Copyright © 2019 - ਪੰਜਾਬੀ ਹੇਰਿਟੇਜ
ਨਿਰਭਯਾ ਕਾਂਡ ਦੇ 4 ਦੋਸ਼ੀਆਂ ਨੂੰ ਦਿੱਤੀ ਜਾਵੇਗੀ 22 ਜਨਵਰੀ ਨੂੰ ਫ਼ਾਸੀ 

ਨਿਰਭਯਾ ਕਾਂਡ ਦੇ 4 ਦੋਸ਼ੀਆਂ ਨੂੰ ਦਿੱਤੀ ਜਾਵੇਗੀ 22 ਜਨਵਰੀ ਨੂੰ ਫ਼ਾਸੀ

 

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਾਲ 2012 ਵਿੱਚ ਹੋਏ ਨਿਰਭਯਾ ਬਲਾਤਕਾਰ ਕਾਂਡ ਨੂੰ ਲੈ ਕੇ ਮੰਗਲਵਾਰ ਪਟਿਆਲਾ ਹਾਉਸ ਕੋਰਟ ਵਿੱਚ ਸੁਣਵਾਈ ਦੌਰਾਨ ਕੋਰਟ ਨੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜ਼ੇ ਫਾਂਸੀ ਉੱਤੇ ਲਟਕਾਏ ਜਾਣ ਦੇ ਆਦੇਸ਼ ਜ਼ਾਰੀ ਕੀਤੇ ਹਨ । ਪਟਿਆਲਾ ਹਾਉਸ ਕੋਰਟ ਦੇ ਜੱਜ ਨੇ ਵੀਡੀਓ ਕਾਨਫ਼ਰੰਸ ਦੇ ਰਾਹੀ ਸੁਣਵਾਈ ਕਰਦਿਆਂ ਚਾਰਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ । ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀਆਂ ਦੇ ਵਕੀਲ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਕੋਲ ਰਹਿਮ ਅਪੀਲ ਲਗਾਉਣਗੇ ਅਤੇ ਰੀਵਿਊ ਪਟੀਸ਼ਨ ਵੀ ਲਗਾਉਣਗੇ।

ਇਸ ਤੋਂ ਪਹਿਲਾਂ ਨਿਰਭਯਾ ਦੇ ਵਕੀਲਾਂ ਨੇ ਸੁਣਵਾਈ ਦੌਰਾਨ ਮੰਗ ਕੀਤੀ ਸੀ ਕਿ ਮੌਤ ਦਾ ਵਾਰੰਟ (ਫਾਂਸੀ) ਜਾਰੀ ਕੀਤਾ ਜਾਵੇ, ਜਿਸ ਤੋਂ ਬਾਅਦ ਦੋਸ਼ੀ 14 ਦਿਨਾਂ ਦੇ ਅੰਦਰ ਕਾਨੂੰਨੀ ਮਦਦ ਲੈ ਸਕਦੇ ਹਨ। ਸੁਪਰੀਮ ਕੋਰਟ ਦੇ ਬਹੁਤ ਸਾਰੇ ਮਾਮਲਿਆਂ ਵਿੱਚ ਇਸ ਕਿਸਮ ਦਾ ਨਿਰੀਖਣ ਹੋਇਆ ਹੈ, ਤੇ ਹੁਣ ਇਸ ‘ਤੇ ਫੈਸਲਾ ਹੋਵੇਗਾ । ਫੈਸਲਾ ਸੁਣਦਿਆਂ ਦੋਸ਼ੀ ਮੁਕੇਸ਼ ਦੀ ਮਾਂ ਅਦਾਲਤ ਵਿੱਚ ਰੋਣ ਲਗ ਗਈ ਸੀ, ਜਦਕਿ ਨਿਰਭੈ ਦੀ ਮਾਂ ਨੇ ਕਿਹਾ, ਅਸੀਂ ਵੀ ਕਈ ਸਾਲਾਂ ਤੋਂ ਰੋ ਰਹੇ ਹਾਂ।

ਜ਼ਿਕਰਯੋਗ ਗੱਲ ਇਹ ਹੈ ਕਿ ਸੱਤ ਸਾਲ ਪਹਿਲਾਂ ਦਿੱਲੀ ਵਿਚ 16 ਦਸੰਬਰ ਦੀ ਰਾਤ ਨੂੰ ਇਕ ਨਾਬਾਲਿਗ ਸਣੇ 6 ਲੋਕਾਂ ਨੇ ਇਕ ਚਲਦੀ ਬੱਸ ਵਿਚ 23 ਸਾਲਾ ਨਿਰਭਯਾ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਅਤੇ ਉਸ ਨੂੰ ਬੱਸ ਵਿਚੋਂ ਬਾਹਰ ਸੁੱਟ ਦਿੱਤਾ ਸੀ। ਜਿਸਨੇ ਵੀ ਇਸ ਕਾਂਡ ਬਾਰੇ ਪੜ੍ਹਿਆ ਅਤੇ ਸੁਣਿਆ ਉਹ ਹੱਕਬਕਾ ਗਿਆ ਸੀ । ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਹਿਰ ਸ਼ੁਰੂ ਕੀਤੀ ਗਈ ਸੀ ।