ਰੁਝਾਨ ਖ਼ਬਰਾਂ
ਭਾਰਤ ‘ਚ ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ ਦਾ ਰੋਹ ਵਧਿਆ

ਭਾਰਤ ‘ਚ ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ ਦਾ ਰੋਹ ਵਧਿਆ

ਲਖੀਮਪੁਰ ਖੀਰੀ ਵਿਚ ਭਾਜਪਾ ਸਰਕਾਰ ਨੇ ਬੁਰਛਾਗਰਦੀ ਦੀਆਂ ਹੱਦਾਂ ਪਾਰ ਕੀਤੀਆਂ

ਨਵੀਂ ਦਿੱਲੀ : ਆਪਣੇ ਹੱਕਾਂ ਲਈ ਸ਼ਾਂਤੀ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੇ ਆਪਣੇ ਕਾਰਾਂ ਦੇ ਕਾਫਲੇ ਹੇਠ ਦਰੜ ਦਿੱਤਾ। ਇਸ ਕਤਲਕਾਂਡ ਵਿਚ 4 ਕਿਸਾਨਾਂ ਅਤੇ ਇਕ ਪੱਤਰਕਾਰ ਦੀ ਮੌਤ ਹੋ ਗਈ ਜਦ ਕਿ ਦਰਜਨ ਤੋਂ ਵੱਧ ਲੋਕਾਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ ਸਨ। ਸੰਯੁਕਤ ਕਿਸਾਨ ਮੋਰਚਾ ਅਨੁਸਾਰ ਮ੍ਰਿਤਕ ਕਿਸਾਨਾਂ ਦੀ ਪਛਾਣ ਗੁਰਵਿੰਦਰ ਸਿੰਘ , ਲਵਪ੍ਰੀਤ ਸਿੰਘ, ਦਲਜੀਤ ਸਿੰਘ ਤੇ ਨਛੱਤਰ ਸਿੰਘ ਵਜੋਂ ਹੋਈ ਹੈ।
ਭਾਰਤ ਦੇ ਗ੍ਰਹਿ ਰਾਜ ਦੇ ਲੜਕੇ ਮੰਤਰੀ ਅਜੈ ਮਿਸ਼ਰਾ ਨੇ ਇਸ ਘਟਨਾ ਤੋਂ ਹਫਤਾ ਪਹਿਲਾਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਗੈਰਜ਼ਰੂਰੀ ਦੱਸਦਿਆਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ‘ਸੁਧਰ ਜਾਣ, ਨਹੀਂ ਤਾਂ ਉਹ ਉਨ੍ਹਾਂ ਨੂੰ ਦੋ ਮਿੰਟਾਂ ਵਿਚ ਸੁਧਾਰ ਦੇਵੇਗਾ’। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਕੇਵਲ ਕੇਂਦਰੀ ਮੰਤਰੀ ਜਾਂ ਲੋਕ ਸਭਾ ਦਾ ਮੈਂਬਰ ਨਹੀਂ ਹੈ ਸਗੋਂ ‘ਕੁਝ ਹੋਰ ਵੀ ਹੈ। ਕਿਸਾਨਾਂ ਵਿਚ ਇਸ ਬਿਆਨ ਕਾਰਨ ਭਾਰੀ ਰੋਸ ਸੀ। ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰਿਆ ਦਾ ਉਸ ਇਲਾਕੇ ਵਿਚ ਦੌਰਾ ਸੀ ਤੇ ਕਿਸਾਨ ਤਿਕੁਨੀਆ-ਬਨਬੀਰਪੁਰ ਮਾਰਗ ਤੇ ਇਸ ਦੌਰੇ ਦਾ ਵਿਰੋਧ ਕਰ ਰਹੇ ਸਨ ਜਦ ਦਨਦਨਾਉਂਦੀਆਂ ਕਾਰਾਂ/ਗੱਡੀਆਂ ਉਨ੍ਹਾਂ ਤੇ ਚੜ੍ਹ ਗਈਆਂ। ਅਜੈ ਮਿਸ਼ਰਾ ਨੇ ਇਸ ਘਟਨਾ ਤੋਂ ਤੁਰਤ ਬਾਅਦ ਦਾਅਵਾ ਕਰ ਦਿੱਤਾ ਕਿ ਕਿਸਾਨਾਂ ਨੇ ਭਾਜਪਾ ਆਗੂਆਂ ਦੇ ਕਾਫਲੇ ਉਤੇ ਪੱਥਰਾਓ ਕੀਤਾ ਸੀ ਜਿਸ ਕਾਰਨ ਗੱਡੀਆਂ ਪਲਟ ਗਈਆਂ ਤੇ ਹਾਦਸਾ ਵਾਪਰ ਗਿਆ। ਇਸ ਪਿੱਛੋਂ ਵੱਡੀ ਗਿਣਤੀ ਟੀ.ਵੀ. ਚੈਨਲਾਂ ਨੇ ਵੀ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਦਿੱਤਾ ਪਰ ਅਗਲੇ ਦਿਨ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਨੇ ਸਾਰਾ ਸੱਚ ਸਾਹਮਣੇ ਲਿਆ ਦਿੱਤਾ। ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸਾਨ ਮੰਤਰੀ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਸ਼ਾਂਤੀਪੂਰਨ ਵਾਪਸ ਪਰਤ ਰਹੇ ਸਨ ਤੇ ਅਚਾਨਕ ਪਿੱਛੋਂ ਆਈਆਂ ਕੁਝ ਗੱਡੀਆਂ ਉਨ੍ਹਾਂ ਨੂੰ ਦਰੜਦੀਆਂ ਤੇਜ਼ੀ ਨਾਲ ਲੰਘ ਗਈਆਂ। ਕੁਝ ਦੂਰੀ ਉਤੇ ਕਿਸਾਨਾਂ ਨੇ ਗੱਡੀਆਂ ਨੂੰ ਘੇਰ ਲਿਆ ਤੇ ਆਸ਼ੀਸ਼ ਮਿਸ਼ਰਾ ਦੇ ਡਰਾਇਵਰ ਤੇ ਦੋ ਭਾਜਪਾ ਆਗੂਆਂ ਨੂੰ ਕੁੱਟ-ਕੁੱਟ ਮਾਰ ਮੁਕਾਇਆ। ਹਾਲਾਂਕਿ ਗੱਡੀਆਂ ਵਿਚ ਸਵਾਰ ਕੁਝ ਲੋਕ ਭੱਜਣ ਵਿਚ ਸਫਲ ਰਹੇ। ਇਨ੍ਹਾਂ ਵਿਚ ਆਸ਼ੀਸ਼ ਮਿਸ਼ਰਾ ਵੀ ਦੱਸਿਆ ਜਾ ਰਿਹਾ ਹੈ।
ਇਸ ਕਤਲਕਾਂਡ ਪਿੱਛੋਂ ਕਿਸਾਨਾਂ ਵਿਚ ਰੋਹ ਭੜਕ ਗਿਆ ਤੇ ਪੂਰੇ ਮੁਲਕ ਤੋਂ ਕਿਸਾਨਾਂ ਤੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਲਖੀਮਪੁਰ ਖੀਰੀ ਵੱਲ ਚਾਲੇ ਪਾ ਦਿੱਤੇ। ਘਬਰਾਈ ਸਰਕਾਰ ਨੇ ਸਾਰੇ ਇਲਾਕੇ ਵਿਚ ਇਕਦਮ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ। ਵਿਰੋਧੀ ਧਿਰਾਂ ਦੇ ਆਗੂਆਂ ਨੂੰ ਗ੍ਰਿਫਤਾਰ/ਨਜ਼ਰਬੰਦ ਕਰ ਦਿੱਤਾ ਗਿਆ। ਇਥੋਂ ਤੱਕ ਕਿ ਹੋਰਾਂ ਸੂਬਿਆਂ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਯੂ.ਪੀ. ਵਿਚ ਦਾਖਲੇ ਉਤੇ ਰੋਕ ਲਗਾ ਦਿੱਤੀ ਗਈ। ਯੂ.ਪੀ. ਜਾ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੱਡੀ ਗਿਣਤੀ ਵਿਧਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਘਟਨਾ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਦਾ ਲਖਨਊ ਦੌਰਾ ਸੀ। ਇਸ ਲਈ ਯੋਗੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਅੱਗੇ ਝੁਕਦੇ ਹੋਏ ਮਾਮਲੇ ਉਤੇ ਸਹਿਮਤੀ ਬਣਾ ਲਈ। ਸਮਝੌਤੇ ਮੁਤਾਬਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਸਾਥੀਆਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਨ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਮੰਨ ਲਈਆਂ ਹਨ। ਇਸ ਪੂਰੇ ਮਾਮਲੇ ਦੀ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਜਾਂਚ ਕਰਵਾਈ ਜਾਵੇਗੀ। ਯੂ.ਪੀ. ਪੁਲਿਸ ਨੇ ਇਸ ਪੂਰੇ ਮਾਮਲੇ ਵਿਚ ਦੋ ਐਫ.ਆਈ.ਆਰ. ਦਰਜ ਕੀਤੀਆਂ ਹਨ ਜਿਨ੍ਹਾਂ ਵਿਚ ਆਸ਼ੀਸ਼ ਮਿਸ਼ਰਾ ਸਮੇਤ 15 ਵਿਅਕਤੀਆਂ ਦੇ ਨਾਂ ਸ਼ਾਮਲ ਹਨ।
ਸਮਝੌਤੇ ਦੀਆਂ ਹੋਰਨਾਂ ਸ਼ਰਤਾਂ ਵਿਚ ਹਿੰਸਾ ਦੌਰਾਨ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਦੇ ਮੁਆਵਜ਼ੇ ਦੇ ਨਾਲ ਘਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣਾ ਵੀ ਸ਼ਾਮਲ ਹੈ। ਜ਼ਖਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ। ਸਮਝੌਤੇ ਮਗਰੋਂ ਕਿਸਾਨਾਂ ਨੇ ਆਪਣਾ ਅੰਦੋਲਨ ਭਾਵੇਂ ਵਾਪਸ ਲੈ ਲਿਆ ਪਰ ਸਥਾਨਕ ਲੋਕਾਂ ਵਿਚ ਸਰਕਾਰੀ ਬੁਰਛਾਗਰਦੀ ਖਿਲਾਫ ਰੋਹ ਹੈ।
ਲਖੀਮਪੁਰ ਖੀਰੀ ਕਤਲਕਾਂਡ ਵਾਲੇ ਦਿਨ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇਕ ਵੀਡੀਓ ਵਾਇਰਲ ਹੋਈ ਸੀ। ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਉਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਕੀਤੇ ਗਏ ਸਮਾਗਮ ਚ ਨਵੀਆਂ ਕਿਸਾਨ ਜਥੇਬੰਦੀਆਂ ਨੂੰ ਉਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਚ 500, 700, 1000 ਕਿਸਾਨਾਂ ਦੇ ਵਾਲੰਟੀਅਰਾਂ ਨੂੰ ਡੰਡੇ ਲੈ ਕੇ ਤਿਆਰ ਕਰਨ ਦੀ ਗੱਲ ਆਖੀ ਜੋ ‘ਜੈਸੇ ਕੋ ਤੈਸੇੱ ਜਵਾਬ ਦੇ ਸਕਣ। ਮੁੱਖ ਮੰਤਰੀ ਇਹ ਵੀ ਆਖ ਰਿਹਾ ਹੈ ਕਿ ਜੇਕਰ ਅਜਿਹਾ ਕੰਮ ਕਰਕੇ ਦੋ-ਚਾਰ ਮਹੀਨੇ ਜੇਲ੍ਹ ਜਾਣਾ ਪੈ ਜਾਵੇ ਤਾਂ ਕੋਈ ਗੱਲ ਨਹੀਂ।
ਯਾਦ ਰਹੇ ਕਿ ਕਿਸਾਨ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਰਿਹਾ ਹੈ ਅਤੇ ਕਿਸਾਨਾਂ ਨੇ ਅਕਹਿ ਜ਼ਬਤ ਤੇ ਸੰਜਮ ਦਾ ਮੁਜ਼ਾਹਰਾ ਕੀਤਾ ਹੈ। ਸਰਕਾਰ ਨੇ ਹਰ ਵਾਰ ਇਸ ਅੰਦੋਲਨ ਨੂੰ ਹਿੰਸਕ ਰੂਪ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ। ਭਾਜਪਾ ਆਗੂਆਂ ਨੇ ਅੰਦੋਲਨ ਖਿਲਾਫ ਜ਼ਹਿਰ ਉਗਲ ਕੇ ਕਿਸਾਨਾਂ ਦਾ ਸਬਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਮੂੰਹ ਦੀ ਖਾਣੀ ਪਈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਇਹ ਮਸਲਾ ਤੁਰਤ ਹੱਲ ਹੋ ਸਕਦਾ ਹੈ ਪਰ ਸਰਕਾਰ ਆਪਣੇ ਫੈਸਲੇ ‘ਅਟੱਲ ਹੋਣ ਦੇ ਭਰਮ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੀ।
ਲਖੀਮਪੁਰ ਖੀਰੀ ਕਤਲਕਾਂਡ ਵਾਲੇ ਦਿਨ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇਕ ਵੀਡੀਓ ਵਾਇਰਲ ਹੋਈ ਸੀ। ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਉਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਕੀਤੇ ਗਏ ਸਮਾਗਮ ਚ ਨਵੀਆਂ ਕਿਸਾਨ ਜਥੇਬੰਦੀਆਂ ਨੂੰ ਉਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਚ 500, 700, 1000 ਕਿਸਾਨਾਂ ਦੇ ਵਾਲੰਟੀਅਰਾਂ ਨੂੰ ਡੰਡੇ ਲੈ ਕੇ ਤਿਆਰ ਕਰਨ ਦੀ ਗੱਲ ਆਖੀ ਜੋ ‘ਜੈਸੇ ਕੋ ਤੈਸੇੱ ਜਵਾਬ ਦੇ ਸਕਣ। ਮੁੱਖ ਮੰਤਰੀ ਇਹ ਵੀ ਆਖ ਰਿਹਾ ਹੈ ਕਿ ਜੇਕਰ ਅਜਿਹਾ ਕੰਮ ਕਰਕੇ ਦੋ-ਚਾਰ ਮਹੀਨੇ ਜੇਲ੍ਹ ਜਾਣਾ ਪੈ ਜਾਵੇ ਤਾਂ ਕੋਈ ਗੱਲ ਨਹੀਂ।
ਯਾਦ ਰਹੇ ਕਿ ਕਿਸਾਨ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਰਿਹਾ ਹੈ ਅਤੇ ਕਿਸਾਨਾਂ ਨੇ ਅਕਹਿ ਜ਼ਬਤ ਤੇ ਸੰਜਮ ਦਾ ਮੁਜ਼ਾਹਰਾ ਕੀਤਾ ਹੈ। ਸਰਕਾਰ ਨੇ ਹਰ ਵਾਰ ਇਸ ਅੰਦੋਲਨ ਨੂੰ ਹਿੰਸਕ ਰੂਪ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ। ਭਾਜਪਾ ਆਗੂਆਂ ਨੇ ਅੰਦੋਲਨ ਖਿਲਾਫ ਜ਼ਹਿਰ ਉਗਲ ਕੇ ਕਿਸਾਨਾਂ ਦਾ ਸਬਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਮੂੰਹ ਦੀ ਖਾਣੀ ਪਈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਇਹ ਮਸਲਾ ਤੁਰਤ ਹੱਲ ਹੋ ਸਕਦਾ ਹੈ ਪਰ ਸਰਕਾਰ ਆਪਣੇ ਫੈਸਲੇ ‘ਅਟੱਲੱ ਹੋਣ ਦੇ ਭਰਮ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੀ। ਭਾਰਤ ਦੀ ਸੁਪਰੀਮ ਕੋਰਟ ‘ਚ ਇਹ ਮਾਮਲਾ ਪਹੁੰਚਣ ਤੋਂ ਬਾਅਦ ਸੁਪਰੀਮ ਕੋਰਟ ਦੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਵ ਕੁਸ਼ ਅਤੇ ਆਸ਼ੀਸ਼ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਦੋਵੇਂ ਆਸ਼ੀਸ਼ ਮਿਸ਼ਰਾ ਦੇ ਸਾਥੀ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਲਖੀਮਪੁਰ ਵਿੱਚ ਹੋਈ ਹਿੰਸਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ 4 ਦੀ ਕਾਰ ਚੜ੍ਹਣ ਕਾਰਨ ਮੌਤ ਹੋ ਗਈ ਹੈ ਜਦਕਿ ਬਾਕੀਆਂ ਦੀ ਹੰਗਾਮੇ ਵਿੱਚ ਮੌਤ ਹੋ ਗਈ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਉਹ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ਜਦੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਉਨ੍ਹਾਂ ‘ਤੇ ਕਾਰ ਚੜ੍ਹਾਈ। ਇਸ ਤੋਂ ਬਾਅਦ, ਨਾ ਸਿਰਫ ਰਾਜ ਵਿੱਚ, ਬਲਕਿ ਪੂਰੇ ਭਾਰਤ ‘ਚ ਹੰਗਾਮਾ ਹੈ।
ਲਖੀਮਪੁਰ ਖੀਰੀ ਚ ਹੋਏ ਕਤਲੇਆਮ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖ਼ਾਮੋਸ਼ੀ ਉਪਰ ਸਵਾਲ ਉਠ ਰਹੇ ਹਨ। ਹਰ ਛੋਟੀ-ਮੋਟੀ ਘਟਨਾ ਉਤੇ ਵੀ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਇਕ ਵਾਰ ਵੀ ਇਸ ਘਟਨਾ ਬਾਰੇ ਮੂੰਹ ਨਹੀਂ ਖੋਲ੍ਹਿਆ। ਇਥੋਂ ਤੱਕ ਇਸ ਘਟਨਾ ਦੇ ਅਗਲੇ ਹੀ ਦਿਨ ਮੋਦੀ ਲਖਨਊ ਆਏ ਸਨ ਪਰ ਉਨ੍ਹਾਂ ਨੇ ਇਸ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ। ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ ਜਾਂ ਸਿਰਫ ਭਾਜਪਾ ਦੇ, ਇਸ ਖੂਨੀ ਖੇਡ ਬਾਰੇ ਪ੍ਰਧਾਨ ਮੰਤਰੀ ਦਾ ਮੂੰਹ ਨਾ ਖੋਲ੍ਹਣਾ ਸਾਬਤ ਕਰਦਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਭਗਵਾ ਧਿਰ ਆਮ ਵਰਤਾਰਾ ਸਮਝਦੀ ਹੈ।