ਰੁਝਾਨ ਖ਼ਬਰਾਂ
ਅਸਥਾਈ ਵੀਜ਼ਾ ਜਾਰੀ ਕਰ ਕੇ ਟਰੱਕ ਡਰਾਈਵਰਾਂ ਦੀ ਕਮੀ ਦੂਰ ਕਰਾਂਗੇ : ਬੋਰਿਸ ਜੌਨਸਨ

ਅਸਥਾਈ ਵੀਜ਼ਾ ਜਾਰੀ ਕਰ ਕੇ ਟਰੱਕ ਡਰਾਈਵਰਾਂ ਦੀ ਕਮੀ ਦੂਰ ਕਰਾਂਗੇ : ਬੋਰਿਸ ਜੌਨਸਨ

ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਨਿਯਮਾਂ ਨੂੰ ਸਮੀਖਿਆ ਦੇ ਘੇਰੇ ‘ਚ ਲਿਆਉਣਗੇ। ਟਰੱਕ ਡਰਾਈਵਰਾਂ ਦੀ ਕਮੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਆਰਜ਼ੀ ਵੀਜ਼ੇ ਜਾਰੀ ਕਰਨ ਦੇ ਸੰਕੇਤ ਦਿੱਤੇ ਹਨ ਤਾਂਕਿ ਡਰਾਈਵਰਾਂ ਦੀ ਕਮੀ ਨਾਲ ਬਰਤਾਨੀਆ ‘ਚ ਪੈਟਰੋਲ, ਡੀਜ਼ਲ ਤੇ ਗੈਸ ਦੀ ਸਪਲਾਈ ‘ਚ ਪਰੇਸ਼ਾਨੀ ਹੋਣ ਨਾਲ ਹੋਈ ਤੇਲ ਦੀ ਕਿੱਲਤ ਨੂੰ ਦੂਰ ਕੀਤਾ ਜਾ ਸਕੇ। ਬਰਤਾਨੀਆ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 5000 ਵਿਦੇਸ਼ੀ ਟਰੱਕ ਡਰਾਈਵਰਾਂ ਤੇ 5500 ਪੋਲਟਰੀ ਕਾਮਿਆਂ ਲਈ ਉਹ ਆਰਜ਼ੀ ਵੀਜ਼ਾ ਜਾਰੀ ਕਰੇਗਾ। ਡਰਾਈਵਰਾਂ ਤੇ ਪੋਲਟਰੀ ਕਾਮਿਆਂ ਦੀ ਕਮੀ ਨਾਲ ਗੈਸ ਸਟੇਸ਼ਨਾਂ ‘ਚ ਈਂਧਣ ਦੀ ਸਪਲਾਈ ‘ਚ ਅੜਿੱਕਾ ਤੇ ਖ਼ੁਰਾਕੀ ਉਤਪਾਦਨ ‘ਚ ਮੁਸ਼ਕਲ ਪੈਦਾ ਹੋ ਗਈ ਹੈ।