ਰੁਝਾਨ ਖ਼ਬਰਾਂ
ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਗਿਆ ਡਾਕਘਰ ਦਾ ਨਾਮ

ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਗਿਆ ਡਾਕਘਰ ਦਾ ਨਾਮ

ਹਿਊਸਟਨ- ਅਮਰੀਕਾ ਦੇ ਪੱਛਮੀ ਹਿਊਸਟਨ ਵਿੱਚ ਇੱਕ ਡਾਕਘਰ ਦਾ ਨਾਮ ਬਦਲ ਕੇ ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਰੱਖ ਦਿੱਤਾ ਗਿਆ ਹੈ, ਜਿਸ ਦਾ 2019 ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਤਿੰਨ ਬੱਚਿਆਂ ਦੇ ਪਿਤਾ 42 ਸਾਲਾ ਸੰਦੀਪ ਧਾਲੀਵਾਲ ਨੂੰ 27 ਸਤੰਬਰ 2019 ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਡਿਊਟੀ ‘ਤੇ ਤੈਨਾਤ ਸੀ। ਸੰਦੀਪ 2015 ਵਿੱਚ ਉਸ ਵੇਲੇ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਸ ਨੂੰ ਡਿਊਟੀ ਦੌਰਾਨ ਪੱਗ ਬੰਨਣ ਅਤੇ ਦਾੜ੍ਹੀ ਰੱਖਣ ਦਾ ਅਧਿਕਾਰ ਮਿਲ ਗਿਆ ਸੀ।