ਰੁਝਾਨ ਖ਼ਬਰਾਂ
ਬੀ.ਸੀ. ਦੇ ਬਜ਼ੁਰਗਾਂ ਨੇ ਰੈਲੀ ਕੱਢ ਕੇ ਕੋਵਿਡ-19 ਟੀਕਾ ਲਗਵਾਉਣ ਲਈ ਕੀਤਾ ਲੋਕਾਂ ਨੂੰ ਜਾਗਰੂਕ

ਬੀ.ਸੀ. ਦੇ ਬਜ਼ੁਰਗਾਂ ਨੇ ਰੈਲੀ ਕੱਢ ਕੇ ਕੋਵਿਡ-19 ਟੀਕਾ ਲਗਵਾਉਣ ਲਈ ਕੀਤਾ ਲੋਕਾਂ ਨੂੰ ਜਾਗਰੂਕ

ਵੈਨਕੂਵਰ, (ਪਰਮਜੀਤ ਸਿੰਘ): ਕੈਨੇਡਾ ਦੇ ਕਈ ਸ਼ਹਿਰਾਂ ‘ਚ ਜਿਥੇ ਕੋਵਿਡ-19 ਵੈਕਸੀਨ ਅਤੇ ਪਾਬੰਦੀਆਂ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ ਉਥੇ ਹੀ ਬੀ.ਸੀ. ‘ਚ ਸੇਮੀਹਾਮੂ ਦੇ ਬਜ਼ੁਰਗਾਂ ਵਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਉਨ੍ਹਾਂ ਨੇ ਵਾਈਟ ਰੌਕ ਵਿਖੇ ਲੋਕਾਂ ਨੂੰ ਵੈਕਸੀਨੇਟ ਲਈ ਉਤਸ਼ਾਹਤ ਕਰਨ ਲਈ ਰੈਲੀ ਕੱਢੀ।
ਇਸ ਰੈਲੀ ਦੀ ਅਗਵਾਈ 90 ਸਾਲ ਦੀ ਬਜ਼ੁਰਗ ਜੂਲੀ ਮਹਲਰ ਨੇ ਕੀਤੀ ਅਤੇ 20 ਦੇ ਕਰੀਬ ਬਜ਼ੁਰਗਾਂ ਨੇ ਵੈਕਸੀਨੇਟ ਕਰਵਾਉਣ ਸਬੰਧੀ ਸਾਈਨ ਬੋਰਡ ਫੜ੍ਹੇ ਹੋਏ ਸਨ। ਜਿਸ ਤੇ ਲਿਖਿਆ ਸੀ ਕਿ ”ਡਰੋ ਨਾ, ਟੀਕਾ ਲਗਵਾਓ” ”ਆਪਣਾ ਯੋਗਦਾਨ ਪਾਓ ਵੈਕਸੀਨ ਲਗਵਾਓ ਅਤੇ ਕੋਵਿਡ-19 ਦਾ ਟੀਕਾ ਹੀ ਜਾਨਾਂ ਬਚਾ ਸਕਦਾ ਹੈ” ਆਦਿ। ਜੂਲੀ ਮਹਲਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ‘ਚ ਇਕਲੌਤੀ ਹੈ ਜਿਸ ਨੇ ਕੋਵਿਡ-19 ਦੇ ਦੋਵੇਂ ਸ਼ਾਟ ਲਏ ਹਨ।
ਜੂਲੀ ਨੇ ਕਿਹਾ ਕਿ ਰੈਲੀ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕਿ ਇਹ ਯੋਗਨਾ ਬਣਾਈ ਸੀ ਕਿ ਅਸੀਂ ਕਿਵੇਂ ਲੋਕਾਂ ਨੂੰ ਜੋ ਅਜੇ ਵੀ ਵੈਕਸੀਨ ਤੋਂ ਡਰ ਰਹੇ ਹਨ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ, ਉਨ੍ਹਾਂ ‘ਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਤਾਂ ਕਿ ਇਸ ਮਹਾਂਮਾਰੀ ਤੋਂ ਸਾਨੂੰ ਸਭ ਨੂੰ ਜਲਦ ਛੁਟਕਾਰਾ ਮਿਲੇ। ਜੂਲੀ ਨੇ ਕਿਹਾ ਰੈਲੀ ਦੌਰਾਨ ਲੋਕਾਂ ਵਲੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਿਆ ਕਈ ਲੋਕਾਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਵੈਕਸੀਨ ਲੈਣ ਦਾ ਵਾਅਦਾ ਕੀਤਾ। ਜੂਲੀ ਨੇ ਕਿਹਾ ਕਿ ਹਾਲ ਹੀ ‘ਚ ਵੈਕਸੀਨ ਪਾਸਪੋਰਟ ਦਾ ਹਰ ਜਗ੍ਹਾ ਵਿਰੋਧ ਕੀਤਾ ਗਿਆ ਜੋ ਕਿ ਕਾਫੀ ਨਿਰਾਸ਼ਾਜਨਕ ਸੀ।
ਇਸੇ ਲਈ ਅਸੀਂ ਸਭ ਨੇ ਮਿਲਕੇ ਇੱਕ ਜਾਗਰੂਕਤਾ ਰੈਲੀ ਕੱਢਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਸ਼ਾਇਦ ਸਾਡੇ ਵਲੋਂ ਕੀਤੀ ਪਹਿਲ ਹੋਰਾਂ ਨੂੰ ਵੀ ਉਤਸ਼ਾਹਤ ਕਰੇ ਅਤੇ ਹੋਰ ਲੋਕ ਵੀ ਲੋਕਾਂ ਨੂੰ ਵੈਕਸੀਨ ਲਗਾਉਣ ਸਬੰਧੀ ਉਤਸ਼ਾਹਤ ਕਰਨ ਲਈ ਵੱਖ ਵੱਖ ਉਪਰਾਲੇ ਕਰਨਗੇ