Copyright & copy; 2019 ਪੰਜਾਬ ਟਾਈਮਜ਼, All Right Reserved
ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਗਮ

ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਗਮ

ਸਰੀ (ਗੁਰਮੀਤ ਸਿੰਘ ਤੂਰ) :-   ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਆਤਮਾ ਦੀ ਸ਼ਾਂਤੀ ਲਈ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ।  ਅਮਰੀਕਾ ਦੇ ਸ਼ਹਿਰ ਹੂਸਟਨ ( ਟੈਕਸਸ) ਵਿਖੇ ਡਿਊਟੀ ਦੌਰਾਨ ਸ: ਧਾਲੀਵਾਲ ਨੂੰ ਇੱਕ ਸਿਰਫਿਰੇ ਵਹਿਸ਼ੀ ਦਰਿੰਦੇ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ , ਹਮਲਾਵਰ ਜੋ ਪਹਿਲਾਂ ਹੀ ਪੈਰੋਲ ਦੀ ਉਲੰਘਣਾ ਦੇ ਦੋਸ਼ ਵਿੱਚ ਪੁਲੀਸ ਨੂੰ ਲੋੜੀਂਦਾ ਸੀ ।  ਸਰਦਾਰ ਧਾਲੀਵਾਲ ਪਿਛਲੇ 10  ਸਾਲਾਂ ਤੋਂ ਅਮਰੀਕਾ ਦੀ ਪੁਲੀਸ ਵਿੱਚ ਡਿਪਟੀ  ਸ਼ੈਰਿਫ ਦੀਆਂ ਸੇਵਾਵਾਂ ਨਿਭਾ ਰਹੇ ਸਨ  । ਇਲਾਕੇ ਵਿੱਚ ਉਨ੍ਹਾਂ ਨੇ ਬਹੁਤ ਹੀ ਜ਼ਿਆਦਾ ਮਾਣ ਤੇ ਸਤਿਕਾਰ ਹਾਸਲ ਕੀਤਾ ।  ਬਹੁਤ ਹੀ ਸੁਚੱਜੇ ਤਰੀਕੇ ਨਾਲ ਲੰਮੀ ਕਾਨੂੰਨੀ ਲੜਾਈ ਲੜ ਕੇ ਅਮਰੀਕਾ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਹੋਣ ਦਾ ਮਾਣ ਪ੍ਰਾਪਤ ਕੀਤਾ  ।  2 ਸਾਲ ਪਹਿਲਾਂ ਜਦੋਂ ਟੈਕਸਸ ਵਿੱਚ ਹੜ੍ਹ ਆਏ ਸਨ ਸਰਦਾਰ ਸੰਦੀਪ  ਸਿੰਘ ਧਾਲੀਵਾਲ  ਨੇ ਆਪਣੀ ਜਾਨ ਦੀ ਪਰਵਾਹ ਨਾ  ਕਰਦੇ ਹੋਏ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਤੇ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ  ।  ਇਨ੍ਹਾਂ ਦਾ ਇਸ ਤਰ੍ਹਾਂ ਬੇਵਕਤ ਤੁਰ ਜਾਣਾ  ਸਿੱਖ ਕੌਮ ਅਤੇ ਪਰਿਵਾਰ ਲਈ ਬਹੁਤ ਹੀ ਵੱਡਾ ਘਾਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋਵੇਗਾ ।  ਇਨ੍ਹਾਂ ਦਾ ਪਿੰਡ  ਦੇਸ਼ ਪੰਜਾਬ ਵਿੱਚ ਧਾਲੀਵਾਲ ਬੇਟ ਜ਼ਿਲ੍ਹਾ ਕਪੂਰਥਲਾ ਹੈ  । ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਸਮੂਹ ਪ੍ਰਬੰਧਕ ਕਮੇਟੀ  ਅਤੇ ਸਰਦਾਰ ਸੰਦੀਪ ਸਿੰਘ ਧਾਲੀਵਾਲ  ਦੇ ਪੇਂਡੂ ਅਤੇ ਕਰੀਬੀ ਦੋਸਤ ਭਾਈ ਕੁਲਵੰਤ ਸਿੰਘ ਧਾਲੀਵਾਲ ਦੇ ਸੰਦੀਪ ਸਿੰਘ ਵੱਲੋਂ ਸਮੂਹ ਸਾਧ ਸੰਗਤ ਅਤੇ ਲੋਅਰ ਮੇਨਲੈਂਡ ਵਿੱਚ ਸੇਵਾਵਾਂ ਨਿਭਾ ਰਹੇ ਪੁਲੀਸ ਅਫ਼ਸਰ , ਰਾਜਨੀਤਿਕ  ਅਤੇ ਪੰਥਕ  ਸ਼ਖ਼ਸੀਅਤਾਂ ਨੂੰ ਸ: ਧਾਲੀਵਾਲ ਦੀ ਯਾਦ ਵਿਚ  ਆਰੰਭ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਜੋ ਕਿ 13 ਅਕਤੂਬਰ  2019   ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿੱਚ ਹੋਵੇਗਾ  ,  ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ । ਇਸੇ ਲੜੀ ਤਹਿਤ 13 ਅਕਤੂਬਰ ਦਿਨ ਐਤਵਾਰ ਸ਼ਾਮ ਚਾਰ ਵਜੇ ਗੁਰਦੁਆਰਾ ਸਾਹਿਬ ਦੀ ਪਾਰਕ ਵਿੱਚ ਕੈਂਡਲ ਲਾਈਟ ਵਿਜਲ ਦਾ ਆਯੋਜਨ ਕੀਤਾ ਗਿਆ ਹੈ । ਇਨ੍ਹਾਂ ਸਾਰੇ ਸਮਾਗਮਾਂ ਦੀ ਲਾਈਵ ਕਵਰੇਜ ਸਾਂਝਾ ਟੀਵੀ ਵੱਲੋਂ ਕੀਤੀ ਜਾਵੇਗੀ ।