Copyright & copy; 2019 ਪੰਜਾਬ ਟਾਈਮਜ਼, All Right Reserved
ਕਮਲਾ ਹੈਰਿਸ ਵਲੋਂ ਜਲਦ ਲਿਆ ਜਾਵੇਗਾ ਟਰੰਪ ਵਿਰੁੱਧ 2020 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਫ਼ੈਸਲਾ

ਕਮਲਾ ਹੈਰਿਸ ਵਲੋਂ ਜਲਦ ਲਿਆ ਜਾਵੇਗਾ ਟਰੰਪ ਵਿਰੁੱਧ 2020 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਫ਼ੈਸਲਾ

ਵਾਸ਼ਿੰਗਟਨ : ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਵਿਚ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਭਾਗ ਲੈਣ ਸਬੰਧੀ ਉਹ ਜਲਦ ਫ਼ੈਸਲਾ ਲਵੇਗੀ। ਹੈਰਿਸ ਨੇ ਕਿਹਾ ਉਸ ਨੂੰ ਯਕੀਨ ਹੈ ਕਿ ਅਮਰੀਕੀ ਲੋਕ ਦੇਸ਼ ਦੇ ਸਰਵਉੱਚ ਅਹੁਦੇ ਉਤੇ ਕਿਸੇ ਔਰਤ ਨੂੰ ਦੇਖਣ ਲਈ ਤਿਆਰ ਹਨ। ਹੈਰਿਸ (54) ਨੂੰ ਆਗਾਮੀ ਰਾਸ਼ਟਰਪਤੀ ਚੋਣਾਂ ਵਾਸਤੇ ਡੋਨਲਡ ਟਰੰਪ ਦੇ ਵਿਰੋਧੀ ਵਜੋਂ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਭਾਵੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਹੈਰਿਸ ਇੱਥੇ ਆਪਣੀ ਕਿਤਾਬ ‘ਦਿ ਟਰੁੱਥ ਵੀ ਹੋਲਡ: ਐਨ ਅਮੈਰੀਕਨ ਜਰਨੀ’ ਸਬੰਧੀ ਦੌਰੇ ਦੌਰਾਨ ਗੱਲਬਾਤ ਕਰ ਰਹੇ ਸਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਸੀ ਕਿ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਬਾਰੇ ਉਹ ਆਗਾਮੀ ਛੁੱਟੀਆਂ ਦੌਰਾਨ ਵਿਚਾਰ ਕਰੇਗੀ ਅਤੇ ਛੁੱਟੀਆਂ ਦੌਰਾਨ ਅਪਣੇ ਪਰਿਵਾਰ ਦੇ ਨਾਲ ਮਿਲ ਕੇ ਫੈਸਲਾ ਲਵਾਂਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਵਿਚ ਅਗਲੀਆਂ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੱਕਰ ਦੇਣ ਲਈ ਨਵੰਬਰ ਵਿਚ ਕਰਾਈ ਗਈ ਵੋਟਿੰਗ ਵਿਚ ਡੈਮੋਕ੍ਰੇਟਿਕ ਪਾਰਟੀ ਵਲੋਂ ਪਸੰਦੀਦਾ ਉਮੀਦਵਾਰਾਂ ਦੀ ਸੂਚੀ ਵਿਚ ਹੈਰਿਸ ਨੂੰ ਪੰਜਵਾਂ ਨੰਬਰ ਮਿਲਿਆ ਸੀ।