰਵਾਈ ਬਾਰੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੋ ਵੀ ਗੈਂਗ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਹੋ ਰਿਹਾ ਹੈ ਅਤੇ ਦੂਜਾ ਕਾਰਨ ਹੈ ਕਿ ਸਿਆਸਤਦਾਨਾਂ ਵਲੋਂ ਪੁਲਿਸ ਦੀ ਜਵਾਬਦੇਹੀ ਨਾ ਕਰਨਾ ਹੈ। ਹੁਣ ਆਮ ਲੋਕ ਗੈ੬ਗ ਹਿੰਸਾ ਕਾਰਨ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਵੀ ਸੁਰਖਿੱਅਤ ਨਹੀਂ ਸਮਝ ਰਹੇ।