ਰੁਝਾਨ ਖ਼ਬਰਾਂ
ਪੰਜਾਬ ਦੀ ਜੰਮਪਲ ਸ਼੍ਰੀ ਸੈਣੀ ਨੇ ਅਮਰੀਕਾ ਵਿਚ ‘ਮਿਸ ਵਰਲਡ ਅਮਰੀਕਾ 2021’ ਦਾ ਤਾਜ ਆਪਣੇ ਨਾਮ ਕੀਤਾ

ਪੰਜਾਬ ਦੀ ਜੰਮਪਲ ਸ਼੍ਰੀ ਸੈਣੀ ਨੇ ਅਮਰੀਕਾ ਵਿਚ ‘ਮਿਸ ਵਰਲਡ ਅਮਰੀਕਾ 2021’ ਦਾ ਤਾਜ ਆਪਣੇ ਨਾਮ ਕੀਤਾ

ਵਾਸ਼ਿੰਗਟਨ : ਪੰਜਾਬ ਦੀ ਜੰਮਪਲ ਸ਼੍ਰੀ ਸੈਣੀ ਨੇ ‘ਮਿਸ ਵਰਲਡ ਅਮਰੀਕਾ-2021’ ਦਾ ਤਾਜ ਆਪਣੇ ਨਾਮ ਕਰ ਲਿਆ ਹੈ। ਅਜਿਹਾ ਕਰਨ ਵਾਲੀ ਉਹ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਮੁਟਿਆਰ ਬਣ ਗਈ ਹੈ, ਜਿਸ ਨੇ ਮਿਸ ਵਰਲਡ ਕੰਟੈਸਟ ਵਿੱਚ ਅਮਰੀਕਾ ਦੀ ਨੁਮਾਇੰਦਗੀ ਕੀਤੀ। ਅਮਰੀਕਾ ਦੇ ਲਾਸ ਏਂਜਲਸ ਵਿੱਚ ਆਯੋਜਤ ਕੀਤੇ ਗਏ ‘ਮਿਸ ਵਰਲਡ ਅਮਰੀਕਾ-2021’ ਦੇ ਤਾਜਪੋਸ਼ੀ ਸਮਾਗਮ ਦੌਰਾਨ ਸ੍ਰੀ ਸੈਣੀ ਨੂੰ 2017 ਦੀ ਮਿਸ ਵਰਲਡ ਡਾਇਨਾ ਹੇਡਨ ਅਤੇ 2013 ਦੀ ਮਿਸ ਵਰਲਡ ਕੈਨੇਡਾ ਤਾਨਿਆ ਮੇਮੇ ਵੱਲੋਂ ਤਾਜ ਪਹਿਨਾਇਆ ਗਿਆ।