ਰੁਝਾਨ ਖ਼ਬਰਾਂ
ਸਰੀ ਦੇ 84.6 ਫੀਸਦੀ ਲੋਕਾਂ ਦੇ ਲੱਗੀਆਂ ਕੋਵਿਡ-19 ਦੀਆਂ ਦੋਵੇਂ ਡੋਜ਼ਾਂ

ਸਰੀ ਦੇ 84.6 ਫੀਸਦੀ ਲੋਕਾਂ ਦੇ ਲੱਗੀਆਂ ਕੋਵਿਡ-19 ਦੀਆਂ ਦੋਵੇਂ ਡੋਜ਼ਾਂ

ਵੈਨਕੂਵਰ, (ਪਰਮਜੀਤ ਸਿੰਘ): ਬੀ.ਸੀ.ਸੀ.ਡੀ.ਸੀ. ਦੇ ਅੰਕੜਿਆਂ ਅਨੁਸਾਰ ਸਰੀ ਦੇ 84.6 ਵਸਨੀਕਾਂ ਨੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾ ਲਈਆਂ ਹਨ। 4 ਅਕਤੂਬਰ ਤੱਕ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਵੀ ਵੱਡੀ ਗਿਣਤੀ ‘ਚ ਵੈਕਸੀਨ ਦਿੱਤੀ ਜਾ ਚੁੱਕੀ ਹੈ। ਅੰਕੜਿਆਂ ਅਂੁਸਾਰ ਉੱਤਰੀ ਸਰੀ ‘ਚ 81 ਫੀਸਦੀ, ਵੇਲੀ ‘ਚ 85 ਫੀਸਦੀ, ਗਿਲਫੋਰਡ ‘ਚ 81 ਫੀਸਦੀ,, ਵੈਸਟ ਨਿਊਟਰ ‘ਚ 86 ਫੀਸਦੀ , ਪੂਰਬੀ ਨਿਊਟਨ ‘ਚ 86 ਫੀਸਦੀ, ਫਲੀਟਵੁੱਡ ‘ਚ 86 ਫੀਸਦੀ, ਕਲੋਵਰਡੇਲ 84 ਫੀਸਦੀ, ਪੈਨੋਰਮਾ 88 ਫੀਸਦੀ ਅਤੇ ਸਾਊਥ ਸਰੀ ‘ਚ 84 ਫੀਸਦੀ ਲੋਕਾਂ ਦੇ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ।