ਰੁਝਾਨ ਖ਼ਬਰਾਂ
45 ਫੀਸਦੀ ਬ੍ਰਿਟਿਸ਼ ਕੋਲੰਬੀਆ ਵਾਸੀ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਸਮੱਰਥਨ ਕਰਨ ਲੱਗੇ

45 ਫੀਸਦੀ ਬ੍ਰਿਟਿਸ਼ ਕੋਲੰਬੀਆ ਵਾਸੀ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਸਮੱਰਥਨ ਕਰਨ ਲੱਗੇ

ਵੈਨਕੂਵਰ, (ਪਰਮਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ‘ਚ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਸ਼ੁਰੂ ਤੋਂ ਹੀ ਸਖ਼ਤ ਵਿਰੋਧ ਹੁੰਦਾ ਆਇਆ ਹੈ। ਪਰ ਹੁਣ ਇੱਕ ਤਾਜ਼ਾ ਸਰਵੇਖਣ ਅਨੁਸਾਰ 45 ਫੀਸਦੀ ਬੀ.ਸੀ. ਵਾਸੀ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰਾਜੈਕਟ ਦਾ ਪੂਰਨ ਸਮੱਰਥਨ ਕਰਨ ਲੱਗੇ ਹਨ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ 34 ਫੀਸਦੀ ਰਹਿ ਗਈ ਹੈ। ਰਿਸਰਚ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਵੱਖ ਵੱਖ ਖੇਤਰਾਂ ‘ਚ ਇਸ ਦਾ ਵਿਰੋਧ ਅਤੇ ਸਮੱਰਥਨ ਵੱਖੋ-ਵੱਖ ਹੈ। ਉੱਤਰੀ ਅਤੇ ਦੱਖਣੀ ਬੀ.ਸੀ. ਦੇ ਲੋਕ 60 ਤੋਂ 54 ਫੀਸਦੀ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰਾਜੈਕਟ ਦਾ ਸਮੱਰਥਨ ਕਰ ਰਹੇ ਹਨ ਜਦੋਂ ਕਿ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ‘ਚ 42 ਫੀਸਦੀ ਲੋਕ ਇਸ ਦੇ ਸਮੱਰਥਨ ‘ਚ ਹਨ। ਹਲਾਂਕਿ 65 ਫੀਸਦੀ ਬੀ.ਸੀ. ਵਾਸੀਆਂ ਦਾ ਇਹ ਵੀ ਮੰਨਣਾ ਹੈ ਕਿ ਇਸ ਪ੍ਰਾਜੈਕਟ ਦੇ ਵਿਸਥਾਰ ਦੌਰਾਨ ਵੱਡੀ ਗਿਣਤੀ ‘ਚ ਨੌਕਰੀਆਂ ਵੀ ਮਿਣਗੀਆਂ ਪਰ 55 ਫੀਸਦੀ ਲੋਕ ਫੈਡਰਲ ਸਰਕਾਰ ਦੇ ਪ੍ਰਬੰਧਾਂ ਤੋਂ ਨਾਰਾਜ਼ ਹਨ। 47 ਫੀਸਦੀ ਲੋਕਾਂ ਨੇ ਇਸ ਗੱਲ ‘ਤੇ ਵੀ ਜ਼ੋਰ ਪਾਇਆ ਕਿ ਪਾਈਪਲਾਈਨ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ‘ਚ ਲੈ ਆਵੇਗੀ। ਜ਼ਿਕਰਯੋਗ ਹੈ ਕਿ ਸਾਲ 2018 ‘ਚ ਫੈਡਰਲ ਸਰਕਾਰ ਨੇ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰਾਜੈਕਟ ਨੂੰ 4,6 ਬਿਲੀਅਨ ਡਾਲਰ ‘ਚ ਖਰੀਦਿਆ ਸੀ ਅਤੇ ਵਿਰੋਧ ਪ੍ਰਦਰਸ਼ਨਾਂ, ਪਾਈਪਲਾਈਨ ਦੇ ਵਿਸਥਾਰ ‘ਚ ਦੇਰੀ, ਅਦਾਲਤੀ ਚਣੌਤੀਆਂ ਦੇ ਚੱਲਦੇ ਇਹ ਪ੍ਰਾਜੈਕਟ ਦੀ ਅਨੁਮਾਨਤ ਲਾਗਤ ਹੁਣ ਵਧਾ ਕੇ 12.6 ਬਿਲੀਅਨ ਡਾਲਰ ਰੱਖੀ ਗਈ ਹੈ।