Copyright © 2019 - ਪੰਜਾਬੀ ਹੇਰਿਟੇਜ
ਕਰੋ ਘਰ ਦਾ ਖ਼ਿਆਲ

ਕਰੋ ਘਰ ਦਾ ਖ਼ਿਆਲ

– ਕਰੰਟ ਤੋਂ ਬਚਣ ਲਈ ਜੇ ਘਰ ਵਿਚ ਅਰਥਿੰਗ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦਾ ਪ੍ਰਬੰਧ ਕਰੋ।
– ਘਰ ਦੇ ਰੰਗ, ਖਾਸ ਕਰਕੇ ਘਰ ਦੇ ਬਾਹਰਲੇ ਪਾਸੇ ਵਾਟਰਪਰੂਫ ਰੰਗ ਕਰਵਾਓ।
– ਜੇ ਬਾਹਰ ਬਾਲਕੋਨੀ ਆਦਿ ਵਿਚ ਮਾਰਬਲ ਲੱਗਾ ਹੈ ਤਾਂ ਉਸ ਦੀ ਸਫਾਈ ‘ਤੇ ਵਿਸ਼ੇਸ਼ ਧਿਆਨ ਦਿਓ। ਮਾਰਬਲ ਦਾ ਰੰਗ ਬਦਲ ਸਕਦਾ ਹੈ। ਜੇ ਟਾਇਲਾਂ ਲੱਗੀਆਂ ਹਨ ਤਾਂ ਟੁੱਟੀਆਂ ਟਾਇਲਾਂ ਨੂੰ ਬਦਲਵਾ ਲਓ, ਨਹੀਂ ਤਾਂ ਪਾਣੀ ਟੁੱਟੀਆਂ ਟਾਇਲਾਂ ਵਿਚ ਜਮ੍ਹਾਂ ਹੋ ਸਕਦਾ ਹੈ, ਜੋ ਬਾਕੀ ਟਾਇਲਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।
– ਘਰ ਵਿਚ ਕੋਈ ਟੁੱਟਿਆ ਡੱਬਾ, ਗਮਲਾ ਅਜਿਹਾ ਨਾ ਹੋਵੇ, ਜਿਸ ਵਿਚ ਪਾਣੀ ਰੁਕਿਆ ਰਹੇ ਅਤੇ ਉਥੇ ਡੇਂਗੂ ਦੇ ਮੱਛਰ ਆਪਣਾ ਘਰ ਬਣਾ ਲੈਣ।
– ਘਰ ਵਿਚ ਸਵਿੱਚ, ਤਾਰਾਂ, ਪਲੱਗ ਜੇ ਠੀਕ ਨਾ ਹੋਣ ਤਾਂ ਪਹਿਲਾਂ ਹੀ ਠੀਕ ਕਰਵਾ ਲਓ।
– ਘਰ ਵਿਚ ਕਿਤੇ ਕੋਈ ਸੁਰਾਖ ਦਿਖਾਈ ਦੇਵੇ ਤਾਂ ਤੁਰੰਤ ਸੀਮੈਂਟ ਨਾਲ ਉਸ ਨੂੰ ਭਰਵਾ ਲਓ ਤਾਂ ਕਿ ਬਰਸਾਤੀ ਕੀੜੇ ਨਾ ਆ ਸਕਣ।
– ਜੇ ਘਰ ਵਿਚ ਗਲੀਚਾ ਵਿਛਿਆ ਹੋਵੇ ਤਾਂ ਉਸ ਨੂੰ ਬਰਸਾਤਾਂ ਤੋਂ ਪਹਿਲਾਂ ਇਕੱਠਾ ਕਰਕੇ ਪਲਾਸਟਿਕ ਦੀ ਸ਼ੀਟ ਨਾਲ ਢਕ ਦਿਓ ਤਾਂ ਕਿ ਨਮੀ ਨਾ ਆ ਸਕੇ।
– ਜੇ ਤੁਹਾਡੇ ਘਰ ਲੈਦਰ ਸੋਫਾ ਹੈ ਤਾਂ ਹਰ 15 ਦਿਨਾਂ ਬਾਅਦ ਕਵਰ ਨੂੰ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
– ਪਰਦਿਆਂ ਨੂੰ ਮੋੜ ਕੇ ਡੋਰੀ ਨਾਲ ਬੰਨ੍ਹ ਦਿਓ। ਧੂੜ-ਮਿੱਟੀ ਜੰਮਣ ‘ਤੇ ਉਨ੍ਹਾਂ ਨੂੰ ਵੈਕਿਊਮ ਕਲੀਨਰ ਨਾਲ ਸਾਫ਼ ਕਰੋ। ਬਰਸਾਤਾਂ ਵਿਚ ਪਰਦੇ ਧੋਣ ‘ਤੇ ਉਨ੍ਹਾਂ ਨੂੰ ਸੁਕਾਉਣਾ ਮੁਸ਼ਕਿਲ ਹੁੰਦਾ ਹੈ।
– ਜੁੱਤੀਆਂ ਵਿਚ ਅਖ਼ਬਾਰ ਤੁੰਨ ਦਿਓ ਤਾਂ ਕਿ ਨਮੀ ਤੋਂ ਬਚੀਆਂ ਰਹਿਣ। ਗਿੱਲੀ ਜੁੱਤੀ ਪਹਿਨਣ ਨਾਲ ਪੈਰਾਂ ਵਿਚ ਸੰਕ੍ਰਮਣ ਹੋ ਸਕਦਾ ਹੈ।
– ਜੁੱਤੀਆਂ ਵਾਲੇ ਰੈਕ ਵਿਚ ਘੱਟ ਪਾਵਰ ਵਾਲਾ ਬਲਬ ਲਗਾਓ, ਜਿਸ ਨਾਲ ਉਸ ਵਿਚ ਨਮੀ ਨਹੀਂ ਰਹੇਗੀ।
– ਕੂਲਰ ਦਾ ਪਾਣੀ ਹਫਤੇ ਵਿਚ ਇਕ ਵਾਰ ਕੱਢ ਕੇ, ਸਾਫ਼ ਕਰਕੇ ਉਸ ਵਿਚ ਮਿੱਟੀ ਦਾ ਤੇਲ ਜਾਂ ਤਾਰਪੀਨ ਦਾ ਤੇਲ ਪਾਓ ਤਾਂ ਕਿ ਮੱਛਰ ਨਾ ਪਣਪ ਸਕੇ।