Copyright © 2019 - ਪੰਜਾਬੀ ਹੇਰਿਟੇਜ
ਬਸੰਤ ਮੋਟਰਜ਼ ਵੱਲੋਂ 28ਵੀਂ ਵਰ੍ਹੇਗੰਢ ਮੌਕੇ 14 ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ

ਬਸੰਤ ਮੋਟਰਜ਼ ਵੱਲੋਂ 28ਵੀਂ ਵਰ੍ਹੇਗੰਢ ਮੌਕੇ 14 ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ

ਸਰੀ :  ਸ਼ਹਿਰ ਦੇ ਪ੍ਰਮੁੱਖ ਕਾਰ ਵਿਕਰੇਤਾ ਬਸੰਤ ਮੋਟਰਜ਼ ਵੱਲੋਂ ਆਪਣੇ 28ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਬਸੰਤ ਮੋਟਰਜ਼ ਦੇ ਵਿਹੜੇ ਵਿਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਵਿਚ 14 ਹੋਣਹਾਰ ਵਿਦਿਆਰਥੀਆਂ ਨੂੰ 2000-2000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ।
ਇਸ ਮੌਕੇ ਬੋਲਦਿਆਂ ਬਸੰਤ ਮੋਟਰਜ਼ ਦੇ ਪ੍ਰੈਜ਼ੀਡੈਂਟ ਬਲਦੇਵ ਸਿੰਘ ਬਾਠ ਨੇ ਕਿਹਾ ਕਿ ਕਮਿਊਨਿਟੀ ਨੇ ਬਸੰਤ ਮੋਟਰਜ਼ ਨੂੰ ਬਹੁਤ ਮਾਣ ਦਿੱਤਾ ਅਤੇ ਇਸ ਸਕਾਲਰਸ਼ਿਪ ਦੇ ਰੂਪ ਵਿਚ ਉਹ ਤੁੱਛ ਜਿਹੀ ਭੇਟ ਸੁਸਾਇਟੀ ਨੂੰ ਵਾਪਸ ਕਰ ਰਹੇ ਹਨ। ਬਸੰਤ ਮੋਟਰਜ਼ ਦੇ ਇਸ ਪਰਉਪਕਾਰੀ ਕਾਰਜ ਲਈ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ ਜਿਨ੍ਹਾਂ ਵਿਚ ਸਰਵ ਹਰਜਿੰਦਰ ਸਿੰਘ ਥਿੰਦ,, ਕੇਨ ਹਾਰਡੀ,  ਡਾ. ਪ੍ਰਿਥੀਪਾਲ ਸਿੰਘ ਸੋਹੀ, ਡਾ. ਭੁਰਜੀ, ਰਾਣਾ ਰਣਬੀਰ, ਪ੍ਰੋ. ਅਵਤਾਰ ਸਿੰਘ ਵਿਰਦੀ ਸ਼ਾਮਲ ਸਨ। ਇਸ ਸਮਾਗਮ ਵਿਚ ਵਿਦਿਆਰਥੀਆਂ ਦੇ ਮਾਪੇ, ਸ਼ਹਿਰ ਦੇ ਬਹੁਤ ਸਾਰੇ ਪਤਵੰਤੇ, ਮੀਡੀਆ ਪਰਸਨ ਹਾਜਰ ਹੋਏ।